Tuesday, December 3, 2024

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ `ਅੱਖਰ` ਸਾਹਿਤਕ ਮੈਗਜ਼ੀਨ ਅੰਕ ਲੋਕ-ਅਰਪਣ

ਅੰਮ੍ਰਿਤਸਰ, 27 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵਿਖੇ ਇੱਕ ਵਿਸ਼ੇਸ਼ ਪ੍ਰੋਗਰਾਮ ਵਿੱਚ ਅੱਖਰ ਸਾਹਿਤਕ ਮੈਗਜ਼ੀਨ (ਅੰਕ ਸਤੰਬਰ-ਦਸੰਬਰ 2024) ਦਾ ਲੋਕ-ਅਰਪਣ ਕੀਤਾ ਗਿਆ।ਡਾ. ਮਨਜਿੰਦਰ ਸਿੰਘ ਮੁਖੀ ਪੰਜਾਬੀ ਅਧਿਐਨ ਸਕੂਲ ਨੇ ਕਿਹਾ ਕਿ ਅੱਖਰ (ਸਾਹਿਤਕ ਮੈਗਜ਼ੀਨ) ਮੁੱਖ ਸੰਪਾਦਕ ਵਿਸ਼ਾਲ ਦੀ ਨਿਗਰਾਨੀ ਹੇਠ ਨਵੀਆਂ ਦਿਸ਼ਾਵਾਂ ਵੱਲ ਵਧ ਰਿਹਾ ਹੈ।ਮੈਗਜ਼ੀਨ ਸਿਰਜਣਾ ਅਤੇ ਚਿੰਤਨ ਨਾਲ ਸੰਬੰਧਿਤ ਪਾਏਦਾਰ ਸਮਗਰੀ ਨਾਲ ਭਰਪੂਰ ਹੋਣ ਕਰਕੇ ਪੰਜਾਬੀ ਦੇ ਪ੍ਰਸਿੱਧ ਮੈਗਜ਼ੀਨਾਂ ਵਿੱਚ ਆਪਣੀ ਵਿਲੱਖਣ ਪਛਾਣ ਰੱਖਦਾ ਹੈ।ਡਾ. ਮਨਮੋਹਨ ਸਿੰਘ (ਆਈ.ਪੀ.ਐਸ) ਨੇ ਕਿਹਾ ਕਿ `ਅੱਖਰ` ਮੈਗਜ਼ੀਨ ਦੇ ਇਸ ਅੰਕ ਵਿੱਚੋਂ ਸੰਪਾਦਕ ਵਿਸ਼ਾਲ ਦੀ ਮਿਹਨਤ ਝਲਕਦੀ ਹੈ।ਡਾ. ਬਲਜੀਤ ਕੌਰ ਰਿਆੜ ਨੇ ਕਿਹਾ ਕਿ `ਅੱਖਰ` ਮੈਗਜ਼ੀਨ ਦੇ ਮਕਬੂਲ ਹੋਣ ਦਾ ਜਿਹੜਾ ਸੁਪਨਾ ਸ਼ਾਇਰ ਪ੍ਰਮਿੰਦਰਜੀਤ ਨੇ ਲਿਆ ਸੀ, ਉਸ ਸੁਪਨੇ ਨੂੰ ਮੁੱਖ ਸੰਪਾਦਕ ਤੇ ਸਮੁੱਚੀ ਟੀਮ ਦੀ ਨੇ ਮਿਹਨਤ ਰਾਹੀਂ ਸਾਕਾਰ ਕੀਤਾ ਹੈ।
ਅੱਖਰ ਦੇ ਮੁੱਖ ਸੰਪਾਦਕ ਵਿਸ਼ਾਲ ਨੇ ਕਿਹਾ ਕਿ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵਿਖੇ ਅੱਖਰ ਦੇ ਨਵੇਂ ਅੰਕ ਦਾ ਲੋਕ-ਅਰਪਣ ਕਰਨਾ ਮੇਰੇ ਲਈ ਬੜੇ ਮਾਣ ਵਾਲੇ ਪਲ਼ ਹਨ।ਇਸ ਮੌਕੇ ਪਰਵੀਨ ਪੁਰੀ ਡਾਇਰੈਕਟਰ ਲੋਕ ਸੰਪਰਕ, ਡਾ. ਪਵਨ ਕੁਮਾਰ, ਡਾ. ਇੰਦਰਪ੍ਰੀਤ ਕੌਰ, ਡਾ. ਅੰਜੂ ਬਾਲਾ ਤੋਂ ਇਲਾਵਾ ਹੋਰ ਪਤਵੰਤੇ ਅਤੇ ਵਿਦਿਆਰਥੀ ਖੋਜਾਰਥੀ ਆਦਿ ਹਾਜ਼ਰ ਸਨ।

Check Also

ਮਹਿਲਾ ਸਰਪੰਚ ਅੱਗੇ ਹੋ ਕੇ ਕੰਮ ਕਰਨ ਸਰਕਾਰ ਉਹਨਾਂ ਦੇ ਨਾਲ ਹੈ – ਈ.ਟੀ.ਓ

ਜੰਡਿਆਲਾ ਗੁਰੂ, 2 ਦਸੰਬਰ (ਪੰਜਾਬ ਪੋਸਟ ਬਿਊਰੋ) – ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਰਾਜ …