ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸਥਾਨਕ ਬਨਾਰਸ ਬਾਗ਼ ਸਥਿਤ ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਦੇ ਦਫਤਰ ਵਿਖੇ ਸੰਸਥਾ ਪ੍ਰਧਾਨ ਡਾ. ਨਰਵਿੰਦਰ ਸਿੰਘ ਕੌਸ਼ਲ ਅਤੇ ਇੰਜ: ਪਰਵੀਨ ਬਾਂਸਲ ਦੀ ਅਗਵਾਈ ‘ਚ ਵਣ ਮਹਾਂਉਤਸਵ ਮਨਾਇਆ ਗਿਆ।ਸੰਖੇਪ ਸਮਾਗਮ ਦੌਰਾਨ ਡਾ. ਕੌਸ਼ਲ ਨੇ ਕਿਹਾ ਕਿ ਰੁੱਖ ਸਾਡੀ ਵਿਰਾਸਤ ਹਨ ਅਤੇ ਇਹਨਾਂ ਦੀ ਸੰਭਾਲ ਕਰਨੀ ਸਮੇਂ ਦੀ ਲੋੜ ਹੈ।ਜਗਜੀਤ ਸਿੰਘ ਦੇ ਸਟੇਜ ਸੰਚਾਲਨ ਦੌਰਾਨ ਵੱਖ-ਵੱਖ ਬੁਲਾਰਿਆਂ ਰਾਜ ਕੁਮਾਰ ਅਰੋੜਾ, ਗੁਰਪਾਲ ਸਿੰਘ ਗਿੱਲ, ਜਗਨ ਨਾਥ ਗੋਇਲ, ਓ.ਪੀ ਕਪਿਲ, ਭੁਪਿੰਦਰ ਸਿੰਘ ਜੱਸੀ, ਸੁਰੇਸ਼ ਗੁਪਤਾ, ਰਵਿੰਦਰ ਸਿੰਘ ਗੁੱਡੂ, ਸੁਰਿੰਦਰ ਪਾਲ ਸਿੰਘ ਸਿਦਕੀ ਆਦਿ ਨੇ ਕਿਹਾ ਕਿ ਰੁੱਖਾਂ ਦੀ ਬੇਇੰਤਹਾ ਕਟਾਈ ਕਰਕੇ ਅਸੀਂ ਸਾਵਣ ਦੇ ਮਹੀਨੇ ਵਿੱਚ ਵੀ ਗਰਮੀ ਦੀ ਤਪਸ਼ ਭੋਗ ਰਹੇ ਹਾਂ।ਉਨ੍ਹਾਂ ਨੇ ਬੂਟੇ ਲਗਾਓ, ਪਾਣੀ ਬਚਾਓ ਅਤੇ ਪਲਾਸਟਿਕ ਭਜਾਓ ਦਾ ਸੰਦੇਸ਼ ਦਿੱਤਾ।ਵਾਸਦੇਵ ਸ਼ਰਮਾ, ਓ.ਪੀ ਛਾਬੜਾ, ਰਾਕੇਸ਼ ਕੁਮਾਰ ਨੇ ਆਪਣੇ ਗੀਤਾਂ ਰਾਹੀਂ ਰੁੱਖ ਲਗਾਉਣ ਅਤੇ ਵਾਤਾਵਰਨ ਦੀ ਸੰਭਾਲ ਦਾ ਹੋਕਾ ਦਿੱਤਾ।ਬਜ਼ੁਰਗਾਂ ਦੇ ਵਿਹੜੇ ਵਿੱਚ ਬੂਟੇ ਵੀ ਲਗਾਏ ਗਏ।
ਇਸ ਮੌਕੇ ਸ਼ਕਤੀ ਮਿੱਤਲ, ਗੁਰਿੰਦਰ ਜੀਤ ਸਿੰਘ ਵਾਲੀਆ, ਅਵਿਨਾਸ਼ ਸ਼ਰਮਾ, ਸੱਤਦੇਵ ਸ਼ਰਮਾ, ਪ੍ਰੇਮ ਕੁਮਾਰ ਗਰਗ, ਕੁਲਵੰਤ ਸਿੰਘ ਅਕੋਈ ਆਦਿ ਹਾਜ਼ਰ ਸਨ।
Check Also
ਸੰਤ ਬਾਬਾ ਤੇਜਾ ਸਿੰਘ ਜੀ ਦੀ 60ਵੀਂ ਸਲਾਨਾ ਬਰਸੀ ਨੂੰ ਸਮਰਪਿਤ ਸਲਾਨਾ ਗੁਰਮਤਿ ਸਮਾਗਮ ਆਯੋਜਿਤ
ਸੰਗਰੂਰ, 8 ਜੁਲਾਈ (ਜਗਸੀਰ ਲੌਂਗੋਵਾਲ) – ਕਲਗੀਧਰ ਟਰਸਟ, ਬੜੂ ਸਾਹਿਬ ਵਲੋਂ 20ਵੀਂ ਸਦੀ ਦੇ ਮਹਾਨ …