ਡੱਸ ਲਵੇਗੀ ਨਾਗ ਤਰ੍ਹਾਂ ਤੈਨੂੰ,
ਦੁਨੀਆਂ ਤੋਂ ਬਚ ਕੇ ਰਹਿ ਸੱਜਣਾ।
ਸੋਚ ਸੰਭਲ ਕੇ ਹੱਥ ਵਧਾਇਆ ਕਰ,
ਹਰ ਇੱਕ ਦੇ ਕੋਲ ਨਾ ਬਹਿ ਸੱਜਣਾ।
ਲੋਕ ਰੱਬ ਨੂੰ ਵੀ ਮਾੜਾ ਕਹਿੰਦੇ ਨੇ,
ਵੱਢ ਦਿੰਦੇ ਨੇ ਇਹ ਰੁੱਖ ਉਹੋ,
ਨਿੱਤ ਜਿਸ ਦੀ ਛਾਂਵੇਂ ਬਹਿੰਦੇ ਨੇ,
ਇਥੇ ਪਿਆਰ ਹੈ ਸਭ ਵਿਖਾਵੇ ਦਾ,
ਗੱਲ ਸੋਚ ਸਮਝ ਕੇ ਕਹਿ ਸੱਜਣਾ,
ਡੱਸ ਲਵੇਗੀ ਨਾਗ ਤਰ੍ਹਾਂ ਤੈਨੂੰ
ਦੁਨੀਆਂ ਤੋਂ ਬਚ ਕੇ ——–।
ਛੱਡਦੇ ਭਟਕਣ ਦਰ-ਦਰ ਦੀ,
ਆਪਣਾ ਖੂਨ ਵੀ ਇਥੇ ਨਹੀਂ ਬਣਦਾ,
ਇਹ ਵੇਖੀ ਕਹਾਣੀ ਘਰ-ਘਰ ਦੀ,
ਦੁਨੀਆਂ ਦਾ ਭੇਦ ਕਿਸੇ ਪਾਇਆ ਨਾ,
ਕਿਸੇ ਮਗਰ ਲੱਗ ਨਾ ਵਹਿ ਸੱਜਣਾ।
ਡੱਸ ਲਵੇਗੀ ਨਾਗ ਤਰ੍ਹਾਂ ਤੈਨੂੰ
ਦੁਨੀਆਂ ਤੋਂ ਬਚ ਕੇ ———-।
ਗਿਲੇ ਸ਼ਿਕਵੇ ਕਦੇ ਨਾ ਕਰਿਆ ਕਰ,
ਕੀ ਭਰੋਸਾ ਇਸ ਜ਼ਿੰਦਗੀ ਦਾ,
ਲੁੱਟ ਜੇਬੇ ਆਪਣੇ ਨਾ ਭਰਿਆ ਕਰ
ਕੋਈ ਤਾਂ ਰਹਿਬਰ ਮਿਲਜੇ ਗਾ,
ਤੂ ਮਨ `ਚ ਵਸਾ ਕੇ ਰਹਿ ਸੱਜਣਾ,
ਡੱਸ ਲਵੇਗੀ ਨਾਗ ਤਰ੍ਹਾਂ ਤੈਨੂੰ,
ਦੁਨੀਆਂ ਤੋਂ ਬਚ ਕੇ ਰਹਿ ਸੱਜਣਾ।
ਕਵਿਤਾ 1508202402
ਸੁਖਬੀਰ ਸਿੰਘ ਖੁਰਮਣੀਆਂ
53, ਗੁਰੂ ਹਰਿਗੋਬਿੰਦ, ਐਵਨਿਊ ਪੈਰਾਡਾਈਜ਼-2
ਛੇਹਰਟਾ, ਅੰਮ੍ਰਿਤਸਰ। ਮੋ – 9855512677