Sunday, December 22, 2024

ਅਕਾਲ ਅਕੈਡਮੀ ਜੰਡ ਸਾਹਿਬ ਦੇ ਵਿਦਿਆਰਥੀਆਂ ਨੇ ਬਾਸਕਟਬਾਲ ਟੂਰਨਾਮੈਟ ‘ਚ ਮਾਰੀਆਂ ਮੱਲਾਂ

ਸੰਗਰੂਰ, 19 ਜੁਲਾਈ (ਜਗਸੀਰ ਲੌਂਗੋਵਾਲ) – ਕਲਗੀਧਰ ਟਰੱਸਟ ਬੜੂ ਸਾਹਿਬ ਦੁਆਰਾ ਸੰਚਾਲਿਤ ਵਿਦਿਅਕ ਸੰਸਥਾ ਅਕਾਲ ਅਕੈਡਮੀ ਜੰਡ ਸਾਹਿਬ ਵਿਖੇ ਅੰਤਰ ਜ਼ੋਨ ਬਾਸਕਟਬਾਲ (ਲੜਕੀਆਂ) ਦੇ ਮੁਕਾਬਲੇ ਕਰਵਾਏ ਗਏ। ਇਸ ਵਿੱਚ ਤਿੰਨ ਅਕਾਲ ਅਕੈਡਮੀਆਂ ਕ੍ਰਮਵਾਰ ਅਕਾਲ ਅਕੈਡਮੀ ਜੰਡ ਸਾਹਿਬ, ਅਕਾਲ ਅਕੈਡਮੀ ਮੁਕਤਸਰ ਅਤੇ ਅਕਾਲ ਅਕੈਡਮੀ ਕਾਲੇਕੇ ਦੀਆਂ ਲੜਕੀਆਂ ਦੀਆਂ ਟੀਮਾਂ ਨੇ ਹਿੱਸਾ ਲਿਆ।ਟੂਰਨਾਮੈਂਟ ਵਿੱਚ ਅਕਾਲ ਅਕੈਡਮੀ ਜੰਡ ਸਾਹਿਬ ਦੀਆਂ ਲੜਕੀਆਂ ਦੀ ਟੀਮ ਜੇਤੂ ਰਹੀ।ਅਕਾਲ ਅਕੈਡਮੀਆਂ (ਲੜਕਿਆਂ) ਦੇ ਹਾਕੀ ਅੰਤਰ ਜ਼ੋਨ ਮੁਕਾਬਲੇ ਅਕਾਲ ਅਕੈਡਮੀ ਮਨਾਵਾਂ ਵਿਖੇ ਕਰਵਾਏ ਗਏ।ਇਸ ਵਿੱਚ ਚਾਰ ਅਕਾਲ ਅਕੈਡਮੀਆਂ ਅਕਾਲ ਅਕੈਡਮੀ ਜੰਡ ਸਾਹਿਬ, ਅਕਾਲ ਅਕੈਡਮੀ ਦਦੇਹਰ ਸਾਹਿਬ, ਅਕਾਲ ਅਕੈਡਮੀ ਮਨਾਵਾਂ ਅਤੇ ਅਕਾਲ ਅਕੈਡਮੀ ਮਹਿਲ ਕਲਾਂ ਦੀਆ ਟੀਮਾਂ ਨੇ ਭਾਗ ਲਿਆ।ਇਸ ਮੁਕਾਬਲੇ ਵਿੱਚ ਵੀ ਅਕਾਲ ਅਕੈਡਮੀ ਜੰਡ ਸਾਹਿਬ ਦੀ ਟੀਮ ਜੇਤੂ ਰਹੀ।ਸਕੂਲ ਪ੍ਰਿੰਸੀਪਲ ਸ੍ਰੀਮਤੀ ਸੁਸ਼ੀਲ ਸੁਨੀਤਾ ਵੱਲੋਂ ਲੜਕੀਆਂ ਦੀ ਬਾਸਕਟਬਾਲ ਜੇਤੂ ਟੀਮ ਨੂੰ ਟਰਾਫੀ ਦਿੱਤੀ ਗਈ ਅਤੇ ਮੈਡਲ ਵੰਡੇ ਗਏ ਅਤੇ ਹਾਕੀ ਮੁਕਾਬਲੇ ਦੀ ਜੇਤੂ ਟੀਮ ਦੀ ਹੌਸਲਾ ਅਫਜ਼ਾਈ ਕੀਤੀ ਗਈ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …