Friday, October 18, 2024

ਰੱਤੋਕੇ ਸਕੂਲ ਦੇ 18 ਵਿਦਿਆਰਥੀਆਂ ਨੇ ਐਨ.ਐਮ.ਐਮ.ਐਸ ਟੈਸਟ ਪਾਸ ਕੀਤਾ

ਸੰਗਰੂਰ, 15 ਜੁਲਾਈ (ਜਗਸੀਰ ਲੌਂਗੋਵਾਲ) – ਵਿਭਾਗ ਵਲੋਂ ਹਰ ਸਾਲ ਐਨ.ਐਮ.ਐਮ.ਐਮ.ਐਸ ਸਕਾਲਰਸ਼ਿਪ ਟੈਸਟ ਲਿਆ ਜਾਂਦਾ ਹੈ।ਅੱਠਵੀਂ ਜਮਾਤ ਵਿੱਚ ਪੜਦੇ ਬੱਚੇ ਇਹ ਟੈਸਟ ਦੇ ਸਕਦੇ ਹਨ, ਜੋ ਵੀ ਵਿਦਿਆਰਥੀ ਇਹ ਟੈਸਟ ਪਾਸ ਕਰਦਾ ਹੈ ਉਸ ਨੂੰ ਨੌਵੀਂ, ਦਸਵੀਂ, ਗਿਆਰਵੀਂ ਤੇ ਬਾਰਵੀਂ ਜਮਾਤ ਵਿੱਚ ਹਰ ਮਹੀਨੇ ਇੱਕ ਹਜ਼ਾਰ ਰੁਪਏ ਵਜੀਫਾ ਮਿਲਦਾ ਹੈ।ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਇਸ ਸਕਾਲਰਸ਼ਿਪ ਦਾ ਨਤੀਜਾ ਐਲਾਨ ਕੀਤਾ ਗਿਆ।ਇਸ ਸਾਲ ਰੱਤੋਕੇ ਸਕੂਲ ਦੇ ਅੱਠਵੀਂ ਜਮਾਤ ਦੇ 28 ਬੱਚਿਆਂ ਵਿੱਚੋਂ 18 ਬੱਚਿਆਂ ਨੇ ਇਹ ਟੈਸਟ ਪਾਸ ਕਰਕੇ ਜਿਲ੍ਹੇ ਵਿੱਚੋਂ ਪਹਿਲੇ ਚਾਰ ਸਥਾਨਾਂ ‘ਤੇ ਕਬਜ਼ਾ ਕੀਤਾ ਹੈ।ਇਸ ਸ਼ਾਨਦਾਰ ਨਤੀਜੇ ਨੂੰ ਦੇਖਦੇ ਹੋਏ ਵਿਦਿਆਰਥੀਆਂ, ਮਾਪਿਆਂ, ਪੰਚਾਇਤ ਮੈਂਬਰਾਂ ਅਤੇ ਹੋਰ ਪਿੰਡ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਹੈ।18 ਵਿਦਿਆਰਥੀਆਂ ਨੂੰ ਸਕੂਲ ਦੀ ਮੈਨੇਜਮੈਂਟ ਕਮੇਟੀ ਅਤੇ ਸਕੂਲ ਵੈਲਫੇਅਰ ਕਮੇਟੀ ਵਲੋਂ ਸਨਮਾਨਿਤ ਕੀਤਾ ਗਿਆ।ਗਿਆਨ ਸਿੰਘ ਭੁੱਲਰ ਅਤੇ ਬਲਜੀਤ ਸਿੰਘ ਬੱਲੀ ਨੇ ਕਿਹਾ ਕਿ ਸਾਨੂੰ ਵਿਦਿਆਰਥੀਆਂ, ਸਕੂਲ ਅਤੇ ਸਟਾਫ ਉਪਰ ਮਾਣ ਹੈ।ਸਰਪੰਚ ਕੁਲਦੀਪ ਕੌਰ ਅਤੇ ਸਾਬਕਾ ਫੌਜੀ ਮਨਜੀਤ ਸਿੰਘ ਵਲੋਂ ਵੀ ਸਾਰਿਆਂ ਨੂੰ ਵਧਾਈ ਦਿੱਤੀ ਗਈ।ਯਾਦ ਰਹੇ ਕਿ ਇਨਾਂ ਵਿਦਿਆਰਥੀਆਂ ਨੇ ਡੀ.ਟੀ.ਐਫ ਵਜ਼ੀਫਾ ਪ੍ਰੀਖਿਆ ਅਤੇ ਰਾਮਾਨੁਜਣ ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ।ਇਸ ਸਮੇਂ ਗੁਰਚਰਨ ਸਿੰਘ ਸਾਬਕਾ ਸਰਪੰਚ, ਮਾਸਟਰ ਬੰਤ ਸਿੰਘ, ਜਗਪਾਲ ਸਿੰਘ ਸਾਹੋ ਕੇ, ਚਮਕੌਰ ਸਿੰਘ ਕੁੱਬੇ, ਅਮਨਦੀਪ ਸਾਹੋਕੇ, ਸਾਹਿਬ ਸਿੰਘ, ਹਰਮਿੰਦਰ ਸਿੰਘ ਅਤੇ ਸਕੂਲ ਸਟਾਫ ਵਿਚੋਂ ਸੁਖਪਾਲ ਸਿੰਘ ਮੈਡਮ ਕਰਮਜੀਤ ਕੌਰ, ਰੇਨੂ ਸਿੰਗਲਾ, ਪਰਵੀਨ ਕੌਰ, ਚਰਨਜੀਤ ਕੌਰ ਸਤਪਾਲ ਕੌਰ, ਅਧਿਆਪਕ ਪ੍ਰਦੀਪ ਸਿੰਘ, ਮੈਡਮ ਰਣਜੀਤ ਕੌਰ ਅਤੇ ਸ਼ਹਿਜਪ੍ਰੀਤ ਸਿੰਘ ਹਾਜ਼ਰ ਸਨ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …