ਸੰਗਰੂਰ, 16 ਅਗਸਤ (ਜਗਸੀਰ ਲੌਂਗੋਵਾਲ) – ਲਾਇਨਜ਼ ਕਲੱਬ ਸੰਗਰੂਰ ਰੋਇਲ ਦੀ ਇੰਸਟਾਲੇਸ਼ਨ ਸੈਰੇਮਨੀ ਸਥਾਨਕ ਹੋਟਲ ਵਿੱਚ ਮਨਾਈ ਗਈ, ਜਿਸ ਵਿੱਚ ਲਾਇਨ ਰਵਿੰਦਰ ਸੱਗਰ ਜਿਲ੍ਹਾ ਗਰਵਨਰ 321-ਐਫ ਨੇ ਪ੍ਰਧਾਨਗੀ ਕੀਤੀ।ਲਾਇਨ ਅਜੈ ਗੋਇਲ ਵੀ.ਜੀ.ਡੀ-2 ਨੇ ਨਵੇਂ ਬਣੇ ਮੈਂਬਰਾਂ ਨੂੰ ਸਹੁੁੰ ਚੁੱਕਾਈ।ਲਾਇਨ ਅੰਮ੍ਰਿਤਪਾਲ ਸਿੰਘ ਜੰਡੂ ਨੇ ਕਲੱਬ ਦੇ ਨਵੇਂ ਪ੍ਰਧਾਨ ਵਜੋਂ ਲਾਇਨ ਰਾਜੀਵ ਜ਼ਿੰਦਲ ਨੂੰ ਸਹੁੰ ਚੱਕਵਾਈ।ਲਾਇਨ ਰਾਜੀਵ ਜ਼ਿੰਦਲ ਨੂੰ ਲਾਇਨਜ਼ ਕਲੱਬ ਸੰਗਰੂਰ ਰੋਇਨ ਦਾ 2024-25 ਲਈ ਪ੍ਰਧਾਨ ਚੁਣਿਆ ਗਿਆ।ਨਵੇਂ ਬਣੇ ਪ੍ਰਧਾਨ ਲਾਇਜ਼ ਰਾਜੀਵ ਜ਼ਿੰਦਲ ਨੇ ਕਿਹਾ ਕਿ ਸਮਾਜ ਦੀ ਬੇਹਤਰੀ ਲਈ ਹਰ ਮਹੀਨੇ ਪ੍ਰੋਜੈਕਟ ਲਗਾਏ ਜਾਣਗੇ।ਲਾਇਨਜ਼ ਬੀ.ਐਸ ਸੋਹਲ, ਲਾਇਨ ਐਚ.ਜੇ.ਐਸ ਖੇੜਾ, ਲਾਇਨ ਸੰਜੀਵ ਮੈਨਨ ਵਿਸ਼ੇਸ਼ ਤੌਰ ‘ਤੇ ਪਹੁੰਚੇ।
ਇਸ ਪ੍ਰੋਗਰਾਮ ਦੇ ਚੇਅਰਮੈਨ ਲਾਇਨ ਐਸ.ਪੀ ਸ਼ਰਮਾ ਨੇ ਕਰਵਾਈ ਚਲਾਈ।ਮਾਸਟਰ ਆਫ ਸੈਰਮਨੀ ਲਾਇਨ ਡਾ. ਪਰਸ਼ੋਤਮ ਸਾਹਨੀ, ਲਾਇਨ ਸੀ.ਏ ਅਸ਼ੋਕ ਗਰਗ ਨੇ ਸਟੇਜ਼ ਸੰਭਾਲੀ।ਲਾਇਨ ਭੁਪੇਸ਼ ਭਰਦਵਾਜ ਨੇ ਪਿਛਲੇ ਸਾਲ ਦੀ ਰਿਪੋਰਟ ਪੇਸ਼ ਕੀਤੀ।ਲਾਇਨ ਅਸ਼ੋਕ ਗਰਗ ਨੇ ਮਹਿਮਾਨਾਂ ਦੀ ਜਾਣ ਪਹਿਚਾਣ ਕਰਵਾਈ। ਲਾਇਨ ਡੀ.ਪੀ ਬਾਤਿਸ਼ ਨੇ ਸਾਰਿਆਂ ਦਾ ਧੰਨਵਾਦ ਕੀਤਾ।ਲਾਇਨ ਸੰਜੀਵ ਮੈਨਨ ਆਰਸੀ ਨੇ ਨਵੀਂ ਬਣੀ ਟੀਮ ਨੂੰ ਵਧਾਈ ਦਿੱਤੀ ।
ਇਸ ਮੌਕੇ ਲਾਇਨ ਮੁਨੀਸ਼ ਗਰਗ, ਲਾਇਨ ਐਨ.ਪੀ.ਐਸ ਸਾਹਨੀ, ਲਾਇਨ ਸੀ.ਏ ਮੋਹਿਤ ਸ਼ਰਮਾ ਕਲੱਬ ਦੇ ਸੈਕਟਰੀ ਲਾਇਨ ਰਾਜੀਵ ਸ਼ਰਮਾ ਖਜ਼ਾਨਚੀ, ਲਾਇਨ ਵਿਕਾਸ ਗੁਪਤਾ, ਲਾਇਨ ਸਤੀਸ਼ ਗਰਗ, ਲਾਇਨ ਸੁਰਿੰਦਰ ਗੁਪਤਾ, ਲਾਇਨ ਪਵਨ ਮਦਾਨ, ਲਾਇਨ ਸੰਦੀਪ ਬਿੰਦਲ, ਲਾਇਨ ਵਿਨੈ ਅਗਰਵਾਲ, ਲਾਇਨ ਅਰੁਣ ਗੋਇਲ, ਲਾਇਨ ਸੰਦੀਪ ਜਿੰਦਲ, ਲਾਇਨ ਸੰਜੇ ਗੁਪਤਾ, ਲਾਇਨ ਕੁਲਦੀਪ ਆਹੂਜਾ, ਲਾਇਨ ਹਰਸ਼, ਲਾਇਨ ਰਾਜੀਵ ਸਿੰਗਲਾ, ਲਾਇਨ ਰੋਹਿਤ ਬਾਂਸਲ, ਨਵੇਂ ਮੈਂਬਰ ਲਾਇਨ ਪ੍ਰਿਯਾਵਰਤ ਜ਼ਿੰਦਲ, ਲਾਇਨ ਧੈਨਵ ਗਰਗ, ਲਾਇਨ ਰਾਜੇਸ਼ ਕੁਮਾਰ ਮਿੱਤਲ, ਲਾਇਨ ਵੀਨੀਤ ਮਿੱਤਲ, ਬਦਰੀ ਜ਼ਿੰਦਲ ਪ੍ਰਧਾਨ ਅਗਰਵਾਲ ਸਭਾ ਸੰਗਰੂਰ ਵੀ ਮੌਜ਼ੂਦ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …