Sunday, December 22, 2024

ਡਿਪਟੀ ਕਮਿਸ਼ਨਰ ਆਦਿੱਤਿਆ ਉੱਪਲ ਵਲੋਂ ਰੋਡ ਸੇਫਟੀ ਕਮੇਟੀ ਨਾਲ ਵਿਸ਼ੇਸ ਰੀਵਿਊ ਮੀਟਿੰਗ

ਪਠਾਨਕੋਟ, 20 ਅਗਸਤ (ਪੰਜਾਬ ਪੋਸਟ ਬਿਊਰੋ) -ਡਿਪਟੀ ਕਮਿਸ਼ਨਰ ਆਦਿੱਤਿਆ ਉੱਪਲ ਦੀ ਪ੍ਰਧਾਨਗੀ ‘ਚ ਸਥਾਨਕ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜਿਲ੍ਹਾ ਰੋਡ ਸੇਫਟੀ ਕਮੇਟੀ ਦੀ ਰੀਵਿਊ ਮੀਟਿੰਗ ਆਯੋਜਿਤ ਕੀਤੀ ਗਈ।
ਮੀਟਿੰਗ ਦੋਰਾਨ ਰੀਵਿਓ ਕਰਦਿਆਂ ਡਿਪਟੀ ਕਮਿਸਸ਼ਨਰ ਨੇ ਕਿਹਾ ਕਿ ਜਿਲ੍ਹੇ ਅੰਦਰ ਮਲਿਕਪੁਰ ਦੇ ਨਜ਼ਦੀਕ ਸਥਿਤ ਹਾਈਵੇ ਤੇ ਗੋਲ ਚੋਕ ਵਿਖੇ ਰਾਤ ਦੇ ਸਮੇਂ ਕਾਫੀ ਹਨੇਰਾ ਰਹਿੰਦਾ ਹੈ ਅਤੇ ਜੰਮੂ, ਜਲੰਧਰ, ਅੰਮ੍ਰਿਤਸਰ ਵਲੋਂ ਆਉਣ ਵਾਲੇ ਵਾਹਨਾਂ ਨੂੰ ਡਾਇਰੈਕਸ਼ਨ ਬਾਰੇ ਉਲਝਨ ਰਹਿੰਦੀ ਹੈ ਅਤੇ ਆਏ ਦਿਨ ਚੋਕ ਵਿੱਚ ਦੁਰਘਟਨਾਵਾਂ ਹੁੰਦੀਆਂ ਹਨ।ਉਨ੍ਹਾਂ ਕਿਹਾ ਕਿ ਜਲਦੀ ਹੀ ਮਲਿਕਪੁਰ ਚੋਕ (ਗੋਲ ਚੋਕ ਪੀਰ ਬਾਬਾ) ਵਿਖੇ ਹਾਈ ਮਾਸਕ ਲਾਈਟ ਲਗਾਈ ਜਾਵੇਗੀ।ਉਨ੍ਹਾਂ ਕਾਰਪੋਰੇਸਨ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਇਸ ਦਾ ਐਸਟੀਮੇਟ ਬਣਾ ਕੇ ਲਿਆਂਦਾ ਜਾਵੇ।ਉਨ੍ਹਾਂ ਐਨ.ਐਚ ਅਧਿਕਾਰੀਆਂ ਨੂੰ ਵੀ ਹਦਾਇਤ ਕਰਦਿਆਂ ਕਿਹਾ ਕਿ ਚੋਕ ਦੀਆਂ ਤਿੰਨੋਂ ਦਿਸ਼ਾਵਾਂ ਵਿੱਚ ਸੂਚਨਾ ਬੋਰਡ ਲਗਾਏ ਜਾਣ ਤਾਂ ਜੋ 100-200 ਮੀਟਰ ਪਹਿਲਾਂ ਹੀ ਵਾਹਨ ਚਾਲਕ ਨੂੰ ਅੱਗੇ ਚੋਕ ਹੋਣ ਦੀ ਜਾਣਕਾਰੀ ਮਿਲ ਸਕੇ।ਉਨ੍ਹਾਂ ਈ.ਓ ਸੁਜਾਨਪੁਰ ਨੂੰ ਆਦੇਸ਼ ਦਿੱਤਾ ਕਿ ਮਲਿਕਪੁਰ ਤੋਂ ਮਾਧੋਪੁਰ ਤੱਕ ਜਾਣ ਵਾਲੇ ਮਾਰਗ ‘ਤੇ ਪੁਲ ਨੰਬਰ 4 ਅਤੇ 5 ਉਪਰ ਲਗਾਈਆਂ ਲਾਈਟਾਂ ਦੀ ਖਰਾਬੀ ਨੂੰ ਦੇਖਦਿਆਂ ਇਨ੍ਹਾਂ ਦੋਨੋ ਸਥਾਨਾਂ ਦੀ ਜਾਂਚ ਕਰਕੇ ਲਾਈਟਾਂ ਠੀਕ ਕਰਵਾਈਆਂ ਜਾਣ।
ਉਨ੍ਹਾਂ ਨੈਸ਼ਨਲ ਹਾਈਵੇ ਅਥਾਰਟੀ ਅਧਿਕਾਰੀਆਂ ਨੂੰ ਹਦਾਇਤ ਕਿਹਾ ਕਿ ਬਾਰਿਸ਼ ਦੇ ਦਿਨ੍ਹਾਂ ਵਿੱਚ ਮਲਿਕਪੁਰ-ਮਾਧੋਪੁਰ ਨੈਸ਼ਨਲ ਹਾਈਵੇ ‘ਤੇ ਰੇਲਵੇ ਬ੍ਰਿਜ਼ ਦੇ ਹੇਠਾਂ ਅਕਸਰ ਖੜਾ ਹੁੰਦਾ ਪਾਣੀ ਕੱਢਣ ਲਈ ਆਟੋਮੈਟਿਕ ਪੰਪ ਲਗਾਇਆ ਜਾਵੇ ਤਾਂ ਜੋ ਬਾਰਿਸ ਦੇ ਦਿਨ੍ਹਾਂ ਵਿੱਚ ਪਾਣੀ ਅਪਣੇ ਆਪ ਪੁਲ ਦੇ ਹੇਠਾਂ ਤੋਂ ਨਿਕਲ ਜਾਵੇ।ਉਨ੍ਹਾਂ ਲੋਕ ਨਿਰਮਾਣ ਵਿਭਾਗ ਨੂੰ ਕਿਹਾ ਕਿ ਸ਼ਹਿਰ ਅੰਦਰ ਬਹੁਤ ਸਾਰੇ ਸਥਾਨ ਡਾਰਕ ਜ਼ੋਨ ਹਨ, ਉਨਾਂ ਦੇ ਹੱਲ ਲਈ ਯੋਜਨਾ ਬਣਾਈ ਜਾਵੇ।ਉਨ੍ਹਾਂ ਕਾਰਪੋਰੇਸਨ ਅਧਿਕਾਰੀਆਂ ਨੂੰ ਵੀ ਹਦਾਇਤ ਕਰਦਿਆਂ ਕਿਹਾ ਕਿ ਟੈਂਕ ਚੋਕ, ਸਹੀਦ ਭਗਤ ਸਿੰਘ ਚੋਕ ਅਤੇ ਸਿੰਬਲ ਚੋਕ ਤੇ ਵੀ ਹਾਈਮਾਸਕ ਲਾਈਟ ਲਗਾਉਣ ਲਈ ਸਰਵੇ ਕਰਕੇ ਰਿਪੋਰਟ ਤਿਆਰ ਕਰੇ।ਲਮੀਣੀ ਸਟੇਡੀਅਮ ਨੂੰ ਜਾਣ ਵਾਲੇ ਰਸਤੇ ‘ਤੇ ਵੀ ਕਾਫੀ ਹਨੇਰਾ ਰਹਿੰਦਾ ਹੈ ਇਸ ਲਈ ਇਸ ਮਾਰਗ ‘ਤੇ ਸਟਰੀਟ ਲਾਈਟ ਲਗਾਉਣ ਦਾ ਸਰਵੇ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਮਲਿਕਪੁਰ ਤੋਂ ਮਾਧੋਪੁਰ ਅਤੇ ਮਲਿਕਪੁਰ ਤੋਂ ਝਾਖੋਲਾਹੜੀ ਨੂੰ ਜਾਣ ਵਾਲੇ ਮਾਰਗ ‘ਤੇ ਵੀ ਸਪੀਡ ਲਿਮਟ ਦੇ ਬੋਰਡ ਲਗਾਏ ਜਾਣ।
ਇਸ ਮੋਕੇ ਅੰਕੁਰਜੀਤ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ), ਬ੍ਰਹਮ ਦੱਤ ਟ੍ਹੇਫਿਕ ਇੰਚਾਰਜ਼ ਪਠਾਨਕੋਟ, ਵਿਜੈ ਪਾਸੀ ਟ੍ਰੈਫਿਕ ਮਾਰਸ਼ਲ ਪਠਾਨਕੋਟ, ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ ਅਤੇ ਹੋਰ ਸਬੰਧਤ ਵਿਭਾਗਾਂ ਦੇ ਜਿਲ੍ਹਾ ਅਧਿਕਾਰੀ ਵੀ ਹਾਜ਼ਰ ਸਨ।

 

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …