ਕਿਹਾ, ਮਨੁੱਖਤਾ ਦੀ ਸੇਵਾ ‘ਚ ਪਿੰਗਲਵਾੜਾ ਸਭ ਤੋਂ ਮੋਹਰੀ
ਅੰਮ੍ਰਿਤਸਰ, 8 ਅਗਸਤ (ਜਗਦੀਪ ਸਿੰਘ) – 30 ਅਗਸਤ ਨੂੰ ਸਿਨੇਮਾ ਘਰਾਂ ਵਿੱਚ ਰਲੀਜ਼ ਹੋ ਰਹੀ ਇਤਿਹਾਸਕ ਫਿਲਮ ‘ਬੀਬੀ ਰਜਨੀ’ ਦੇ ਸਾਰੇ ਅਦਾਕਾਰਾਂ ਸਮੇਤ ਸਮੁੱਚੀ ਟੀਮ ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ:) ਦੀ ਪਿੰਗਲਵਾੜਾ ਮਾਨਾਂਵਾਲਾ ਬ੍ਰਾਂਚ ਵਿਖੇ ਪੁੱਜੀ।ਬੀਬੀ ਰਜਨੀ ‘ਤੇ ਅਧਾਰਿਤ ਫਿਲਮ ਦੇ ਪ੍ਰੋਡਿਊਸਰ ਗੁਰਕਰਨ ਸਿੰਘ ਧਾਲੀਵਾਲ ਫਿਲਮ ਦੀ ਸਾਰੀ ਟੀਮ ਨੂੰ ਲੈ ਕੇ ਆਏ।ਸਾਦ ਮੁਰਾਦੀ ਜਿਹੀ ਸਖਸ਼ੀਅਤ ਵਿੱਚ ਬੀਬੀ ਰਜਨੀ ਦੀ ਭੂਮਿਕਾ ਨਿਭਾਉਣ ਵਾਲੀ ਰੂਪੀ ਗਿੱਲ ਅਤੇ ਉੱਘੇ ਅਦਾਕਾਰ ਜੱਸ ਬਾਜਵਾ ਨੇ ਖੁੱਲਾ ਸਮਾਂ ਕੱਢ ਕੇ ਵੱਖ-ਵੱਖ ਵਾਰਡਾਂ ਅਤੇ ਭਗਤ ਪੂਰਨ ਸਿੰਘ ਸਕੂਲ ਆਫ਼ ਸਪੈਸ਼ਲ ਐਜੂਕੇਸ਼ਨ, ਮਾਨਾਂਵਾਲਾ ਦੇ ਬੱਚਿਆਂ ਨਾਲ ਬੜੇ ਦਿਲਚਸਪੀ ਨਾਲ ਸਮਾਂ ਬਿਤਾਇਆ।ਸਾਰੀ ਟੀਮ ਨੂੰ ਸਪੈਸ਼ਲ ਬੱਚਿਆਂ ਵੱਲੋਂ ਇੱਕ ਗੀਤ ਉਪਰ ਡਾਂਸ ਕਰਕੇ ‘ਜੀ ਆਇਆਂ’ ਆਖਿਆ ਗਿਆ। ਫਿਲਮ ਦੇ ਅਦਾਕਾਰਾਂ ਨੇ ਉਲਪਿੰਕ ਖੇਡਾਂ ਜਿੱਤਣ ਵਾਲੇ ਸਪੈਸ਼ਲ ਬੱਚਿਆਂ ਨਾਲ ਉਚੇਚੇ ਤੌਰ ‘ਤੇ ਗੱਲਬਾਤ ਕੀਤੀ ਅਤੇ ਉਲੰਪਿਕ ਪੱਧਰ ‘ਤੇ ਜੇਤੂ ਰਹਿਣ ਵਾਲੇ ਬੱਚਿਆਂ ਨਾਲ ਖੇਡਾਂ ਦੀਆਂ ਯਾਦਾਂ ਸਾਝੀਆਂ ਕੀਤੀਆਂ ਅਤੇ ਉਨ੍ਹਾਂ ਵੱਲੋਂ ਜਿੱਤੇ ਗਏ ਮੈਡਲਾਂ ਨੂੰ ਬੜੀ ਦਿਲਚਸਪੀ ਨਾਲ ਦੇਖਿਆ।ਉਨਾਂ ਕਿਹਾ ਕਿ ਮਨੁੱਖਤਾ ਦੀ ਸੇਵਾ ‘ਚ ਪਿੰਗਲਵਾੜਾ ਸਭ ਤੋਂ ਮੋਹਰੀ ਹੈ।ਪਿੰਗਲਵਾੜਾ ਦੇ ਬੱਚਿਆਂ ਲਈ 4 ਸਾਇਕਲ ਛੋਟੇ, ਦੋ ਸਾਇਕਲ ਵੱਡੇ ਅਤੇ ਸਟੇਸ਼ਨਰੀ ਤੋਹਫੇ ਵੱਜੋਂ ਲੈ ਕੇ ਆਏ।ਅਦਾਕਾਰਾ ਰੂਪੀ ਗਿੱਲ ਨੇ ਕਿਹਾ ਕਿ ਇਸ ਇਤਿਹਾਸਕ ਫਿਲਮ ਵਿੱਚ ਰੋਲ ਉਨ੍ਹਾਂ ਲਈ ਕਿਸੇ ਚੁਣੌਤੀ ਤੋਂ ਘੱਟ ਨਹੀ ਸੀ ਅਤੇ ਬੀਬੀ ਰਜਨੀ ਦੀ ਭੂਮਿਕਾ ਨਿਭਾਉਣਾ ਉਨ੍ਹਾਂ ਲਈ ਬੜੀ ਮਾਣ ਵਾਲੀ ਗੱਲ ਹੈ।ਫਿਲਮ ਦੇ ਪ੍ਰਮੁੱਖ ਅਦਾਕਾਰ ਜੱਸ ਬਾਜਵਾ, ਜਰਨੈਲ ਸਿੰਘ ਅਤੇ ਰੂਪੀ ਗਿੱਲ ਆਦਿ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਪਿੰਗਲਵਾੜਾ ਦੇ ਦਰਸ਼ਨ ਕਰਕੇ ਅੱਜ ਉਹ ਬੜੇ ਭਾਵੁਕ ਹਨ ਅਤੇ ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅੱਜ ਦੀ ਪਦਾਰਥਵਾਦੀ ਅਤੇ ਭੱਜ-ਦੌੜ ਦੀ ਜਿੰਦਗੀ ਵਿੱਚੋਂ ਸਮਾਂ ਕੱਢ ਕੇ ਪਿੰਗਲਵਾੜਾ ਜਰੂਰ ਦੇਖ।ਫਿਲਮ ਅਦਾਕਾਰ ਜਰਨੈਲ ਸਿੰਘ ਨੇ ਕਿਹਾ ਕਿ ਉਹ ਪਿੰਗਲਵਾੜਾ ਦੇ ਬਾਨੀ ਭਗਤ ਪੂਰਨ ਸਿੰਘ ਨੂੰ ਨਤਮਸਤਕ ਹੋਏ ਹਨ।ਪਿੰਗਲਵਾੜਾ ਸੰਸਥਾ ਮੁੱਖ ਸੇਵਾਦਾਰ ਡਾ. ਇੰਦਰਜੀਤ ਕੌਰ, ਮਾਸਟਰ ਰਾਜਬੀਰ ਸਿੰਘ, ਹਰਜੀਤ ਸਿੰਘ ਅਰੌੜਾ ਅਤੇ ਪ੍ਰੀਤ ਇੰਦਰ ਕੌਰ ਆਦਿ ਸੁਸਾਇਟੀ ਮੈਂਬਰਾਂ ਨੇ ਫਿਲਮ ਦੀ ਸਮੁੱਚੀ ਟੀਮ ਨੂੰ ਭਗਤ ਪੂਰਨ ਸਿੰਘ ਜੀ ਦੀ ਤਸਵੀਰ ਅਤੇ ਗਿਆਨ ਵਰਧਕ ਪਿੰਗਲਵਾੜੇ ਦਾ ਸਹਿਤ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਡਾ. ਅਮਰਜੀਤ ਸਿੰਘ ਗਿੱਲ, ਯੋਗੇਸ਼ ਸੂਰੀ, ਨਰਿੰਦਰਪਾਲ ਸਿੰਘ ਸੋਹਲ, ਪ੍ਰਿੰਸੀਪਲ ਅਨੀਤਾ ਬੱਤਰਾ, ਪ੍ਰਿੰਸੀਪਲ ਨਰੇਸ਼ ਕਾਲੀਆ, ਪ੍ਰਿੰਸੀਪਲ ਦਲਜੀਤ ਕੌਰ ਅਤੇ ਪਿੰਗਲਵਾੜਾ ਪਰਿਵਾਰ ਦੇ ਕਈ ਮੈਂਬਰ ਹਾਜ਼ਰ ਸਨ।
Check Also
ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਵਲੋਂ ਨਵ-ਨਿਯੁੱਕਤ ਡੀ.ਸੀ ਸੰਦੀਪ ਰਿਸ਼ੀ ਦਾ ਸਵਾਗਤ
ਸੰਗਰੂਰ, 17 ਸਤੰਬਰ (ਜਗਸੀਰ ਲੌਂਗੋਵਾਲ) – ਸਥਾਨਕ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ …