Sunday, December 22, 2024

ਨਵ-ਨਿਯੁੱਕਤ ਪ੍ਰਿੰਸੀਪਲ ਸ਼੍ਰੀਮਤੀ ਮੀਨਾਕਸ਼ੀ ਮੜਕਨ ਨੇ ਚਾਰਜ਼ ਸੰਭਾਲਿਆ

ਸੰਗਰੂਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਵਿੱਚ ਅੱਜ ਨਵ-ਨਿਯੁੱਕਤ ਪ੍ਰਿੰਸੀਪਲ ਸ੍ਰੀਮਤੀ ਮੀਨਾਕਸ਼ੀ ਮੜਕਨ ਨੇ ਆਪਣਾ ਚਾਰਜ਼ ਸੰਭਾਲ ਲਿਆ।ਸਰਕਾਰੀ ਰਣਵੀਰ ਕਾਲਜ ਸੰਗਰੂਰ ਤੋਂ ਆਏ ਸ੍ਰੀਮਤੀ ਮੀਨਾਕਸ਼ੀ ਮੜਕਨ ਦੇ ਸਨਮਾਨ ਲਈ ਸ਼ਹਿਰ ਦੀਆਂ ਉੱਘੀਆਂ ਸ਼ਖਸ਼ੀਅਤਾਂ ਮੌਜ਼ੂਦ ਸਨ।ਜਿੰਨਾਂ ਵਿੱਚ ਕਾਲਜ ਓਲਡ ਸਟੂਡੈਂਟ ਐਸੋਸੀਏਸ਼ਨ ਦੇ ਸਰਪ੍ਰਸਤ, ਪੰਜਾਬ ਫੁੱਟਬਾਲ ਐਸੋਸੀਏਸ਼ਨ ਦੇ ਵਾਈਸ ਪ੍ਰਧਾਨ, ਪ੍ਰਗਤੀਸ਼ੀਲ ਬ੍ਰਾਹਮਣ ਸਭਾ ਸੁਨਾਮ ਦੇ ਪ੍ਰਧਾਨ ਅਤੇ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਵੈਲਫੇਅਰ ਦੇ ਪ੍ਰਧਾਨ ਰੁਪਿੰਦਰ ਭਾਰਦਵਾਜ਼ ਰਿਟਾਇਰਡ ਐਸ.ਪੀ ਕਾਲਜ ਦੇ ਸੈਸ਼ਨ 2024-25 ਲਈ ਓਲਡ ਸਟੂਡੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਪੰਕਜ ਡੋਗਰਾ, ਪ੍ਰਗਤੀਸ਼ੀਲ ਬ੍ਰਾਹਮਣ ਸਭਾ ਦੇ ਸੈਕਟਰੀ ਮਾਸਟਰ ਭੂਸ਼ਣ ਕਾਂਤ ਸ਼ਰਮਾ, ਖਜਾਨਚੀ ਡਾਕਟਰ ਸੋਮਨਾਥ ਸ਼ਰਮਾ, ਸੰਤ ਸਮਾਜ ਪੰਜਾਬ ਦੇ ਪ੍ਰਧਾਨ ਕਾਹਨ ਦਾਸ ਬਾਵਾ, ਅਮਰਿੰਦਰ ਸਿੰਘ ਬਿੱਟੂ, ਵਾਇਸ ਪ੍ਰਿੰਸੀਪਲ ਮੈਡਮ ਅਚਲਾ ਅਤੇ ਪ੍ਰੋਫੈਸਰ ਕੁਲਦੀਪ ਵਾਹੀਆ ਆਦਿ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …