Sunday, September 15, 2024

ਸੂਬਾ ਪੱਧਰੀ ਕੋਰੀਓਗ੍ਰਾਫੀ ਮੁਕਾਬਲਿਆਂ ‘ਚ ਹਰੀਪੁਰਾ ਸਕੂਲ ਦੇ ਵਿਦਿਆਰਥੀ ਮੋਹਰੀ ਰਹੇ

ਸੰਗਰੂਰ, 2 ਸਤੰਬਰ (ਜਗਸੀਰ ਲੌਂਗੋਵਾਲ) – ਸਥਾਨਕ ਸਰਕਾਰੀ ਪ੍ਰਾਇਮਰੀ ਸਕੂਲ ਹਰੀਪੁਰਾ ਵਿਖੇ ਸਕੂਲ ਮੁਖੀ ਪਰਮਜੀਤ ਕੌਰ ਦੀ ਅਗਵਾਈ ਹੇਠ ਸਨਮਾਨ ਸਮਰੋਹ ਦਾ ਆਯੋਜਨ ਕੀਤਾ ਗਿਆ।ਇਸ ਵਿੱਚ ਸਰਦਾਰ ਗੁਰਮੀਤ ਸਿੰਘ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸੰਗਰੂਰ-1 ਵਲੋਂ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਗਈ।ਸਮਾਗਮ ਦੌਰਾਨ ਸਕੂਲ ਦੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਕਾਜਲ, ਜਸ਼ ਸਿੰਘ, ਲਵਲੀਨ ਸਿੰਘ, ਸੀਰਤ, ਯਸ਼ਵਿੰਦਰ ਸਿੰਘ, ਕਮਲਪ੍ਰੀਤ ਕੌਰ, ਅਰਸ਼ਦੀਪ ਕੁਮਾਰ, ਪਲਕਪ੍ਰੀਤ ਕੌਰ ਅਤੇ ਸੈਮੂਏਲ ਦਾ ਸਨਮਾਨ ਕੀਤਾ ਗਿਆ।ਸਿੱਖਿਆ ਤੇ ਕਲਾ ਮੰਚ ਨਵੇਂ ਦਿਸਹੱਦੇ ਮੰਚ ਵੱਲੋਂ ਕੋਰੀਓਗ੍ਰਾਫੀ ਦੇ ਸਟੇਟ ਪੱਧਰੀ ਆਨਲਾਈਨ ਮੁਕਾਬਲੇ ਕਰਵਾਏ ਗਏ ਸਨ।ਸੰਗਰੂਰ ਜਿਲ੍ਹੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਹਰੀਪੁਰਾ ਸੰਗਰੂਰ ਦੇ ਵਿਦਿਆਰਥੀਆਂ ਨੇ ਟਾਪਰ 6 ਟੀਮਾਂ ਵਿੱਚ ਆਪਣਾ ਨਾਂ ਦਰਜ਼ ਕਰਵਾ ਕੇ ਸਕੂਲ ਅਤੇ ਆਪਣੇ ਜਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ।ਸਟੇਟ ਐਵਾਰਡੀ ਅਧਿਆਪਕਾ ਨਿਸ਼ਾ ਸ਼ਰਮਾ ਵਲੋਂ ਇਹਨਾਂ ਵਿਦਿਆਰਥੀਆਂ ਦੀ ਤਿਆਰੀ ਕਰਵਾਈ ਗਈ ਸੀ।ਸਰਦਾਰ ਗੁਰਮੀਤ ਸਿੰਘ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸੰਗਰੂਰ-1 ਵਲੋਂ ਸਕੂਲ ਦੇ ਇਸ ਕਾਰਜ਼ ਦੀ ਸ਼ਲਾਘਾ ਕੀਤੀ ਗਈ।
ਇਸ ਮੌਕੇ ਪਰਮਜੀਤ ਕੌਰ, ਨਿਸ਼ਾ ਸ਼ਰਮਾ, ਜਸਵੀਰ ਕੌਰ ਸਮਰਾ, ਵੀਰਪਾਲ ਕੌਰ, ਅਮਨਦੀਪ ਕੌਰ, ਇੰਦਰਾਸ਼ ਕੌਰ, ਜਸਬੀਰ ਕੌਰ, ਮਨਪ੍ਰੀਤ ਕੌਰ, ਰਜਿੰਦਰ ਕੌਰ, ਰਿਸ਼ੂ ਰਾਣੀ, ਸਮੱਚਾ ਸਟਾਫ, ਮਾਪੇ ਅਤੇ ਹੋਰ ਪਤਵੰਤੇ ਹਾਜ਼ਰ ਰਹੇ।

Check Also

ਖ਼ਾਲਸਾ ਕਾਲਜ ਵੁਮੈਨ ਨੇ ਸਵੱਛ ਭਾਰਤ ਮਿਸ਼ਨ ’ਚ ਪ੍ਰਾਪਤ ਕੀਤਾ ਦੂਜਾ ਸਥਾਨ

ਅੰਮ੍ਰਿਤਸਰ, 14 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵੁਮੈਨ ਨੇ ਨਗਰ ਨਿਗਮ ਅਧੀਨ ਚੱਲ …