ਬਦਲ ਕੇ ਕੁਦਰਤੀ ਜ਼ਿੰਦਗੀ ਨੂੰ ਹੇ ਰੱਬਾ
ਆਪ ਹੀ ਇਨਸਾਨ ਨੇ ਸਿਹਤ ਕੀਤੀ ਤਬਾਹ।
ਤਾਰਿਆਂ ਦੀ ਛਾਵੇਂ ਉੱਠ ਜਾਂਦਾ ਸੀ ਬਾਹਰ
ਹੁਣ ਘਰੇ ਜੰਗਲ-ਪਾਣੀ, ਸੈਰ ਭੁੱਲ ਗਿਆ।
ਪੈਦਲ ਤੁਰਨਾ ਤਾਂ ਰਿਹਾ ਗਵਾਰਾ ਨਹੀਂ ਹੁਣ
ਬਾਜ਼ਾਰ ਜਾਣ ਲਈ ਵੀ ਸਾਧਨ ਆ ਗਿਆ।
ਉਪਜ ਵਧਾਉਣ ਤੇ ਬਚਾਉਣ ਦੀ ਲੱਗੀ ਹੋੜ੍ਹ
ਰਸਾਇਣਕ ਖਾਦਾਂ, ਕੀਟਨਾਸ਼ਕ ਸਿਹਤ ਖਾ ਗਿਆ।
ਤਿਆਗੋ ਬਾਜ਼ਾਰੀ ਭੋਜਨ ਤੇ ਮਠਿਆਈ ਜ਼ਹਿਰ
ਹਰੀਆਂ ਸਬਜ਼ੀਆਂ, ਸਲਾਦ, ਫ਼ਲ ਲਵੋ ਅਪਣਾ।
ਦੁੱਧ-ਘਿਉ, ਮੇਵੇ ਸਹਿਤ ਕਰੋ ਹੱਸ-ਹੱਸ ਕਸਰਤ
ਆਪਣੀ, ਬੱਚਿਆਂ-ਬਜ਼ੁਰਗਾਂ ਦੀ ਸਿਹਤ ਲਵੋ ਬਚਾਅ।
ਕਵਿਤਾ 1508202401
ਹਰਕੀਰਤ ਕੌਰ
ਸ.ਪ.ਸ ਕਾਂਝਲਾ-1
ਮੋ – 9463279200