ਅੰਮ੍ਰਿਤਸਰ, 8 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਫਿਜ਼ੀਓਥੈਰੇਪੀ ਵਿਭਾਗ ਵੱਲੋਂ ਗਲਤ ਜੀਵਨ ਸ਼ੈਲੀ ਕਾਰਨ ਪੈਦਾ ਹੋ ਰਹੀਆਂ ਗਰਦਨ ਅਤੇ ਪਿੱਠ ਦਰਦ ਵਰਗੀਆਂ ਬਿਮਾਰੀਆਂ ਨਾਲ ਪੀੜ੍ਹਤ ਮਰੀਜ਼ਾਂ ਦੇ ਇਲਾਜ਼ ਸਬੰਧੀ ਮੁਫ਼ਤ ਫਿਜ਼ੀਓਥੈਰੇਪੀ ਇਲਾਜ ਕੈਂਪ ਲਗਾਇਆ ਗਿਆ।ਕੈਂਪ ਦਾ ਆਯੋਜਨ ਮਾਸਪੇਸ਼ੀਆਂ ’ਚ ਕੜੱਲ, ਗਲਤ ਢੰਗ ਨਾਲ ਉਠਣ-ਬੈਠਣ ਦੀਆਂ ਆਦਤਾਂ ਕਾਰਨ ਗਰਦਨ ਅਤੇ ਪਿੱਠ ਦੇ ਦਰਦ ਤੋਂ ਪੀੜਤ ਮਰੀਜ਼ਾਂ ਨੂੰ ਇੱਕ ਉਪਚਾਰਕ ਸਿੱਖਆ ਪ੍ਰਦਾਨ ਕਰਨ ਦੇ ਟੀਚੇ ਨਾਲ ਕੀਤਾ ਗਿਆ ਸੀ, ਜਿਸ ਦਾ ਉਦਘਾਟਨ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਵੱਲੋਂ ਕੀਤਾ ਗਿਆ।
ਡਾ. ਮਹਿਲ ਸਿੰਘ ਨੇ ਕੈਂਪ ਨੂੰ ਸਫ਼ਲ ਬਣਾਉਣ ਲਈ ਵਿਭਾਗ ਮੁੱਖੀ ਡਾ. ਵਰਿੰਦਰ ਕੌਰ ਅਤੇ ਸਬੰਧਿਤ ਸਮੂਹ ਸਟਾਫ਼ ਨੂੰ ਵਧਾਈ ਦਿੰਦਿਆਂ ਭਰੋਸਾ ਦਿੱਤਾ ਕਿ ਕਾਲਜ ਭਵਿੱਖ ’ਚ ਵੀ ਅਜਿਹੀਆਂ ਮੁਫ਼ਤ ਸੇਵਾਵਾਂ ਪ੍ਰਦਾਨ ਕਰਦਾ ਰਹੇਗਾ।ਕੈਂਪ ਦੌਰਾਨ ਮਰੀਜ਼ਾਂ ਦੀਆਂ ਬਿਮਾਰੀਆਂ ਦਾ ਕਾਰਨ ਲੱਭਣ ਲਈ ਉਨ੍ਹਾਂ ਤੋਂ ਪਹਿਲਾਂ ਪ੍ਰਸ਼ਨਾਵਲੀ ਕੀਤੀ ਗਈ ਅਤੇ ਫ਼ਿਰ ਬਿਮਾਰੀ ਦੇ ਖਾਸ ਲੱਛਣਾਂ ਦੇ ਅਧਾਰ ’ਤੇ ਹਰੇਕ ਮਰੀਜ਼ ਦੇ ਸਰੀਰਿਕ ਲੋੜ ਅਨੁਸਾਰ ਬਿਮਾਰੀ ਦਾ ਨਿਦਾਨ ਕਰਨ ਲਈ ਵੱਖ-ਵੱਖ ਪ੍ਰੋਟੋਕੋਲ ਤਿਆਰ ਕੀਤੇ ਗਏ।ਉਨ੍ਹਾਂ ਕਿਹਾ ਕਿ ਡਾ. ਵਰਿੰਦਰ ਕੌਰ ਦੀ ਨਿਗਰਾਨੀ ਹੇਠ ਲਗਾਏ ਇਸ ਕੈਂਪ ’ਚ ਕਾਲਜ ਕੈਂਪਸ ਅਤੇ ਆਲੇ ਦੁਆਲੇ ਤੋਂ ਅਣਗਿਣਤ ਬਿਮਾਰੀਆਂ ਨਾਲ ਪੀੜ੍ਹਤ ਮਰੀਜ਼ਾਂ ਨੇ ਮੁਫ਼ਤ ਇਲਾਜ ਦਾ ਲਾਹਾ ਲਿਆ।
ਫਿਜ਼ੀਓਥੈਰੇਪੀ ਮਾਹਿਰਾਂ ਦੀ ਟੀਮ ’ਚ ਡਾ. ਮਾਨਸੀ ਤੁਲੀ, ਡਾ. ਅਨਮੋਲਦੀਪ ਕੌਰ, ਡਾ. ਸੰਦੀਪ ਪਾਲ, ਡਾ. ਗੁਰਲੀਨ ਕੌਰ, ਡਾ. ਸਤਕਾਰਜੀਤ ਕੌਰ, ਡਾ. ਮਨਸਿਮਰਤ ਕੌਰ, ਡਾ. ਕੁਲਵੰਤ ਕੌਰ, ਡਾ. ਸੰਦੀਪ ਕੌਰ, ਡਾ. ਕਿਰਨ ਅਰੋੜਾ, ਡਾ. ਅਰਪਨਦੀਪ ਕੌਰ, ਡਾ. ਰੀਆ ਕੁਲਰ, ਡਾ. ਸ਼ੁਭਕਰਮਨਪ੍ਰੀਤ ਕੌਰ ਆਦਿ ਨੇ ਮਰੀਜ਼ਾਂ ਦਾ ਇਲਾਜ਼ ਕੀਤਾ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …