Friday, March 28, 2025

ਟੈਗੋਰ ਵਿਦਿਆਲਿਆ ਵਿਖੇ ਸ਼ਖਸੀਅਤ ਉਸਾਰੀ ਵਿਸ਼ੇ ‘ਤੇ ਸੈਮੀਨਾਰ

ਸੰਗਰੂਰ, 8 ਜੁਲਾਈ (ਜਗਸੀਰ ਲੌਂਗੋਵਾਲ) – ਟੈਗੋਰ ਵਿਦਿਆਲਿਆ ਲੌਂਗੋਵਾਲ ਵਿਖੇ ਸਤਨਾਮ ਸਿੰਘ ਸਲ੍ਹੋਪੁਰੀ ਵਲੋਂ ਗੁਰਬਾਣੀ ਦੀ ਲੋਅ ਵਿੱਚ ਸ਼ਖਸੀਅਤ ਉਸਾਰੀ ਵਿਸ਼ੇ ‘ਤੇ ਸੈਮੀਨਾਰ ਦੌਰਾਨ 30 ਵਿਦਿਆਰਥੀ ਸ੍ਰੀ ਸਹਿਜ ਪਾਠ ਕਰਨ ਲਈ ਤਿਆਰ ਹੋਏ।ਸੁਖਬੀਰ ਸਿੰਘ ਬਰਨਾਲਾ 9 ਜੁਲਾਈ ਨੂੰ ਪਾਠ ਆਰੰਭ ਕਰਵਾਉਣਗੇ।ਪ੍ਰਿੰਸੀਪਲ ਜਸਵਿੰਦਰ ਕੌਰ ਨੇ ਦੱਸਿਆ ਕਿ 26 ਵਿਦਿਆਰਥੀ ਪਹਿਲਾਂ ਤੋਂ ਹੀ ਸ੍ਰੀ ਸਹਿਜ ਪਾਠ ਕਰ ਰਹੇ ਹਨ।30 ਜਪੁਜੀ ਸਾਹਿਬ ਸਟੀਕ ਸੁੰਦਰ ਲਿਖਾਈ, 64 ਮੂਲਮੰਤਰ ਤੇ 92 ਵਾਹਿਗੁਰੂ ਲਿਖਣ ਅਭਿਆਸ ‘ਚ ਭਾਗ ਲੈਣਗੇ।ਪਵਿੱਤਰ ਸਿੰਘ ਗ੍ਰੰਥੀ ਗੁਰਦੁਆਰਾ ਨਰੈਣ ਦਾਸ ਲੌਂਗੋਵਾਲ ਨੇ ਵੀ ਵਿਚਾਰਾਂ ਦੀ ਸਾਂਝ ਪਾਈ।ਇਸ ਸਮੇਂ ਫੈਕਲਟੀਜ਼ ਤੇ ਵਿਦਿਆਰਥੀਆਂ ਨੂੰ ਭੇਟਾ ਰਹਿਤ ਧਾਰਮਿਕ ਸਾਹਿਤ ਵੀ ਵੰਡਿਆ ਗਿਆ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …