Thursday, July 18, 2024

ਪ੍ਰਿੰ. ਲਵਲੀ ਸਲੂਜਾ ਦੀ `ਪੁਆਧੀ ਲੋਕ ਕਾਵਿ-ਪੇਸ਼ਕਾਰੀ ਤੇ ਜਾਣਕਾਰੀ` ਦਾ ਲੋਕ ਅਰਪਣ

ਰਾਜਪੁਰਾ, 8 ਜੁਲਾਈ (ਡਾ. ਅਮਨ) – ਲੋਕ ਸਾਹਿਤ ਸੰਗਮ (ਰਜਿ.) ਰਾਜਪੁਰਾ ਦਾ ਸਾਹਿਤਕ ਸਮਾਗਮ ਰੋਟਰੀ ਭਵਨ ਵਿਖੇ ਅਮਰਿੰਦਰ ਸਿੰਘ ਸਹਾਇਕ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਦੀ ਪ੍ਰਧਾਨਗੀ ਹੇਠ ਹੋਇਆ।ਜਿਸ ਵਿੱਚ ਪ੍ਰਿੰਸੀਪਲ ਲਵਲੀ ਸਲੂਜਾ `ਪੰਨੂ` ਦੀ ਕਿਤਾਬ `ਪੁਆਧੀ ਲੋਕ-ਕਾਵਿ, ਪੇਸ਼ਕਾਰੀ ਤੇ ਜਾਣਕਾਰੀ ਦਾ ਲੋਕ ਅਰਪਣ ਕੀਤਾ। ਡਾ. ਗੁਰਸੇਵਕ ਲੰਬੀ ਸਮਾਗਮ ਦੇ ਮੁੱਖ ਮਹਿਮਾਨ ਸਨ ਅਤੇ ਵਿਸ਼ੇਸ਼ ਮਹਿਮਾਨ ਡਾ. ਅਮਰਜੀਤ ਕੌਂਕੇ, ਧਰਮ ਕੰਮੇਆਣਾ ਅਤੇ ਗੁਰਦਰਸ਼ਨ ਗੁਸੀਲ ਸਨ।ਸੰਗਮ ਦੇ ਪ੍ਰਧਾਨ ਡਾ. ਗੁਰਵਿੰਦਰ ਅਮਨ ਨੇ ਪੁੱਜੇ ਸਾਹਿਤਕਾਰਾਂ ਦਾ ਸਵਾਗਤ ਕਰਦਿਆਂ ਕਿਤਾਬ ਦੀ ਲੇਖਿਕਾ ਨੂੰ ਭਰਪੂਰ ਮੁਬਾਰਕਬਾਦ ਦਿੱਤੀ।
ਸਮਾਗਮ ਦਾ ਆਗਾਜ਼ ਪ੍ਰਸਿੱਧ ਕਵੀ ਅਸ਼ਵਨੀ ਸ਼ੋਖ ਨੇ ਕਿਤਾਬ ਦੀ ਵਧਾਈ ਦਿੰਦਿਆਂ ਸੁਲਤਾਨ ਬਾਹੂ ਦੀ ਕਾਫ਼ੀ ਨਾਲ ਕੀਤਾ।ਕਰਮ ਸਿੰਘ ਹਕੀਰ ਨੇ ਪੰਜਾਬ ਦੀ ਨਸ਼ਿਆਂ ਦੀ ਗੰਭੀਰਤਾ ਬਾਰੇ ਗੀਤ ਪੇਸ਼ ਕੀਤਾ।ਰਵਿੰਦਰ ਕ੍ਰਿਸ਼ਨ ਨੇ ਸੁੰਨੀਆਂ ਪਈਆਂ ਬਰੂਹਾਂ ‘ਤੇ ਦਲਜੀਤ ਸਿੰਘ ਸ਼ਾਂਤ ਨੇ ਮਧੁਰ ਅਵਾਜ਼ ਵਿੱਚ ਗੀਤ ਸੁਣਾਇਆ।ਕੁਲਵੰਤ ਸਿੰਘ ਜੱਸਲ, ਰਣਜੀਤ ਸਿੰਘ ਫਤਹਿਗੜ੍ਹ ਸਾਹਿਬ, ਕਰਮ ਸਿੰਘ ਟਿਵਾਣਾ ਤੇ ਸੰਤੋਖ ਸਿੰਘ ਕੰਧੋਲਾ ਨੇ ਗੀਤ ਸੁਣਾ ਕੇ ਸਮਾਂ ਬੰਨ੍ਹ ਦਿੱਤਾ। ਲੋਕ ਗਾਇਕ ਮੰਗਤ ਖਾਨ ਨੇ ਬੁਲੰਦ ਆਵਾਜ਼ ਵਿੱਚ ਗੀਤ ਸੁਣਾਕੇ ਵਾਹ ਵਾਹ ਖੱਟੀ।ਡੀ.ਐਸ.ਪੀ ਰਘਬੀਰ ਸਿੰਘ ਨੇ ਗੀਤ ਸੁਣਾਇਆ ਤੇ ਗੁਰਦਰਸ਼ਨ ਸਿੰਘ ਗੁਸੀਲ ਨੇ ਗ਼ਜ਼ਲ ਸੁਣਾ ਕੇ ਮਾਹੌਲ ਸਿਰਜ਼ ਦਿੱਤਾ।ਪੁਆਧੀ ਕਵੀ ਸ਼ਤੀਸ਼ ਵਿਦਰੋਹੀ ਨੇ ਪੁਆਧੀ ਭਾਸ਼ਾ ਵਿਚ ਚੰਗਾ ਵਿਅੰਗ ਕੱਸਿਆ।ਤੇਜਿੰਦਰ ਸਿੰਘ ਅਣਜਾਣਾ ਦੀ ਗ਼ਜ਼ਲ, ਹਰਿ ਸੁਬੇਗ ਸਿੰਘ, ਰਾਜੀ ਮਕੜੌਨਾ ਅਤੇ ਹਰਪਾਲ ਸਿੰਘ ਦੀ ਕਵਿਤਾ ਕਾਬਲੇ ਤਾਰੀਫ ਸੀ।ਸੂਫ਼ੀ ਗਾਇਕਾ ਸੁਰਿੰਦਰ ਕੌਰ ਬਾੜਾ ਨੇ ਬੁਲੰਦ ਆਵਾਜ਼ ਵਿੱਚ ਗੀਤ ਸੁਣਾਇਆ।ਗ਼ਜ਼ਲਗੋ ਸੰਤ ਸਿੰਘ ਸੋਹਲ ਅਤੇ ਅਵਤਾਰ ਪੁਆਰ ਨੇ ਮਨਾ ਦੇ ਅੰਦਰ ਭਰਨ ਲਈ ਅੰਧਕਾਰਾਂ ਨੂੰ, ਸੁਣਾ ਕੇ ਪ੍ਰਪੱਕਤਾ ਦਾ ਸਬੂਤ ਦਿੱਤਾ।ਅਵਤਾਰ ਜੀਤ ਅਟਵਾਲ ਨੇ ਮਖਮਲੀ ਆਵਾਜ਼ ਵਿੱਚ ਗੀਤ ਸੁਣਾ ਕੇ ਸਭ ਨੂੰ ਕੀਲ ਲਿਆ।ਹਰੀ ਸਿੰਘ ਚਮਕ ਨੇ ਮਿੰਨੀ ਕਹਾਣੀ ਤੇ ਬਲਦੇਵ ਸਿੰਘ ਖੁਰਾਣਾ ਨੇ ਵਿਅੰਗ ਸੁਣਾਇਆ।ਸ਼ਰਨਜੀਤ ਕੌਰ ਪ੍ਰੀਤ ਦੀ ਕਵਿਤਾ, ਤਰਲੋਕ ਸਿੰਘ ਢਿਲੋਂ, ਗੁਰਮੋਹਨ ਸਿੰਘ, ਸੁਖਵਿੰਦਰ ਕੌਰ ਆਹੀ, ਮਨਜੀਤ ਸਿੰਘ ਨਾਗਰਾ, ਰਣਜੀਤ ਸਿੰਘ ਕੈਂਥ ਕੁਲਵਿੰਦਰ ਕੁਮਾਰ ਬਹਾਦਰਗੜ੍ਹ, ਗੁਰਮੁਖ ਸਿੰਘ ਜਾਗੀ ਨੇ ਆਪਣੀ ਰਚਨਾਵਾਂ ਸੁਣਾਈਆਂ।ਪ੍ਰੋ. ਸੁਖਦੇਵ ਸਿੰਘ ਪੰਨੂ, ਸੁਖਜੀਤ ਪੰਨੂ ਤੇ ਜੀ.ਪੀ ਸਿੰਘ ਨੇ ਆਪਣੀ ਰਚਨਾ ਨਾਲ ਹਾਜ਼ਰੀ ਲਗਵਾਈ।ਧਰਮ ਕੰਮੇਆਣਾ ਨੇ `ਤੂੰ ਇਨ੍ਹਾਂ ਸੱਚ ਬੋਲ ਕਿ ਡਰ ਲੱਗੇ ਝੂਠ ਨੂੰ` ਅਤੇ ਆਪਣੇ ਚਰਚਿਤ ਗੀਤ ਵੀ ਸਾਂਝੇ ਕੀਤੇ।ਡਾ. ਅਮਰਜੀਤ ਕੌਂਕੇ ਨੇ ਆਧੁਨਿਕ ਪ੍ਰਸੰਗ ਦੀ ਕਵਿਤਾ ਸੁਣਾਈ ਅਤੇ ਕਿਹਾ ਕਿ ਪੁਆਧੀ ਭਾਸ਼ਾ ਦਾ ਫੈਲਾਅ ਬਹੁਤ ਵਿਸ਼ਾਲ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਵੀ ਇਸ ਭਾਸ਼ਾ ਦਾ ਉਲੇਖ ਹੈ।ਅਮਰਿੰਦਰ ਸਿੰਘ ਸਹਾਇਕ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਨੇ ਕਿਹਾ ਕਿ ਲੋਕ ਸਹਿਤ ਸੰਗਮ ਹਮੇਸ਼ਾਂ ਲੇਖਕਾਂ ਨੂੰ ਪ੍ਰਫੁੱਲਿਤ ਕਰਨ ਲਈ ਵਚਨਬੱਧ ਹੈ ਸੰਗਮ ਦੇ ਸਾਰੇ ਸਾਹਿਤਕ ਅਹੁਦੇਦਾਰਾਂ ਨੂੰ ਉਹ ਵਧਾਈ ਦਿੰਦੇ ਹਨ।ਡਾ. ਗੁਰਸੇਵਕ ਸਿੰਘ ਲੰਬੀ ਨੇ ਜਿਥੇ ਕਿਤਾਬ ਦੀ ਵਧਾਈ ਦਿੱਤੀ, ਉਥੇ ਦਿਲਕਸ਼ ਆਵਾਜ਼ ਵਿੱਚ ਗੀਤ ਸੁਣਾ ਕੇ ਸ਼ਰੋਤਿਆਂ ਨੂੰ ਸ਼ਰਸ਼ਾਰ ਕੀਤਾ।
ਇਸ ਮੌਕੇ ਰਤਨ ਸ਼ਰਮਾ, ਅਮਨਜੋਤ ਪੰਨੂੰ, ਸੁਰਿੰਦਰ ਕੌਰ ਸਰਵਾਰਾ, ਮਧੂ ਤੇ ਰਮਨ ਸ਼ਰਮਾ ਨੇ ਵੀ ਆਪਣੀ ਰਚਨਾ ਸੁਣਾ ਕੇ ਨਿਹਾਲ ਕੀਤਾ।ਸੰਗਮ ਦੇ ਪ੍ਰਧਾਨ ਡਾ. ਗੁਰਵਿੰਦਰ ਅਮਨ ਨੇ ਸਟੇਜ ਦੀ ਕਾਰਵਾਈ ਬਖੂਬੀ ਨਿਭਾਈ।

Check Also

ਅਕਾਲ ਅਕੈਡਮੀ ਕੌੜੀਵਾੜਾ ਵਿਖੇ ਲੜਕੀਆਂ ਦੇ ਅੰਤਰ ਜ਼ੋਨ ਫੁੱਟਬਾਲ ਟੂਰਨਾਮੈਂਟ ਦਾ ਆਯੋਜਨ

ਸੰਗਰੂਰ, 18 ਜੁਲਾਈ (ਜਗਸੀਰ ਲੌਂਗੋਵਾਲ) – ਅਕਾਲ ਅਕੈਡਮੀ ਕੌੜੀਵਾੜਾ ਵਿਖੇ ਲੜਕੀਆਂ ਦਾ ਅੰਤਰ-ਜ਼ੋਨ ਫੁੱਟਬਾਲ ਟੂਰਨਾਮੈਂਟ …