ਅੰਮ੍ਰਿਤਸਰ, 29 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬ ਸਕੂਲ ਆਫ ਇਕਨਾਮਿਕਸ ਦੀ ਖੋਜਾਰਥੀ ਰੂਪਾਂਸ਼ੀ ਪਰੂਥੀ ਨੇ ਫਿਲੀਪੀਨਜ਼ ਯੂਨੀਵਰਸਿਟੀ ਦਿਲੀਮਨ ਮਨੀਲਾ `ਚ ‘ਏਸ਼ੀਅਨ ਅਰਥਚਾਰਿਆਂ ਦੀ ਇਨੋਵੇਸ਼ਨ ਸਮਰੱਥਾ ਅਤੇ ਕੈਚਿੰਗ-ਅਪ ਟ੍ਰੈਜੈਕਟਰੀ’ ਸਿਰਲੇਖ ਹੇਠ ਕਰਵਾਈ ਗਈ 5ਵੀਂ ਸੀਏਸੀਆ ਦੋ-ਸਾਲਾ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਖੋਜ਼ ਪੱਤਰ ਪੇਸ਼ ਕੀਤਾ।
ਇਹ ਕਾਨਫਰੰਸ “ਡੀ/ਸੈਂਟਰਿੰਗ ਸਾਊਥ-ਈਸਟ ਏਸ਼ੀਆ” ਥੀਮ `ਤੇ ਅਧਾਰਤ ਸੀ ਅਤੇ ਇਸ ਵਿੱਚ ਵਿਸ਼ਵ ਭਰ ਦੇ ਨੀਤੀ ਨਿਰਮਾਤਾਵਾਂ ਅਤੇ ਉੱਘੇ ਖੋਜ਼ਕਰਤਾਵਾਂ ਨੇ ਭਾਗ ਲਿਆ ਸੀ।ਰੂਪਾਂਸ਼ੀ ਨੇ ਏਸ਼ੀਆਈ ਸੰਦਰਭ ਵਿੱਚ ਨਵੀਨਤਾ ਦੀਆਂ ਜਟਿਲਤਾਵਾਂ, ਖੇਤਰੀ ਨਵੀਨਤਾ ਸਮਰੱਥਾਵਾਂ ਅਤੇ ਉਹਨਾਂ ਦੇ ਵਿਸ਼ਵਵਿਆਪੀ ਪ੍ਰਭਾਵਾਂ ਵਿੱਚ ਯੋਗਦਾਨ ਪਾਉਣ ਵਾਲੇ ਪ੍ਰਮੁੱਖ ਕਾਰਕਾਂ ਦੀ ਜਾਂਚ ਕੀਤੀ, ਜਿਸ ਨੂੰ ਪੇਪਰ ਦੇ ਚਰਚਾਕਰਤਾ ਅਤੇ ਕਾਨਫਰੰਸ ਵਿੱਚ ਉਸਦੇ ਸੈਸ਼ਨ ਦੇ ਹੋਰ ਭਾਗੀਦਾਰਾਂ ਵੱਲੋਂ ਬਹੁਤ ਸਲਾਹਿਆ ਗਿਆ।ਮੌਜ਼ੂਦਾ ਸਮੇਂ ਰੂਪਾਂਸ਼ੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਧਿਆਪਕ ਡਾ. ਸਵਾਤੀ ਮਹਿਤਾ ਦੀ ਨਿਗਰਾਨੀ ਹੇਠ ਪੀ.ਐਚ.ਡੀ ਕਰ ਰਹੀ ਹੈ।
ਵਿਭਾਗ ਦੀ ਮੁਖੀ ਪ੍ਰੋ. ਮਨਦੀਪ ਕੌਰ ਨੇ ਅੰਤਰਰਾਸ਼ਟਰੀ ਮੰਚ `ਤੇ ਰੂਪਾਂਸ਼ੀ ਦੀ ਖੋਜ਼ ਨੂੰ ਮਾਨਤਾ ਮਿਲਣ `ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।ਉਨ੍ਹਾਂ ਕਿਹਾ ਕਿ ਨੌਜਵਾਨ ਖੋਜਕਰਤਾਵਾਂ ਲਈ ਅਜਿਹਾ ਮੌਕਾ ਯੂਨੀਵਰਸਿਟੀ ਦੀ ਅਕਾਦਮਿਕ ਉੱਤਮਤਾ, ਉੱਚ ਗੁਣਵੱਤਾ ਖੋਜ਼ ਅਤੇ ਵਿਸ਼ਵਵਿਆਪੀ ਸ਼ਮੂਲੀਅਤ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …