Thursday, July 4, 2024

24 ਜੂਨ ਨੂੰ ਹੋਵੇਗਾ ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ-2024

ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 20 ਜੂਨ 2024
ਅੰਮ੍ਰਿਤਸਰ, 6 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ ਕੋਰਸਾਂ ਜਿਵੇਂ ਕਿ ਐਮ.ਬੀ.ਏ (ਐਫ.ਵਾਈ.ਆਈ.ਪੀ) (ਵਿਦ ਡਿਊਲ ਸਪੈਸ਼ਲਾਈਜ਼ੇਸ਼ਨ)/ ਐਮ.ਬੀ.ਏ (ਐਫ.ਵਾਈ.ਆਈ.ਪੀ) (ਫਾਈਨਾਂਸ) / ਐਮ.ਕਾਮ (ਐਫ.ਵਾਈ.ਆਈ.ਪੀ) / ਐਮ.ਸੀ.ਏ ((ਐਫ.ਵਾਈ.ਆਈ.ਪੀ) / ਮਾਸਟਰ ਆਫ਼ ਹੋਟਲ ਮੈਨੇਜਮੈਂਟ ਐਂਡ ਕੇਟਰਿੰਗ ਟੈਕਨਾਲੋਜੀ (ਐਫ.ਵਾਈ.ਆਈ.ਪੀ) / ਮਾਸਟਰ ਆਫ਼ ਟੂਰਿਜ਼ਮ ਐਂਡ ਟ੍ਰੈਵਲ ਮੈਨੇਜਮੈਂਟ (ਐਫ.ਵਾਈ.ਆਈ.ਪੀ)/ ਐਮ.ਐਸ.ਸੀ (ਕੰਪਿਊਟੇਸ਼ਨਲ ਸਟੈਟਿਸਟਿਕਸ ਐਂਡ ਡਾਟਾ ਐਨਾਲਿਟਿਕਸ) (ਐਫ.ਵਾਈ.ਆਈ.ਪੀ) / ਐਮ.ਐਸ.ਸੀ ਇਕਨਾਮਿਕਸ (ਐਫ.ਵਾਈ.ਆਈ.ਪੀ)/ ਐਮ.ਐਸ.ਸੀ ਫੈਸ਼ਨ ਡਿਜ਼ਾਈਨਿੰਗ (ਐਫ.ਵਾਈ.ਆਈ.ਪੀ) / ਐਮ.ਏ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ (ਐਫ.ਵਾਈ.ਆਈ.ਪੀ) / ਬੈਚਲਰ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ (ਐਗਰੀ ਸਟੋਰੇਜ਼ ਅਤੇ ਸਪਲਾਈ ਚੇਨ)/ਬੀ.ਏ ਸੋਸ਼ਲ ਸਾਇੰਸਜ਼ (4 ਸਾਲਾ) ਆਦਿ ਵਿੱਚ ਦਾਖਲੇ ਲਈ ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ 2024 ਮਿਤੀ 24 ਜੂਨ ਨੂੰ ਲਿਆ ਜਾ ਰਿਹਾ ਹੈ, ਜਿਸ ਵਿੱਚ 20 ਜੂਨ ਤੱਕ ਅਪਲਾਈ ਕੀਤਾ ਜਾ ਸਕਦਾ ਹੈ।
ਪ੍ਰੀਖਿਆ ਦੇ ਕੋ-ਆਰਡੀਨੇਟਰ ਪ੍ਰੋਫੈਸਰ (ਡਾ.) ਵਿਕਰਮ ਸੰਧੂ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਆਨਲਾਈਨ ਅਪਲਾਈ ਕਰਨ ਦੀ ਆਖਰੀ ਮਿਤੀ 20 ਜੂਨ 2024 ਹੈ ਅਤੇ ਇਨ੍ਹਾਂ ਕੋਰਸਾਂ ਵਿੱਚ ਦਾਖਲਾ ਲੈਣ ਦੇ ਚਾਹਵਾਨ ਉਮੀਦਵਾਰ <https://gnduadmissions.org/> `ਤੇ ਅਪਲਾਈ ਕਰਨ ਉਪਰੰਤ ਰਜਿਸਟ੍ਰੇਸ਼ਨ ਫੀਸ ਜਮ੍ਹਾਂ ਕਰਵਾ ਸਕਦੇ ਹਨ।ਉਨ੍ਹਾਂ ਦੱਸਿਆ ਕਿ ਦਾਖਲਾ ਪ੍ਰੀਖਿਆ 24 ਜੂਨ ਨੂੰ ਯੂਨੀਵਰਸਿਟੀ ਕੈਂਪਸ ਵਿੱਚ ਵੱਖ-ਵੱਖ ਕੇਂਦਰਾਂ ਵਿੱਚ ਕਰਵਾਈ ਜਾਵੇਗੀ ਅਤੇ 28 ਜੂਨ 2024 ਤੋਂ ਕੌਂਸਲਿੰਗ ਸ਼ੁਰੂ ਹੋਵੇਗੀ।ਉਨ੍ਹਾਂ ਦੱਸਿਆ ਕਿ ਵਿਦਿਆਰਥੀ ਯੂਨੀਵਰਸਿਟੀ ਦੀ ਵੈਬਸਾਈਟ ਤੋਂ ਆਪਣੇ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਨ ਅਤੇ ਉਨ੍ਹਾਂ ਨੂੰ ਦਾਖਲੇ ਲਈ ਟੈਸਟ ਅਤੇ ਕਾਊਂਸਲਿੰਗ ਨਾਲ ਸਬੰਧਤ ਵੱਖ-ਵੱਖ ਅਪਡੇਟ ਸੂਚਨਾ ਸਮੇਂ-ਸਮੇਂ `ਤੇ ਯੂਨੀਵਰਸਿਟੀ ਦੀ ਵੈੱਬਸਾਈਟ ਉਪਰ ਵੇਖੀ ਜਾ ਸਕਦੀ ਹੈ।ਉਨ੍ਹਾਂ ਦੱਸਿਆ ਕਿ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਦੇ ਯੋਗ ਉਦਮਾਂ ਸਦਕਾ ਯੂਨੀਵਰਸਿਟੀ ਨੇ ਵੱਖ-ਵੱਖ ਸੰਸਥਾਵਾਂ ਦੁਆਰਾ ਕੀਤੇ ਮੁਲਾਂਕਣਾਂ ਵਿੱਚ ਉੱਚ ਸਥਾਨ ਪ੍ਰਾਪਤ ਕੀਤਾ ਹੈ ਅਤੇ ਇਸ ਨਾਲ ਯੂਨੀਵਰਸਿਟੀ ਨੂੰ ਵੱਖ-ਵੱਖ ਅੰਡਰ-ਗਰੈਜੂਏਟ ਕੋਰਸਾਂ ਵਿੱਚ ਦਾਖਲੇ ਲਈ ਵਿਦਿਆਰਥੀਆਂ ਦਾ ਰੁਝਾਨ ਬਹੁਤ ਵਧੀਆ ਹੈ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …