Thursday, July 31, 2025
Breaking News

‘ਚਿਲਡਰਨਜ਼ ਫਿਲਮ ਫੈਸਟੀਵਲ’ 12 ਤੋਂ 17 ਜਨਵਰੀ ਤਕ ਮਨਾਇਆ ਜਾਵੇਗਾ-ਡਿਪਟੀ ਕਮਿਸ਼ਨਰ

Ravi Bhagat DCਅੰਮ੍ਰਿਤਸਰ, 7 ਜਨਵਰੀ (ਸੁਖਬੀਰ ਸਿੰਘ) – ਸ੍ਰੀ ਰਵੀ ਭਗਤ ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦੇਦਿੰਆਂ ਦੱਸਿਆ ਕਿ ਬਾਲ ਚਿੱਤਰ ਸਮਿਤੀ, ਸੂਚਨਾ ਅਤੇ ਪ੍ਰਸ਼ਾਰਣ ਮੰਤਰਾਲਿਆ ਭਾਰਤ ਸਰਕਾਰ, ਨਵੀਂ ਦਿੱਲੀ ਅਤੇ ਪੰਜਾਬ ਸਰਕਾਰ ਦੇ ਸਾਂਝੇ ਉਪਰਾਲਿਆ ਸਦਕਾ ਸਕੂਲੀ ਵਿਦਿਆਰਥੀਆਂ ਨੂੰ ਸਿੱਖਿਆਦਾਇਕ ਫਿਲਮਾਂ ਵਿਖਾਉਣ ਲਈ ਅੰਮ੍ਰਿਤਸਰ ਵਿਖੇ ਬੱਚਿਆਂ ਲਈ ਫਿਲਮ ਫੈਸਟੀਵਲ ਕਰਵਾਇਆ ਜਾ ਰਿਹਾ ਹੈ।ਉਨਾਂ ਦੱਸਿਆ ਕਿ 12 ਤੋਂ 17 ਜਨਵਰੀ 2015 ਤਕ ਇਹ ਫਿਲਮ ਫੈਸਟੀਵਲ ਕਰਵਾਇਆ ਜਾਵੇਗਾ ਅਤੇ ਵੱਖ-ਵੱਖ ਸਿਨੇਮਾ ਘਰਾਂ ਅੰਦਰ ਸਵੇਰੇ 9 ਵਜੇ ਤਂ 10.30 ਵਜੇ ਤਕ ਸਕੂਲੀ ਬੱਚਿਆਂ ਨੂੰ ਮੁਫ਼ਤ ਸਿੱਖਿਆਦਾਇਕ ਫਿਲਮਾਂ ਦਿਖਾਈਆਂ ਜਾਣਗੀਆਂ।
ਉਨਾਂ ਅੱਗੇ ਦੱਸਿਆ ਕਿ 12 ਤੇ 13 ਜਨਵਰੀ 2015 ਨੂੰ ਐਲੀਮੈਂਟਰੀ ਸਕੂਲ ਵਿਚ ਪੜ੍ਹਦੇ ਵਿਦਿਆਰਥੀਆਂ ਅਤੇ 14,15 ਤੇ 16 ਜਨਵਰੀ ਨੂੰ ਸੈਕਡਰੀ ਸਕੂਲ ਦੇ ਵਿਦਿਆਰਥੀਆਂ ਨੂੰ ਫਿਲਮਾਂ ਦਿਖਾਈਆਂ ਜਾਣਗੀਆਂ।ਸਿਨੇਮਾ ਘਰ ਨਿਊ ਰਿਆਲਟੋ ਵਿਚ ਗੱਟੂ, ਇੰਦਰ ਪੈਲੇਸ ਵਿਚ ਨੀਲ ਪਰਬਤ ਕੇ ਪਾਰ, ਰੀਜੈਂਟ ਵਿਚ ਮਹਿਕ ਮਿਰਜਾ, ਕ੍ਰਿਸ਼ਨਾ ਵਿਚ ਰੌਂਗ ਮੋਰੀਟੀਅਸ, ਆਦਰਸ਼ ਵਿਚ ਫੋਟੋ, ਐਨਮ ਵਿਖੇ ਬੱਚਿਆਂ ਨੂੰ ਚੁਟਕਨ ਕੀ ਮਹਾਂਭਾਰਤ ਤੇ ਰਾਜ ਸਿਨੇਮਾ ਘਰ ਵਿਚ ਸਿਕਸਰ ਫਿਲਮ ਵਿਦਿਆਰਥੀਆਂ ਨੂੰ ਦਿਖਾਈ ਜਾਵੇਗੀ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply