ਅੰਮ੍ਰਿਤਸਰ, 25 ਜੁਲਾਈ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਵਿਖੇ ਸੈਸ਼ਨ 2024-25 ਦੇ ਪਹਿਲੇ ਦਿਨ ਪਵਿੱਤਰ ਹਵਨ ਦਾ ਆਯੋਜਨ ਕੀਤਾ ਗਿਆ।ਵੈਦਿਕ ਮੰਤਰਾਂ ਦੇ ਜਾਪ ਅਤੇ ਪਵਿੱਤਰ ਅਗਨੀ ਵਿੱਚ ‘ਆਹੂਤੀਆਂ’ ਚੜ੍ਹਾਉਣ ਦੌਰਾਨ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਦੇ ਮੈਂਬਰਾਂ ਨਾਲ ਮਿਲ ਕੇ ਕਾਲਜ ਦੀ ਤਰੱਕੀ, ਖੁਸ਼ਹਾਲੀ ਦੀ ਅਰਦਾਸ ਕੀਤੀ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ‘ਸਰਵੇ ਭਵੰਤੂ ਸੁਖੀਨਾ’ ਦੇ ਸ਼ਬਦਾਂ ਨਾਲ ਆਪਣੇ ਸੰਬੋਧਨ ਵਿੱਚ ਨਵੇਂ ਵਿਦਿਆਰਥੀਆਂ ਨੂੰ ਵੈਦਿਕ ਅਤੇ ਅਧਿਆਤਮਿਕ ਕਦਰਾਂ-ਕੀਮਤਾਂ ਨੂੰ ਆਪਣੇ ਜੀਵਨ ਵਿੱਚ ਅਪਨਾਉਣ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਕਾਲਜ ਦੇ ਸਟਾਫ਼ ਅਤੇ ਵਿਦਿਆਰਥੀਆਂ ਨੂੰ ਇੰਡੀਆ ਟੂਡੇਜ਼ ਦੀ ‘ਬੈਸਟ ਕਾਲਜ ਰੈਂਕਿੰਗ ਲਿਸਟ ਆਫ਼ ਇੰਡੀਆ 2024’ ਵਿੱਚ ਕਾਲਜ ਦੁਆਰਾ ਵਿਲੱਖਣ ਰੈਂਕਿੰਗ ਅਤੇ ਉਤਰੀ ਭਾਰਤ ਦੇ ਇੱਕ ਪ੍ਰਮੁੱਖ ਅਖਬਾਰ ਸਮੂਹ `ਦਿ ਟ੍ਰਿਬਿਊਨ` ਦੁਆਰਾ ਖੇਤਰ ਦੇ ਸਰਵੋਤਮ ਸੰਸਥਾਨ ਵਿੱਚ ਦਰਜ਼ਾਬੰਦੀ ਲਈ ਵਧਾਈ ਦਿੱਤੀ।ਉਹਨਾਂ ਨੇ ਸਮੈਸਟਰ ਦੀਆਂ ਹਾਲ ਹੀ ਵਿੱਚ ਹੋਏ ਯੂਨੀਵਰਸਿਟੀ ਇਮਤਿਹਾਨਾਂ ਵਿੱਚ ਕਾਲਜ ਦੇ ਵਿਦਿਆਰਥੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਬਾਰੇ ਦੱਸਿਆ।ਉਹਨਾਂ ਕਿਹਾ ਕਿ ਕਾਲਜ ਨੂੰ ਸੈਸ਼ਨ 2024-25 ਲਈ ਜਿਲ੍ਹਾ ਵਾਤਾਵਰਣ ਚੈਂਪੀਅਨਸ਼ਿਪ ਅਵਾਰਡ ਅਤੇ ਮਾਈਕਰੋ, ਲਘੂ ਅਤੇ ਦਰਮਿਆਨੇ ਉਦਯੋਗ ਮੰਤਰਾਲੇ ਭਾਰਤ ਸਰਕਾਰ ਦੇ ਅਧੀਨ ਰਜਿ. ਸੰਸਥਾ ਨੈਸ਼ਨਲ ਐਜੂਕੇਸ਼ਨ ਟਰੱਸਟ ਦੁਆਰਾ ਸਰਵੋਤਮ ਪ੍ਰਿੰਸੀਪਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।ਉਹਨਾਂ ਨੇ ਕਾਲਜ ਦੇ ਵਿਦਿਆਰਥੀਆਂ ਦੀਆਂ ਮਲਟੀਨੈਸ਼ਨਲ ਕੰਪਨੀਆਂ ‘ਚ ਪਲੇਸਮੈਂਟਾਂ ਬਾਰੇ ਵੀ ਜ਼ਿਕਰ ਕੀਤਾ।ਇੰਦਰਪਾਲ ਆਰੀਆ ਪ੍ਰਧਾਨ ਆਰੀਆ ਸਮਾਜ ਲਕਸ਼ਮਣਸਰ ਨੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੂੰ ਇਸ ਸ਼ੁਭ ਅਵਸਰ ‘ਤੇ ਵਧਾਈ ਦਿੱਤੀ।ਜਵਾਹਰ ਲਾਲ ਆਰੀਆ ਸਮਾਜ ਮਾਡਲ ਟਾਊਨ ਨੇ ਨਾਰੀ ਸਿੱਖਿਆ `ਤੇ ਜ਼ੋਰ ਦਿੱਤਾ।ਸੁਦਰਸ਼ਨ ਕਪੂਰ ਚੇਅਰਮੈਨ ਸਥਾਨਕ ਪ੍ਰਬੰਧਕ ਕਮੇਟੀ ਨੇ ਸਾਰਿਆ ਦਾ ਧੰਨਵਾਦ ਕੀਤਾ।ਸੰਗੀਤ ਵਿਭਾਗ ਦੇ ਨਰਿੰਦਰ ਕੁਮਾਰ ਅਤੇ ਵਿਜੇ ਮਹਿਕ ਨੇ ‘ਪ੍ਰਭੂ ਪਿਆਰੇ ਤੇ ਜਿਸ ਦਾ ਸਬੰਧ ਹੈ’ ਭਾਵੁਕ ਭਜਨ ਪੇਸ਼ ਕੀਤਾ।
ਇਸ ਮੌਕੇ ‘ਤੇ ਸੰਦੀਪ ਆਹੂਜਾ ਆਰਿਆ ਸਮਾਜ ਸ਼ਕਤੀ ਨਗਰ, ਕਰਨਲ ਵੇਦ ਮਿੱਤਰ, ਅਤੁਲ ਮਹਿਰਾ, ਮਾਡਲ ਟਾਊਨ, ਇੰਦਰਜੀਤ ਠੁਕਰਾਲ, ਆਰਿਆ ਸਮਾਜ, ਪੁਤਲੀਘਰ, ਅਨਿਲ ਵਿਨਾਇਕ, ਆਰਿਆ ਸਮਾਜ, ਲਾਰੈਂਸ ਰੋਡ, ਸ਼੍ਰੀਮਤੀ ਬਲਬੀਰ ਕੌਰ ਬੇਦੀ, ਪ੍ਰਿੰਸੀਪਲ ਡਾ. ਅੰਜ਼ੂ ਮਹਿਤਾ, ਡੀ.ਏੇ.ਵੀ ਕਾਲਜ ਆਫ਼ ਐਜੂਕੇਸ਼ਨ, ਪ੍ਰਿੰਸੀਪਲ ਡਾ. ਪੱਲਵੀ ਸੇਠੀ, ਡੀ.ਏ.ਵੀ ਪਬਲਿਕ ਸਕੂਲ ਅੰਮ੍ਰਿਤਸਰ, ਆਰੀਆ ਯੁਵਤੀ ਸਭਾ ਦੇ ਮੈਂਬਰ, ਕਾਲਜ ਦੇ ਟੀਚਿੰਗ ਅਤੇ ਨਾਨ-ਟੀਚਿੰਗ ਨੇ ਹਾਜ਼ਰੀ ਲਗਵਾਈ। ਪ੍ਰਸ਼ਾਦ ਵੰਡਣ ਨਾਲ ਹਵਨ ਯੱਗ ਦੀ ਸਮਾਪਤੀ ਹੋਈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …