Thursday, July 18, 2024

ਐਨ.ਸੀ.ਸੀ ਵਲੋਂ ਵਾਤਾਵਰਨ ਨੂੰ ਸਵੱਛ ਰੱਖਣ ਲਈ ਲਗਾਏ ਜਾ ਰਹੇ ਹਨ ਪੌਦੇ – ਗਰੁੱਪ ਕੈਪਟਨ ਮਨੋਜ

ਅੰਮ੍ਰਿਤਸਰ, 8 ਜੁਲਾਈ (ਸੁਖਬੀਰ ਸਿੰਘ) – 2-ਪੰਜਾਬ ਏਅਰ ਸਕਵਾਰਡਨ ਐਨ.ਸੀ.ਸੀ ਅੰਮ੍ਰਿਤਸਰ ਵਲੋਂ 3 ਤੋਂ 12 ਜੁਲਾਈ ਤੱਕ ਭਗਵਾਨ ਵਾਲਮੀਕਿ ਸਰਕਾਰੀ ਆਈ.ਟੀ.ਆਈ ਕਾਲਜ ਰਾਮ ਤੀਰਥ ਵਿਖੇ ਸਾਲਾਨਾ ਸਿਖਲਾਈ ਕੈਂਪ ਸ਼ੁਰੂ ਹੈ।2 ਪੀ.ਬੀ ਏਅਰ ਸਕਵਾਰਡਨ ਐਨ.ਸੀ.ਸੀ ਅੰਮ੍ਰਿਤਸਰ ਦੇ ਕਮਾਂਡਿੰਗ ਅਫਸਰ ਗਰੁੱਪ ਕੈਪਟਨ ਮਨੋਜ ਕੁਮਾਰ ਵਤਸ ਦੀ ਦੇਖ-ਰੇਖ ਹੇਠ ਲਗਾਏ ਗਏ ਇਸ ਕੈਂਪ ਵਿੱਚ ਵੱਖ-ਵੱਖ ਕਾਲਜਾਂ ਅਤੇ ਸਕੂਲਾਂ ਦੇ 400 ਤੋਂ ਵੱਧ ਐਨ.ਸੀ.ਸੀ ਕੈਡਿਟ ਭਾਗ ਲੈ ਰਹੇ ਹਨ।ਕਮਾਂਡਿੰਗ ਅਫਸਰ ਦੀ ਅਗਵਾਈ ਹੇਠ ਕੈਡਿਟਾਂ ਵਲੋਂ ਰੁੱਖ ਲਗਾਏ ਜਾ ਰਹੇ ਹਨ।ਸਕਵਾਰਡਨ ਨੇ 2000 ਬੂਟੇ ਲਗਾਉਣ ਦਾ ਟੀਚਾ ਰੱਖਿਆ ਹੈ।ਕੈਂਪ ਦੇ 5ਵੇਂ ਦਿਨ ਤੱਕ 1000 ਬੂਟੇ ਲਗਾਏ ਜਾ ਚੁੱਕੇ ਹਨ।ਜੀਵਨ ਬਚਾਉਣ ਦੇ ਹੁਨਰਾਂ ਬਾਰੇ ਕੈਡਿਟਾਂ ਨੂੰ ਸਿਖਾਉਣ ਲਈ (ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ) ਦੁਆਰਾ ਇੱਕ ਵਿਸ਼ੇਸ਼ ਗੈਸਟ ਲੈਕਚਰ ਕਰਵਾਇਆ ਗਿਆ।ਕੈਡਿਟਾਂ ਨੂੰ ਵਾਤਾਵਰਣ ਦੀ ਮਹੱਤਤਾ ਬਾਰੇ ਜਾਣੂ ਕਰਵਾਉਣ ਲਈ ਕਮਾਂਡਿੰਗ ਅਫਸਰ ਦੁਆਰਾ ਜੀਵਨ ਪ੍ਰਬੰਧਨ ਅਤੇ ਵਾਤਾਵਰਣ ਸੁਰੱਖਿਆ ਬਾਰੇ ਵਿਸ਼ੇਸ਼ ਇੰਟਰੈਕਸ਼ਨ ਕਲਾਸਾਂ ਲਾਈਆਂ ਜਾਂਦੀਆਂ ਹਨ।ਮੈਡੀਕਲ ਸਪੈਸ਼ਲਿਸਟਾਂ ਵਲੋਂ ਸਿਹਤ ਵਿਕਾਸ `ਤੇ ਕੇਂਦਰਿਤ ਇੱਕ ਹੋਰ ਗੈਸਟ ਲੈਕਚਰ ਵੀ ਕਰਵਾਇਆ ਗਿਆ। ਇਨ੍ਹਾਂ ਕਲਾਸਾਂ ਦਾ ਉਦੇਸ਼ ਕੈਡਿਟਾਂ ਦੀ ਸ਼ਖਸੀਅਤ, ਸਿਹਤ ਅਤੇ ਗਿਆਨ ਨੂੰ ਵਧਾਉਣਾ ਹੈ।

Check Also

ਅਕਾਲ ਅਕੈਡਮੀ ਕੌੜੀਵਾੜਾ ਵਿਖੇ ਲੜਕੀਆਂ ਦੇ ਅੰਤਰ ਜ਼ੋਨ ਫੁੱਟਬਾਲ ਟੂਰਨਾਮੈਂਟ ਦਾ ਆਯੋਜਨ

ਸੰਗਰੂਰ, 18 ਜੁਲਾਈ (ਜਗਸੀਰ ਲੌਂਗੋਵਾਲ) – ਅਕਾਲ ਅਕੈਡਮੀ ਕੌੜੀਵਾੜਾ ਵਿਖੇ ਲੜਕੀਆਂ ਦਾ ਅੰਤਰ-ਜ਼ੋਨ ਫੁੱਟਬਾਲ ਟੂਰਨਾਮੈਂਟ …