Friday, October 18, 2024

ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਵਲੋਂ ਸਨਮਾਨ ਸਮਾਰੋਹ ਦਾ ਆਯੋਜਨ

ਸੰਗਰੂਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸਥਾਨਕ ਪੈਨਸ਼ਨਰਜ਼ ਭਵਨ ਤਹਿਸੀਲ ਕੰਪਲੈਕਸ ਵਿਖੇ ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਵਲੋਂ ਵਿਸ਼ੇਸ਼ ਸਨਮਾਨ ਸਮਾਰੋਹ ਪ੍ਰਧਾਨ ਜੀਤ ਸਿੰਘ ਢੀਂਡਸਾ ਦੀ ਅਗਵਾਈ ਵਿੱਚ ਕੀਤਾ ਗਿਆ।ਪ੍ਰਧਾਨਗੀ ਮੰਡਲ ਵਿੱਚ ਗੁਰਦੀਪ ਸਿੰਘ ਮੰਗਵਾਲ ਸੀਨੀਅਰ ਮੀਤ ਪ੍ਰਧਾਨ, ਰਾਜ ਕੁਮਾਰ ਅਰੋੜਾ ਜਿਲ੍ਹਾ ਪ੍ਰਧਾਨ, ਰਾਮ ਲਾਲ ਪਾਂਧੀ ਜਿਲ੍ਹਾ ਸਕੱਤਰ, ਸੱਜਣ ਸਿੰਘ ਪੂਨੀਆ ਸਰਪ੍ਰਸਤ ਆਦਿ ਸ਼ਾਮਲ ਸਨ।ਲਾਭ ਸਿੰਘ ਕੈਸ਼ੀਅਰ, ਸਤਪਾਲ ਸਿੰਗਲਾ, ਨੰਦ ਲਾਲ ਮਲਹੋਤਰਾ, ਹਰਪਾਲ ਸਿੰਘ ਸੰਗਰੂਰਵੀ, ਹਰਵਿੰਦਰ ਸਿੰਘ ਭੱਠਲ ਦੀ ਦੇਖ-ਰੇਖ ਹੇਠ ਅਤੇ ਭੁਪਿੰਦਰ ਸਿੰਘ ਜੱਸੀ ਜਨਰਲ ਸਕੱਤਰ ਦੇ ਸਟੇਜ ਸੰਚਾਲਨ ਅਧੀਨ ਸਭ ਤੋਂ ਪਹਿਲਾਂ ਜੀਤ ਸਿੰਘ ਢੀਂਡਸਾ ਦੀ ਪਤਨੀ ਮਨਜੀਤ ਕੌਰ ਢੀਂਡਸਾ ਦੇ ਅਕਾਲ ਚਲਾਣੇ ‘ਤੇ ਮੈਂਬਰਾਂ ਵਲੋਂ ਸ਼ਰਧਾਂਜਲੀ ਭੇਟ ਕੀਤੀ ਗਈ।
ਉਪਰੰਤ ਗੁਰਦੀਪ ਸਿੰਘ ਮੰਗਵਾਲ ਨੇ ਸਵਾਗਤੀ ਸ਼ਬਦ ਕਹੇ।ਰਾਮ ਲਾਲ ਪਾਂਧੀ, ਰਾਜ ਕੁਮਾਰ ਅਰੋੜਾ, ਸੱਜਣ ਸਿੰਘ ਪੂਨੀਆ ਨੇ ਪੈਨਸ਼ਨਰ ਸਾਥੀਆਂ ਦੀਆਂ ਮੁੱਖ ਮੰਗਾਂ ਜਿਵੇਂ ਕਿ ਪੇਅ ਕਮਿਸ਼ਨ ਦੀ ਸਿਫਾਰਸ਼ ਅਨੁਸਾਰ 2.59 ਲਾਗੂ ਕਰਨਾ, ਡੀ.ਏ ਦੀਆਂ ਕਿਸ਼ਤਾਂ, ਜਨਵਰੀ 2016 ਤੋਂ ਵਧੀ ਪੈਨਸ਼ਨ ਦਾ ਬਕਾਇਆ ਆਦਿ ਸਬੰਧੀ 25 ਜੁਲਾਈ ਨੂੰ ਸਾਂਝੇ ਫਰੰਟ ਨਾਲ ਮੁੱਖ ਮੰਤਰੀ ਸਾਹਿਬ ਦੀ ਹੋ ਰਹੀ ਮੀਟਿੰਗ ਪ੍ਰਤੀ ਉਹ ਆਸਵੰਦ ਹਨ।ਸੁਰਿੰਦਰ ਪਾਲ ਸਿੰਘ ਸਿਦਕੀ ਨੇ ਕਿਹਾ ਕਿ ਸਰਕਾਰ ਵਲੋਂ ਪ੍ਰਾਈਵੇਟ ਏਡਿਡ ਕਾਲਜ ਨਾਨ ਟੀਚਿੰਗ ਸਟਾਫ ਯੂਨੀਅਨ ਨੂੰ ਪੇਅ ਕਮਿਸ਼ਨ ਜੁਲਾਈ ਤੋਂ ਲਾਗੂ ਤਾਂ ਕਰ ਦਿੱਤਾ ਹੈ, ਪਰ ਇਸ ਸਬੰਧੀ ਜਨਵਰੀ 16 ਤੋਂ ਤਨਖਾਹ ਨਿਸ਼ਚਿਤ ਕਰਨ ਬਾਰੇ ਸਪੱਸ਼ਟ ਨਹੀਂ ਕੀਤਾ।
ਮੀਤ ਸਕਰੌਦੀ, ਹਾਕਮ ਸਿੰਘ, ਗੁਰਦੇਵ ਸਿੰਘ ਲੂੰਬਾ, ਗੁਰਮੀਤ ਸਿੰਘ ਵਲੋਂ ਪੇਸ਼ ਕੀਤੇ ਗੀਤਾਂ ਨਾਲ ਖੁਸ਼ਗਵਾਰ ਮਾਹੌਲ ਬਣ ਗਿਆ।ਜੂਨ ਅਤੇ ਜੁਲਾਈ ਮਹੀਨੇ ਵਿੱਚ ਜਨਮੇ ਪੈਨਸ਼ਨਰ ਸਾਥੀ ਜੀਤ ਸਿੰਘ ਢੀਂਡਸਾ ਤੇ ਭੁਪਿੰਦਰ ਸਿੰਘ ਜੱਸੀ, ਜਨਕ ਰਾਜ ਜੋਸ਼ੀ, ਮਹਿੰਦਰ ਸਿੰਘ, ਪੀ.ਸੀ ਬਾਘਾ, ਮੋਹਨ ਸਿੰਘ, ਰਾਜਿੰਦਰ ਕੁਮਾਰ, ਕੁਲਦੀਪ ਸਿੰਘ ਜੋਸ਼ੀ, ਹਰੀ ਕ੍ਰਿਸ਼ਨ, ਮੋਹਨ ਲਾਲ ਸਿੰਗਲਾ, ਕੰਵਰ ਲਾਲ, ਬ੍ਰਿਜ ਮੋਹਨ, ਜੀਵਨ ਸਿੰਘ ਮਿੱਤਲ, ਈਸ਼ਰ ਸਿੰਘ, ਬਲਬੀਰ ਸਿੰਘ, ਕੁਲਦੀਪ ਕੌਰ ਆਦਿ ਨੂੰ ਹਾਰ ਪਾ ਕੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਅਤੇ ਪ੍ਰਧਾਨਗੀ ਮੰਡਲ ਦੇ ਨਾਲ ਅਵਿਨਾਸ਼ ਸ਼ਰਮਾ, ਦੇਵਿੰਦਰ ਜ਼ਿੰਦਲ, ਗਿਰਧਾਰੀ ਲਾਲ, ਓ.ਪੀ ਅਰੋੜਾ, ਪ੍ਰੀਤਮ ਸਿੰਘ ਕਾਂਝਲਾ, ਜਰਨੈਲ ਸਿੰਘ ਲੁਬਾਣਾ, ਸੁਖਦੇਵ ਸਿੰਘ ਜੱਸੀ, ਸੁਰਿੰਦਰ ਪਾਲ ਸਿੰਘ ਸਿਦਕੀ, ਰਾਜ ਕੁਮਾਰ ਬਾਂਸਲ, ਬਲਦੇਵ ਰਾਜ ਮਦਾਨ ਆਦਿ ਨੇ ਤੋਹਫੇ ਦੇ ਕੇ ਸਨਮਾਨਿਤ ਕੀਤਾ।
ਸਮਾਗਮ ਲਈ ਗੁਰਦੇਵ ਸਿੰਘ ਭੁੱਲਰ, ਭਜਨ ਸਿੰਘ, ਰਾਜ ਸਿੰਘ ਮੰਗਵਾਲ, ਕਰਨੈਲ ਸਿੰਘ ਸੇਖੋਂ, ਕਿਸ਼ੋਰੀ ਲਾਲ, ਪਵਨ ਕੁਮਾਰ ਸਿੰਗਲਾ, ਜੀਤਨ ਚੌਪੜਾ ਆਦਿ ਦਾ ਵਿਸ਼ੇਸ਼ ਸਹਿਯੋਗ ਰਿਹਾ।

 

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …