Monday, July 8, 2024

ਪਿੰਗਲਵਾੜਾ ਬ੍ਰਾਂਚ ਮਾਨਾਂਵਾਲਾ ਵਿਖੇ ਬਾਇਓ ਗੈਸ ਪਲਾਂਟ (ਗੋਬਰ ਗੈਸ) ਦਾ ਉਦਘਾਟਨ

ਅੰਮ੍ਰਿਤਸਰ, 3 ਜੂਨ (ਜਗਦੀਪ ਸਿੰਘ) – ਪਿੰਗਲਵਾੜਾ ਸੰਸਥਾਂ ਦੇ ਬਾਨੀ ਭਗਤ ਪੂਰਨ ਸਿੰਘ ਜੀ ਦੇ 120ਵੇਂ ਜਨਮ ਦਿਵਸ ਨੂੰ ਸਮਰਪਿਤ ਪੋ੍ਰਗਰਾਮਾਂ ਦੀ ਲੜੀ ਤਹਿਤ ਦੂਜੇ ਦਿਨ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜ਼ਿ) ਅੰਮ੍ਰਿਤਸਰ ਦੀ ਬ੍ਰਾਂਚ ਮਾਨਾਂਵਾਲਾ ਵਿਖੇ ਬਾਇਓ ਗੈਸ ਪਲਾਂਟ (ਗੋਬਰ ਗੈਸ) ਦਾ ਉਦਘਾਟਨ ਭਗਵੰਤ ਸਿੰਘ ਦਿਲਾਵਾਰੀ ਆਸ਼ਰਮ ਅਮਰਾਵਤੀ ਅਤੇ ਡਾ. ਕੁੰਵਰ ਵਿਜੈ ਪ੍ਰਤਾਪ ਸਿੰਘ ਵਿਧਾਇਕ ਅੰਮ੍ਰਿਤਸਰ ਵੱਲੋਂ ਕੀਤਾ ਗਿਆ।
ਪਿੰਗਲਵਾੜਾ ਸੰਸਥਾ ਦੇ ਮੁਖੀ ਡਾ. ਇੰਦਰਜੀਤ ਕੌਰ ਨੇ ਪੈ੍ਰਸ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਹੋਇਆ ਕਿਹਾ ਕਿ ਅੱਜ ਬੜੇ ਮਾਣ ਵਾਲੀ ਗੱਲ ਹੈ ਕਿ ਮਾਨਾਂਵਾਲਾ ਬ੍ਰਾਂਚ ਅੰਦਰ ਬਣੀ ਗਾਊਸ਼ਾਲਾ ਅੰਦਰ ਗਾਵਾਂ ਦੇ ਗੋਬਰ ਦੀ ਇਸ ਪਲਾਂਟ ਅੰਦਰ ਗੈਸ ਬਣ ਕੇ ਲੰਗਰ ਹਾਲ ਵਿੱਚ ਲੰਗਰ ਤਿਆਰ ਕਰਨ ਹਿੱਤ ਵਰਤੀ ਜਾਵੇਗੀ।ਉਹਨਾਂ ਨੇ ਕਿਹਾ ਕਿ ਪਿੰਗਲਵਾੜਾ ਹਮੇਸ਼ਾਂ ਅਜਿਹੇ ਪ੍ਰਕ੍ਰਿਤਕ ਸਾਧਨਾਂ ਦੀ ਵਰਤੋਂ ਉਪਯੋਗ ਕਰਨ ਲਈ ਹਮੇਸ਼ਾਂ ਤਿਆਰ ਰਹਿੰਦੀ ਹੈ ਅਤੇ ਪਿੰਗਲਵਾੜਾ ਸੰਸਥਾ ਅਜਿਹੇ ਕਈ ਕੁਦਰਤੀ ਸਾਧਨਾਂ ਨੂੰ ਉਤਸ਼ਾਹਿਤ ਕਰਕੇ ਸਮਾਜ ਵਿੱਚ ਰੋਲ ਮਾਡਲ ਪੇਸ਼ ਕਰ ਰਹੀ ਹੈ।ਉਦਘਾਟਨ ਮੌਕੇ ਸ੍ਰੀ ਜਪੁਜੀ ਸਾਹਿਬ ਦੀਆਂ ਪੰਜ ਪਉੜੀਆਂ ਦਾ ਪਾਠ ਕਰਨ ਉਪਰੰਤ ਅਰਦਾਸ ਕਰਕੇ ਗੋਬਰ ਗੈਸ ਪਲਾਂਟ ਦਾ ਉਦਘਾਟਨ ਕੀਤਾ ਗਿਆ।
ਹਰਪਾਲ ਸਿੰਘ ਚੀਕਾ ਡਾਇਰੈਕਟਰ ਪੰਜਾਬੀ ਸਹਿਤ ਅਤੇ ਸੰਸਕ੍ਰਿਤੀ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਮਨੁੱਖਤਾ ਨੂੰ ਸਵੱਛ ਵਾਤਾਵਰਣ ਦੀ ਲੋੜ ਹੈ।ਕੁਦਰਤ ਵਲੋਂ ਬਖ਼ਸ਼ੀਆਂ ਅਮੁੱਲ ਦਾਤਾਂ ਨੂੰ ਕਿਵੇਂ ਸੰਜ਼ਮ ਨਾਲ ਮਨੁੱਖਤਾ ਦੇ ਭਲੇ ਲਈ ਵਰਤੋਂ ਵਿੱਚ ਲਿਆਉਣਾ ਹੈ।ਇਹ ਗਿਆਨ ਦੇਣ ਲਈ ਪਿੰਗਲਵਾੜਾ ਸੰਸਥਾ ਬਾਇਓ-ਗੈਸ ਪਲਾਂਟ ਲਾ ਕੇ ਅਤੇ ਕੁਦਰਤੀ ਖੇਤੀ ਕਰਕੇ ਕਿਵੇਂ ਆਪਣਾ ਯੋਗਦਾਨ ਪਾ ਰਿਹਾ ਹੈ।
ਗੋਬਰ ਗੈਸ ਪਲਾਂਟ ਦੀ ਪੇ੍ਰਰਣਾ ਲਾਬੜਾ ਕਾਂਗੜੀ ਮਲਟੀਪਰਜ਼ ਕੋਆਪਰੇਟਿਵ ਸਰਵਿਸ ਸੋਸਾਇਟੀ ਤੋਂ ਮਿਲੀ ਜਿਸ ਦੇ ਸੈਕਟਰੀ ਜਸਵਿੰਦਰ ਸਿੰਘ ਸੈਣੀ ਹਨ।ਇਸ ਪਲਾਂਟ ਨੂੰ ਪੂਰਾ ਕਰਨ ਲਈ ਡਾ. ਸਰਬਜੀਤ ਸਿੰਘ ਸੋਚ ਪ੍ਰਿੰਸੀਪਲ ਵਿਗਿਆਨੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਵੱਡਾ ਯੋਗਦਾਨ ਹੈ।
ਇਮੇਰਿਸ ਨਿਊਕੇਸਟ (ਇੰਡੀਆ) ਪ੍ਰਾਈਵੇਟ ਲਿਮਟਿਡ ਕੰਪਨੀ ਨੇ ਸੀ.ਐਸ.ਆਰ ਰਾਹੀਂ 5 ਲੱਖ ਰੁਪਏ ਦਾਨ ਵਜੋਂ ਦਿੱਤੇ।
ਇਸ ਮੌਕੇ ਡਾ. ਜਗਦੀਪਕ ਸਿੰਘ ਮੀਤ ਪ੍ਰਧਾਨ, ਮੁਖਤਾਰ ਸਿੰਘ ਗੁਰਾਇਆ ਆਨਰੇਰੀ ਸਕੱਤਰ, ਰਾਜਬੀਰ ਸਿੰਘ ਮੈਂਬਰ, ਹਰਜੀਤ ਸਿੰਘ ਅਰੋੜਾ ਮੈਂਬਰ, ਪ੍ਰੀਤਇੰਦਰਜੀਤ ਕੌਰ ਮੈਂਬਰ ਪਿੰਗਲਵਾੜਾ ਸੋਸਾਇਟੀ, ਪਰਮਿੰਦਰਜੀਤ ਸਿੰਘ ਭੱਟੀ ਮੁੱਖ ਪ੍ਰਸ਼ਾਸਕ, ਅਮਰਜੀਤ ਸਿੰਘ ਗਿੱਲ ਪ੍ਰਸ਼ਾਸਕ ਮਾਨਾਂਵਾਲਾ ਬ੍ਰਾਂਚ, ਯੋਗੇਸ਼ ਸੂਰੀ, ਤਿਲਕ ਰਾਜ ਜਨਰਲ ਮੈਨੇਜਰ, ਕਵਿਸ਼ ਸੈਣੀ ਮੈਨੇਜਰ, ਵਿਸ਼ਾਲ ਭਾਰਦਵਾਜ, ਸੁਰਿੰਦਰ ਕੌਰ ਭੱਟੀ, ਨਰਿੰਦਰਪਾਲ ਸਿੰਘ ਸੋਹਲ, ਸ਼ੈਲਿੰਦਰਜੀਤ ਸਿੰਘ, ਤਜਿੰਦਰਭਾਨ ਸਿੰਘ ਅਤੇ ਸਮੂਹ ਸਕੂਲ ਸਟਾਫ ਮੈਂਬਰ ਹਾਜ਼ਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …