ਅੰਮ੍ਰਿਤਸਰ, 7 ਜਨਵਰੀ (ਰੋਮਿਤ ਸ਼ਰਮਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਕਾਦਮਿਕ ਸਟਾਫ ਕਾਲਜ ਵੱਲੋ ਚਾਰ ਹਫਤਿਆਂ ਦਾ ਜਰਨਲ ਓਰੀਐਂਟੇਸ਼ਨ 96 ਸੰਪੰਨ ਹੋ ਗਿਆ ਹੈ। ਇਸ ਕੋਰਸ ਵਿਚ ਵੱਖ ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ 43 ਅਧਿਆਪਕਾਂ ਨੇ ਭਾਗ ਲਿਆ।ਯੂਨੀਵਰਸਿਟੀ ਦੇ ਵਾਂਈਸ ਚਾਂਸਲਰ ਪ੍ਰੋ. ਅਜਾਇਬ ਸਿੰਘ ਬਰਾੜ ਸਮਾਪਤੀ ਸਮਾਗਮ ਮੌਕੇ ਮੁਖ ਮਹਿਮਾਨ ਸਨ। ਅਕਾਦਮਿਕ ਸਟਾਫ ਕਾਲਜ ਦੀ ਡਾਇਰੈਕਟਰ ਅਵੀਨਾਸ਼ ਕੌਰ ਨਾਗਪਾਲ ਨੇ ਮੁਖ ਮਹਿਮਾਨ ਅਤੇ ਹੋਰਨਾਂ ਨੂੰ ਜੀ ਆਇਆ ਕਿਹਾ ਅਤੇ ਡਾ. ਮੋਹਨ ਕੁਮਾਰ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।
ਪ੍ਰੋ. ਬਰਾੜ ਨੇ ਕਿਹਾ ਕਿ ਅਧਿਆਪਕਾਂ ਨੂੰ ਸਿਖਿਆ ਲਈ ਨਵੀਂ ਤਕਨਾਲੋਜੀ ਦੀ ਵਰਤੋਂ ਕਰਦੇ ਹੋਏ ਵਿਦਿਆਰਥੀਆਂ ਨੂੰ ਸਿਖਿਆ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅੱਜ ਵੱਖ-ਵੱਖ ਵਿਸ਼ਿਆ ‘ਤੇ ਬਹੁਤ ਸਾਰੇ ਸਾਫਟਵੇਅਰ ਉਪਲਬਧ ਹਨ, ਜਿਨ੍ਹਾਂ ਨਾਲ ਅਧਿਆਪਨ ਪ੍ਰੀਕ੍ਰਿਆ ਨੂੰ ਆਸਾਨ ਅਤੇ ਰੁਚੀ ਭਰਪੂਰ ਬਣਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਅਧਿਆਪਕਾਂ ਵਿਚ ਸਿਰਜਣਾਤਮਕ ਤੇ ਉਸਾਰੂ ਪ੍ਰਵਿਰਤੀਆਂ ਦੀ ਜ਼ਿਆਦਾਤਰ ਕਮੀ ਹੈ।ਉਨ੍ਹਾਂ ਕਿਹਾ ਕਿ ਅਧਿਆਪਨ ਨੂੰ ਵਿਦਿਆਰਥੀਆਂ ਵਿਚ ਰੱਟਾ ਪ੍ਰਵਿਰਤੀ ਨੂੰ ਘਟਾ ਕੇ ਕਿਸੇ ਸਿਧਾਂਤ ਦੀ ਸਮਝ ਵਿਚ ਰੁਝਾਨ ਪੈਦਾ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਅਧਿਆਪਕਾਂ ਨੂੰ ਆਪਣੇ ਮੌਲਿਕ ਆਧਾਰਾਂ ਵਿਚ ਗਿਆਨ ਨੂੰ ਸਥਾਪਿਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਅਦਾਰਿਆਂ ਨੂੰ ਗੁਣਾਤਮਕ ਸਿਖਿਆ ਵੱਲ ਵੱਧ ਤੋਂ ਵੱਧ ਧਿਆਨ ਦੇਣਾ ਚਾਹੀਦਾ ਹੈ। ਪ੍ਰੋ. ਕੇ. ਰਾਮਾਚੰਦਰਣ, ਪ੍ਰੋ. ਆਰ.ਕੇ. ਕੋਹਲੀ, ਵਾਈਸ-ਚਾਂਸਲਰ, ਸੈਂਟਰਲ ਯੂਨੀਵਰਸਿਟੀ ਆਫ ਪੰਜਾਬ, ਬਠਿੰਡਾ, ਬਾਬਾ ਬਲਬੀਰ ਸਿੰਘ ਸੀਂਚੇਵਾਲ, ਡਾ. ਬੀਬੀ ਇੰਦਰਜੀਤ ਕੌਰ ਅਤੇ ਡਾ. ਕੌਸ਼ਤੁੰਬ ਸ਼ਰਮਾ ਆਈ.ਪੀ.ਐਸ. ਨੇ ਵੀ ਇਸ ਕੋਰਸ ਦੌਰਾਨ ਆਪਣੇ ਵਿਚਾਰ ਸਾਂਝੇ ਕੀਤੇ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …