ਅੰਮ੍ਰਿਤਸਰ, 6 ਅਗਸਤ (ਸੁਖਬੀਰ ਸਿੰਘ) – ਵਿਧਾਇਕ ਡਾ. ਅਜੇ ਗੁਪਤਾ ਨੇ ਅੱਜ ਵਾਰਡ ਨੰਬਰ 61 ਕਟੜਾ ਕਰਮ ਸਿੰਘ ਗਲੀ ਤੇਲੀ ਪੰਨਾ ਵਿਖੇ ਨਵਾਂ ਟਿਊਬਵੈਲ ਲਗਾਉਣ ਦਾ ਉਦਘਾਟਨ ਕੀਤਾ।ਡਾ: ਗੁਪਤਾ ਨੇ ਇਸ ਸਮੇਂ ਗੱਲਬਾਤ ਕਰਦਿਆਂ ਕਿਹਾ ਕਿ ਇਸ ਇਲਾਕੇ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਸ ਲਈ ਆਉਣ ਵਾਲੇ ਦਿਨਾਂ ਵਿੱਚ ਇਸ ਖੇਤਰ ਵਿੱਚ 15 ਲੱਖ ਰੁਪਏ ਦੀ ਲਾਗਤ ਨਾਲ ਇੱਕ ਟਿਊਬਵੈਲ ਸ਼ੁਰੂ ਕੀਤਾ ਜਾਵੇਗਾ।ਜਿਸ ਨਾਲ ਗਲੀ ਤੇਲੀ ਪੰਨਾ ਅਤੇ ਗਲੀ ਝੰਡੇਵਾਲੀ ਦੇ ਲੋਕਾਂ ਦੀ ਪੀਣ ਵਾਲੇ ਪਾਣੀ ਦੀ ਸਮੱਸਿਆ ਖਤਮ ਹੋ ਜਾਵੇਗੀ।ਹਲਕਾ ਕੇਂਦਰੀ ਵਿਧਾਇਕ ਨੇ ਕਿਹਾ ਕਿ ਛੇਤੀ ਹੀ ਹਲਕੇ ‘ਚ ਤਿੰਨ ਹੋਰ ਨਵੇਂ ਟਿਊਬਵੈਲ ਲਗਾਏ ਜਾ ਰਹੇ ਹਨ ਅਤੇ ਬਰਸਾਤ ਤੋਂ ਬਾਅਦ ਸੜਕਾਂ ਬਣਾਉਣ ਦਾ ਕੰਮ ਵੀ ਸ਼਼ੁਰੂ ਕਰ ਦਿੱਤਾ ਜਾਵੇਗਾ।ਇਸ ਮੌਕੇ ਸੁਰਜੀਤ ਸਿੰਘ, ਜਸਵਿੰਦਰ ਸਿੰਘ, ਰਿਸ਼ੀ ਕਪੂਰ, ਰਜਨੀ, ਮਨਦੀਪ ਸਿੰਘ ਮੋਂਗਾ, ਸਨਪ੍ਰੀਤ ਭਾਟੀਆ, ਵਿਮਲ ਭੱਟੀ, ਰਿਤੇਸ਼ ਕੁਮਾਰ, ਨਗਰ ਨਿਗਮ ਦੇ ਅਧਿਕਾਰੀ ਅਤੇ ਇਲਾਕੇ ਦੇ ਲੋਕ ਹਾਜ਼ਰ ਸਨ।
ਇਸੇ ਦੌਰਾਨ ਵਿਧਾਇਕ ਡਾ. ਅਜੈ ਗੁਪਤਾ ਨੇ ਮਜੀਠ ਮੰਡੀ ਵਪਾਰ ਮੰਡਲ ਵਲੋਂ ਸਾਵਣ ਮਹੀਨੇ ਵਿੱਚ ਕਰਵਾਏ ਗਏ ਭੰਡਾਰੇ ਦੀ ਸ਼਼ੁਰੂਆਤ ਵੀ ਕੀਤੀ।
Check Also
ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਵਲੋਂ ਨਵ-ਨਿਯੁੱਕਤ ਡੀ.ਸੀ ਸੰਦੀਪ ਰਿਸ਼ੀ ਦਾ ਸਵਾਗਤ
ਸੰਗਰੂਰ, 17 ਸਤੰਬਰ (ਜਗਸੀਰ ਲੌਂਗੋਵਾਲ) – ਸਥਾਨਕ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ …