Monday, July 8, 2024

ਲੋਕ ਸਾਹਿਤ ਸੰਗਮ ਦੀ ਸਾਹਿਤਕ ਬੈਠਕ ਦੀ ਗਰਮ ਫ਼ਿਜ਼ਾ `ਚ ਸਕੂਨ ਦਾ ਅਹਿਸਾਸ

ਸਕੂਲ ਦਾ ਕੰਮ ਕਰਦੀਆਂ ਹਨ ਸਾਹਿਤ ਸਭਾਵਾਂ – ਡਾ. ਅਮਨ

ਰਾਜਪੁਰਾ, 3 ਜੂਨ (ਪੰਜਾਬ ਪੋਸਟ ਬਿਊਰੋ) – ਲੋਕ ਸਾਹਿਤ ਸੰਗਮ ਦੀ ਬੈਠਕ ਰੋਟਰੀ ਭਵਨ ਰਾਜਪੁਰਾ ਦੇ ਮੀਟਿੰਗ ਹਾਲ ਵਿੱਚ ਡਾ. ਗੁਰਵਿੰਦਰ ਅਮਨ ਦੀ ਪ੍ਰਧਾਨਗੀ ਹੇਠ ਹੋਈ।ਸਭਾ ਦਾ ਆਗਾਜ਼ ਲੋਕ ਕਵੀ ਕਰਮ ਸਿੰਘ ਹਕੀਰ ਨੇ ਵਿਦੇਸ਼ਾਂ ਵਿੱਚ ਚਲੇ ਗਏ ਬੱਚਿਆਂ ਦਾ ਸੰਤਾਪ ਭੋਗ ਰਹੇ ਮਾਪਿਆਂ ਦਾ ਦੁੱਖ ਜ਼ਾਹਿਰ ਕਰਦਿਆਂ ਕਿਹਾ `ਤੇਰੇ ਵਾਪਿਸ ਆਉਂਦਿਆਂ ਤੀਕ ਪੁੱਤਰਾ, ਮੈਂ ਹੋਣਾਂ ਕਿ ਨਹੀਂ ਹੋਣਾ ਵੇ’, ਸੁਣਾ ਕੇ ਕੀਤਾ।ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਹਰਸੁਬੇਗ ਸਿੰਘ ਨੇ `ਕੀਤੇ ਵਾਂਗ ਪਾਣੀ, ਕੀਤੇ ਵਾਂਙ ਬਰਫ਼’ ਸੁਣਾ ਕੇ ਰੰਗ ਬੰਨਿਆ।ਗਗਨਦੀਪ ਸਿੰਘ ਨੇ ਆਪਣੀ ਕਵਿਤਾ ਨਾਲ ਸਾਂਝ ਕੀਤੀ।ਸ਼ਰਤ ਚੰਦਰ ਭਾਵੁਕ ਨੇ ਕਿਹਾ ‘ਜਿਨਕਾ ਤਨ ਭਾਰੀ ਹੋਤਾ ਹੈ, ਮਨ ਉਨਕਾ ਭੀ ਉੱਡਤਾ ਹੈ’।ਗੀਤਕਾਰ ਸੁਰਿੰਦਰ ਸਿੰਘ ਸੋਹਣਾ ਰਾਜੇਮਾਜਰੀਆ ਨੇ ‘ਟੀ.ਵੀ ਨੇ ਸਿਆਣੇ, ਕੀ ਨਿਆਣੇ ਸਾਰੇ ਪੁੱਟ ‘ਤੇ, ਗਿਆਰਾਂ ਵਜੇ ਸੋਂਦੇ ਤੇ ਸਤਾਰਾਂ ਵਜੇ ਉਠਦੇ’, ਸੂਫ਼ੀ ਗਾਇਕਾ ਸੁਰਿੰਦਰ ਕੌਰ ਬਾੜਾ ਨੇ ‘ਪੱਥਰਾਂ ਦੇ ਸ਼ਹਿਰ ਵਿੱਚ, ਜਾਵਾਂ ਤਾਂ ਕਿਸ ਤਰ੍ਹਾਂ’ ਪ੍ਰਸਿੱਧ ਗ਼ਜ਼ਲਗੋ ਅਵਤਾਰ ਪੁਆਰ ‘ਕੀ ਦੱਸਾਂ ਸਾਰਾਂ ਮੇਰੇ ਦੇਸ਼ ਦੀਆਂ, ਸੁਣ ਲਓ ਕੋਈ ਪੁਕਾਰਾਂ ਮੇਰੇ ਦੇਸ਼ ਦੀਆਂ’ ਬਹੁਤ ਵਧੀਆ ਸੀ ਉਨਾਂ ਸਭਾ ਦੀ ਕਾਰਵਾਈ ਨੂੰ ਬਾਖੂਬੀ ਚਲਾਇਆ।
ਸਭਾ ਦੇ ਪ੍ਰਧਾਨ ਡਾ. ਗੁਰਵਿੰਦਰ ਅਮਨ ਨੇ ਕਵਿਤਾ ‘ਪਰਵਾਜ਼’ ਅਤੇ ਮਿੰਨੀ ਕਹਾਣੀ ‘ਅਧਿਕਾਰ’ ਸੁਣਾ ਕੇ ਅਜੋਕੀ ਸਮਾਜਿਕ ਪ੍ਰਣਾਲੀ ‘ਤੇ ਕਟਾਕਸ਼ ਕੀਤਾ।ਉਨ੍ਹਾਂ ਕਿਹਾ ਨੌਜਵਾਨ ਲੇਖਕਾਂ ਨੂੰ ਲੇਖਕ ਸਭਾਵਾਂ ਸਕੂਲਿੰਗ ਦਾ ਕੰਮ ਕਰਦੀਆਂ ਹਨ।ਸਭਾਵਾਂ ਵਿੱਚ ਹਰ ਲੇਖਕ ਕੁੱਝ ਨਾ ਕੁੱਝ ਸਿੱਖ ਕੇ ਹੀ ਜਾਂਦਾ ਹੈ।ਇਸ ਮੌਕੇ ਸਾਰੇ ਲੇਖਕਾਂ ਦਾ ਧੰਨਵਾਦ ਵੀ ਕੀਤਾ ਗਿਆ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …