ਅੰਮ੍ਰਿਤਸਰ, 17 ਅਗਸਤ (ਸੁਖਬੀਰ ਸਿੰਘ) – ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਪਰਮਜੀਤ ਸਿੰਘ ਕਲਸੀ (ਨੈਸ਼ਨਲ ਐਵਾਰਡੀ) ਦੀ ਦੇਖ-ਰੇਖ ਤਹਿਤ ਡੀ.ਏ.ਵੀ ਸੀ.ਸੈ ਸਕੂਲ ਹਾਥੀ ਗੇਟ ਅੰਮ੍ਰਿਤਸਰ ‘ਚ ਭਾਸ਼ਾ ਵਿਭਾਗ ਦੇ ਜ਼ਿਲ੍ਹਾ ਪੱਧਰੀ ਸਾਹਿਤ ਸਿਰਜਣ (ਕਹਾਣੀ, ਲੇਖ ਤੇ ਕਵਿਤਾ) ਤੇ ਕਵਿਤਾ ਗਾਇਨ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਵੱਖ-ਵੱਖ ਬੋਰਡਾਂ ਦੇ ਸਕੂਲਾਂ ਦੇ 120 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ।ਸਕੂਲ ਪ੍ਰਿੰਸੀਪਲ ਅਜੇ ਕੁਮਾਰ ਬੇਰੀ ਸਟੇਟ ਐਵਾਰਡੀ ਇਨ੍ਹਾਂ ਮਕਾਬਿਲਆਂ ਵਿੱਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ।
ਪੰਜਾਬੀ ਕਵਿਤਾ ਗਾਇਨ ‘ਚ ਨਿਹਾਰਿਕਾ (ਸਕੂਲ ਆਫ਼ ਐਮੀਨੈਂਸ ਛੇਹਰਟਾ) ਨੇ ਪਹਿਲਾ, ਸ੍ਰੀ ਗੁਰੂ ਰਾਮ ਦਾਸ ਖ਼ਾਲਸਾ ਸ.ਸ.ਸ. ਚਾਟੀਵਿੰਡ ਗੇਟ ਦੇ ਵਿਦਿਆਰਥੀ ਤਲਵਿੰਦਰ ਸਿੰਘ ਨੇ ਦੂਜਾ ਅਤੇ ਜੈਸਮੀਨ ਕੌਰ (ਸ.ਹ.ਸ ਮਿਹਰਬਾਨਪੁਰਾ) ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਪੰਜਾਬੀ ਕਹਾਣੀ ਲੇਖਣ ‘ਚ ਸਰਗੁਨਪੀ੍ਰਤ ਕੌਰ (ਸ੍ਰੀ ਗੁਰੂ ਹਰਕ੍ਰਿਸ਼ਨ ਸ.ਸ.ਸ) ਨੇ ਪਹਿਲਾ, ਮਾਡਰਨ ਹਾਈ ਸਕੂਲ ਮਾਤਾ ਕੌਲਾਂ ਮਾਰਗ ਦੀ ਵਿਦਿਆਰਥਣ ਦਿਵਰੂਪ ਕੌਰ ਨੇ ਦੂਜਾ ਅਤੇ ਕੁਲਮੀਤ ਸਿੰਘ (ਸ੍ਰੀ ਗੁਰੂ ਰਾਮਦਾਸ ਖ਼ਾਲਸਾ ਸ.ਸ.ਸ ਅੰਮ੍ਰਿਤਸਰ) ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਪੰਜਾਬੀ ਕਵਿਤਾ ਰਚਨਾ ‘ਚ ਵਿਦਿਆਦੀਪ ਕੌਰ (ਸ.ਹ.ਸ ਮਿਹਰਬਾਨਪੁਰਾ ਅੰਮ੍ਰਿਤਸਰ) ਨੇ ਪਹਿਲਾ, ਮਾਡਰਨ ਹਾਈ ਸਕੂਲ ਅੰਮ੍ਰਿਤਸਰ ਦੇ ਵਿਦਿਆਰਥੀ ਮਨਹਰੀਜੋਤ ਸਿੰਘ ਨੇ ਦੂਜਾ ਅਤੇ ਪ੍ਰਨੀਤ ਕੌਰ (ਸ.ਹ.ਸ ਜਾਫ਼ਰਕੋਟ ਅੰਮ੍ਰਿਤਸਰ) ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਪੰਜਾਬੀ ਲੇਖ ਲੇਖਣ ‘ਚ ਮਨੀਸ਼ਾ ਕੌਰ (ਸਕੂਲ਼ ਆਫ਼ ਐਮੀਨੈਂਸ ਛੇਹਰਟਾ) ਨੇ ਪਹਿਲਾ, ਸ੍ਰੀ ਗੁਰੂ ਹਰਕ੍ਰਿਸ਼ਨ ਸ.ਸ.ਸ.ਸ ਜੀ.ਟੀ ਰੋਡ ਅੰਮ੍ਰਿਤਸਰ ਦੀ ਵਿਦਆਰਥਣ ਨਵਿਆ ਮਹਾਜਨ ਨੇ ਦੂਜਾ ਅਤੇ ਯਸ਼ਿਕਾ (ਸੰਤ ਸਿੰਘ ਸੁੱਖਾ ਸਿੰਘ ਖ਼ਾਲਸਾ ਸ.ਸ.ਸ ਅੰਮ੍ਰਿਤਸਰ) ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਨਿਰਣਾਇਕ ਦੀ ਭੂਮਿਕਾ ਰਾਜਬੀਰ ਕੌਰ ‘ਬੀਰ’ ਗਰੇਵਾਲ ਅਤੇ ਸਤਿੰਦਰ ਸਿੰਘ ਓਠੀ ਨੇ ਨਿਭਾਈ।ਜੇਤੂਆਂ ਨੂੰ ਮੌਕੇ ‘ਤੇ ਨਕਦ ਰਾਸ਼ੀ/ਵਿਭਾਗੀ ਪੁਸਤਕਾਂ (ਪਹਿਲੇ ਸਥਾਨ ਵਾਲੇ ਇੱਕ ਹਜ਼ਾਰ, ਦੂਜੇ ਲਈ 750/- ਅਤੇ ਤੀਜੇ ਸਥਾਨ ਲਈ 500/- ਰੁ. ਦੇ ਇਨਾਮ) ਅਤੇ ਪ੍ਰਸੰਸਾ ਪੱਤਰ ਇਨਾਮ ਵਜੋਂ ਦਿੱਤੇ ਗਏ।ਮੁੱਖ ਮਹਿਮਾਨ ਪ੍ਰਿੰ. ਅਜੇ ਕੁਮਾਰ ਬੇਰੀ ਸਟੇਟ ਐਵਾਰਡੀ ਨੇ ਇਨਾਮਾਂ ਦੀ ਵੰਡ ਉਪਰੰਤ ਕਿਹਾ ਕਿ ਭਾਸ਼ਾ ਵਿਭਾਗ ਪੰਜਾਬ ਦਾ ਅਜਿਹਾ ਉਪਰਾਲਾ ਵਿਦਿਆਰਥੀਆਂ ਨੂੰ ਸਿਰਜਣਾਤਮਕ ਪ੍ਰਤਿਭਾ ਨੂੰ ਨਿਖ਼ਾਰਨ ਅਤੇ ਉਹਨਾਂ ਦੀ ਸ਼ਖ਼ਸੀਅਤ ਨੂੰ ਵਿਕਸਿਤ ਕਰਨ ਦਾ ਵਡਮੁੱਲਾ ਕਾਰਜ਼ ਹੈ।
ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਪਰਮਜੀਤ ਸਿੰਘ ਕਲਸੀ ਨੇ ਸਾਰੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਦੱਸਿਆ ਕਿ ਇਹਨਾਂ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਸਾਰੇ ਵਿਦਿਆਰਥੀ ਭਾਸ਼ਾ ਵਿਭਾਗ ਦੇ ਰਾਜ ਪੱਧਰੀ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਚੁਣੇ ਗਏ ਹਨ।
ਇਸ ਮੌਕੇ ਸਕੂਲ ਅਧਿਆਪਕ, ਕੋਆਰਡੀਨੇਟਰ ਰਜੀਵ ਕੁਮਾਰ, ਸੇਲ ਇੰਚਾਰਜ਼ ਸ਼ਾਮ ਸਿੰਘ, ਵਿਨੋਦ ਕੁਮਾਰ, ਵੱਖ-ਵੱਖ ਸਕੂਲਾਂ ਦੇ ਟੀਚਰ ਵੀ ਹਾਜ਼ਰ ਸਨ।ਮੰਚ ਸੰਚਾਲਨ ਉੱਘੇ ਰੇਡੀਓ ਕਲਾਕਾਰ ਬਲਬੀਰ ਸਿੰਘ ਹੰਸਪਾਲ ਵਲੋਂ ਕੀਤਾ ਗਿਆ।
Check Also
ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ
ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …