Wednesday, January 15, 2025

ਸਮੁੱਚੀ ਰਾਮਗੜ੍ਹੀਆ ਕੌਮ ਇੱਕ ਪਲੇਟਫਾਰਮ `ਤੇ ਇਕੱਤਰ ਹੋ ਕੇ ਇਕਮੁੱਠਤਾ ਦਾ ਸਬੂਤ ਦੇਵੇ- ਹਰਦੇਵ ਸਿੰਘ ਕੌਂਸਲ

ਗੁਰਦਾਸਪੁਰ, 26 ਅਗਸਤ (ਪੰਜਾਬ ਪੋਸਟ ਬਿਊਰੋ) – ਰਾਮਗੜ੍ਹੀਆ ਸਿੱਖ ਆਰਗੇਨਾਈਜ਼ੇਸ਼ਨ ਇੰਡੀਆ ਦੀ ਅਹਿਮ ਮੀਟਿੰਗ ਗੋਲਡਨ ਵਿਊ ਕਲੌਨੀ ਗੁਰਦਾਸਪੁਰ ਵਿਖ਼ੇ ਗੁਰਜਿੰਦਰ ਸਿੰਘ ਦੀ ਅਗਵਾਈ ਹੇਠ ਹੋਈ।ਇਸ ਵਿੱਚ ਵਿਸ਼ੇਸ਼ ਤੌਰ `ਤੇ ਇੰਡੀਆ ਪ੍ਰਧਾਨ ਹਰਦੇਵ ਸਿੰਘ ਕੌਂਸਲ, ਇੰਜ. ਗੁਰਦੇਵ ਸਿੰਘ ਐਕਸੀਅਨ ਰਿਟਾ. ਜਨਰਲ ਸਕੱਤਰ, ਗੁਰਬਿੰਦਰ ਸਿੰਘ ਪਲਾਹਾ ਪ੍ਰੈਸ ਸਕੱਤਰ ਅਤੇ ਅਮਰਜੀਤ ਸਿੰਘ ਆਸੀ ਚੇਅਰਮੈਨ ਪੰਜਾਬ ਨੇ ਸ਼ਿਰਕਤ ਕੀਤੀ।ਆਪਣੇ ਸੰਬੋਧਨ ਵਿੱਚ ਹਰਦੇਵ ਸਿੰਘ ਕੌਂਸਲ ਨੇ ਕਿਹਾ ਕਿ ਰਾਮਗੜ੍ਹੀਆ ਕੌਮ ਨੇ ਸਿੱਖ ਪੰਥ ਦੀ ਚੜ੍ਹਦੀਕਲਾ ਲਈ ਆਪਣਾ ਮਹਾਨ ਯੋਗਦਾਨ ਦਿੱਤਾ ਅਤੇ ਕੁਰਬਾਨੀਆਂ ਕੀਤੀਆਂ ਹਨ।ਪਰ ਅਫਸੋਸ ਦੀ ਗੱਲ ਹੈ ਕਿ ਅੱਜ ਰਾਮਗੜ੍ਹੀਆ ਕੌਮ ਨੂੰ ਧਾਰਮਿਕ ਅਤੇ ਰਾਜਨੀਤਿਕ ਖੇਤਰ ਵਿੱਚ ਅਣਗੋਲਿਆ ਕੀਤਾ ਜਾ ਰਿਹਾ ਹੈ ਅਤੇ ਬਣਦਾ ਮਾਣ ਸਤਿਕਾਰ ਨਹੀਂ ਦਿੱਤਾ ਜਾ ਰਿਹਾ।ਇਸ ਲਈ ਹੁਣ ਸਮਾਂ ਆ ਗਿਆ ਹੈ ਕਿ ਸਮੁੱਚੀ ਰਾਮਗੜ੍ਹੀਆ ਕੌਮ ਇੱਕ ਪਲੇਟਫਾਰਮ `ਤੇ ਇਕੱਤਰ ਹੋ ਕੇ ਇਕਮੁੱਠਤਾ ਦਾ ਸਬੂਤ ਦੇਵੇ।ਉਨਾਂ ਕਿਹਾ ਕਿ ਇਸ ਲਈ ਰਾਮਗੜ੍ਹੀਆ ਸਿੱਖ ਆਰਗੇਨਾਈਜ਼ੇਸ਼ਨ ਨੇ ਬੀੜਾ ਉਠਾਇਆ ਹੈ ਅਤੇ ਇਸ ਤਹਿਤ ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਯੂਨਿਟ ਦੀ ਸਥਾਪਨਾ ਕੀਤੀ ਜਾ ਰਹੀ ਹੈ।
ਇਸ ਮੌਕੇ ਸਰਬਸੰਮਤੀ ਨਾਲ ਖੁਸ਼ਵਿੰਦਰ ਸਿੰਘ ਸੰਧੂ ਅੰਮ੍ਰਿਤਸਰ ਨੂੰ ਰਾਮਗੜ੍ਹੀਆ ਸਿੱਖ ਆਰਗੇਨਾਈਜੇਸ਼ਨ ਇੰਡੀਆ ਦੇ ਪੰਜਾਬ ਸਟੇਟ ਦੇ ਸੀਨੀਅਰ ਮੀਤ ਪ੍ਰਧਾਨ, ਗੁਰਜਿੰਦਰ ਸਿੰਘ ਨੂੰ ਜ਼ਿਲਾ ਗੁਰਦਾਸਪੁਰ ਦਾ ਚੇਅਰਮੈਨ, ਲਖਵਿੰਦਰ ਸਿੰਘ ਨੂੰ ਜ਼ਿਲਾ ਪ੍ਰਧਾਨ ਅਤੇ ਬੁੱਧ ਸਿੰਘ ਨੂੰ ਜ਼ਿਲ੍ਹਾ ਜਨਰਲ ਸਕੱਤਰ ਵਜੋਂ ਨਿਯੁੱਕਤੀ ਪੱਤਰ ਦਿੱਤਾ ਗਿਆ ਅਤੇ ਇਨ੍ਹਾਂ ਨਿਯੁੱਕਤੀਆਂ ਨੂੰ ਜੈਕਾਰਿਆਂ ਦੀ ਗੂੰਜ਼ ਵਿੱਚ ਪ੍ਰਵਾਨਗੀ ਦਿੱਤੀ ਗਈ।ਨਵ-ਨਿਯੁੱਕਤ ਹੋਏ ਸਾਰੇ ਅਹੁੱਦੇਦਾਰਾਂ ਨੂੰ ਸਿਰੋਪਾਓ ਅਤੇ ਜਥੇਬੰਦੀ ਦਾ ਸੰਵਿਧਾਨ ਵੀ ਦਿੱਤਾ ਗਿਆ।

Check Also

ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਮਨਾਇਆ ਲੋਹੜੀ ਦਾ ਤਿਉਹਾਰ

ਸੰਗਰੂਰ, 14 ਜਨਵਰੀ (ਜਗਸੀਰ ਲੌਂਗੋਵਾਲ) – ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਕਲੱਬ ਦੇ ਪ੍ਰਧਾਨ ਰਾਜੀਵ …