ਸੰਗਰੂਰ, 15 ਜੁਲਾਈ (ਜਗਸੀਰ ਲੌਂਗੋਵਾਲ) – ਟੈਗੋਰ ਵਿਦਿਆਲਿਆ ਸਕੂਲ ਵਿਖੇ ਵਣ ਮਹਾਂਉਤਸਵ ਮਨਾਇਆ ਗਿਆ, ਜਿਸ ਵਿੱਚ ਮਿਸ਼ਨ ਹਰਿਆਲੀ 2024
ਤਹਿਤ ਸਕੂਲ ਦੇ ਹਰ ਇੱਕ ਵਿਦਿਆਰਥੀ ਤੋਂ ਉਸ ਦੇ ਮਾਤਾ ਪਿਤਾ ਦੀ ਮਦਦ ਨਾਲ ਲਾਜਮੀ ਤੌਰ ‘ਤੇ ਇਕ ਪੌਦਾ ਲਗਵਾਉਣਾ ਤੇ ਉਸ ਦੀ ਸਾਂਭ ਸੰਭਾਲ ਕਰਨਾ ਯਕੀਨੀ ਬਣਾਇਆ ਗਿਆ।ਮੁਹਿੰਮ ਵਿੱਚ ਨਰਸਰੀ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।ਸਕੂਲ ਪ੍ਰਿੰਸੀਪਲ ਸ੍ਰੀਮਤੀ ਜਸਵਿੰਦਰ ਕੌਰ ਨੇ ਬੱਚਿਆਂ ਨੂੰ ‘ਮਿਸ਼ਨ ਹਰਿਆਲੀ 2024` ਮੁਹਿੰਮ ਸਬੰਧੀ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਸਾਨੂੰ ਸਭ ਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਤਾਂ ਜੋ ਵਾਤਾਵਰਨ, ਜੀਵ ਜੰਤੂਆਂ ਅਤ ਜਲਵਾਯੂ ਠੀਕ ਰਹਿ ਸਕੇ।ਵਿਦਿਆਰਥੀਆਂ ਨੇ ਨਿੰਮ, ਗੁਲਮੋਹਰ, ਅਸੋਕਾ ਸਾਗਵਨ ਅਤੇ ਅਰਜੁਨ ਦੇ ਬੂਟੇ ਲਾਏ ਅਤੇ ਉਨ੍ਹਾਂ ਨੇ ਰੱਖਾਂ ਦੀ ਪਾਲਣਾ ਕਰਨ ਦਾ ਪ੍ਰਣ ਲਿਆ।
ਇਸ ਮੌਕੇ ਮੈਨੇਜਮੈਂਟ ਮੈਂਬਰ ਕੁਲਦੀਪ ਸਿੰਘ ਮੰਡੇਰ, ਗੋਬਿੰਦ ਸਿੰਘ ਗਿੱਲ ਅਤੇ ਜਤਿੰਦਰ ਰਿਸ਼ੀ ਨੇ ਕਿਹਾ ਕਿ ਜੇਕਰ ਅਸੀਂ ਰੁੱਖਾਂ ਦੀ ਪਾਲਣਾ ਕਰਾਂਗੇ ਤਾਂ ਹੀ ਸਾਨੂੰ ਆਕਸੀਜਨ ਦਾ ਜੀਵਨਦਾਨ ਮਿਲੇਗਾ।
Check Also
ਵਿਰਸਾ ਵਿਹਾਰ ’ਚ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਨੂੰ ਸਮਰਪਿਤ ਨਾਟਕ ‘1675’ ਦਾ ਮੰਚਣ
ਅੰਮ੍ਰਿਤਸਰ, 30 ਦਸੰਬਰ ( ਦੀਪ ਦਵਿੰਦਰ ਸਿੰਘ) – ਸੰਸਾਰ ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮਿ੍ਰਤਸਰ ਵਲੋਂ …
Punjab Post Daily Online Newspaper & Print Media