Sunday, December 22, 2024

ਅਧਿਆਪਕ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ

ਸੰਗਰੂਰ, 8 ਸਤੰਬਰ (ਜਗਸੀਰ ਲੌਂਗੋਵਾਲ) – ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਮਹਿਲਾਂ ਚੌਕ ਵਿਖੇ ਪ੍ਰਿੰਸੀਪਲ ਨਵਰਾਜ ਕੌਰ ਦੀ ਅਗਵਾਈ ਵਿੱਚ ਅਧਿਆਪਕ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ।ਇਸ ਸਮਾਗਮ ਦਾ ਉਦੇਸ਼ ਅਧਿਆਪਕ ਵਿਦਿਆਰਥੀ ਦੇ ਰਿਸ਼ਤਿਆਂ ਨੂੰ ਮਜ਼ਬੂਤ ਕਰਨਾ ਅਤੇ ਉਹਨਾਂ ਦੇ ਵਿੱਚ ਆਪਸੀ ਪਿਆਰ, ਸਤਿਕਾਰ ਦੀ ਭਾਵਨਾ ਦੀਆਂ ਤੰਦਾਂ ਨੂੰ ਮਜ਼ਬੂਤ ਕਰਕੇ ਸਿੱਖਣ ਤੇ ਸਿਖਾਉਣ ਦੀ ਪ੍ਰਕਿਰਿਆ ਨੂੰ ਹੋਰ ਲਾਹੇਵੰਦ ਬਣਾਉਣਾ ਸੀ।ਵਿਦਿਆਰਥੀਆਂ ਨੇ ਅਧਿਆਪਕ ਦਿਵਸ ਨੂੰ ਸਮਰਪਿਤ ਗੀਤ, ਕਵਿਤਾਵਾਂ ਅਤੇ ਲਘੂ ਨਾਟਕ ਪੇਸ਼ ਕਰਕੇ ਅਧਿਆਪਕਾਂ ਦਾ ਸਿਜ਼ਦਾ ਕੀਤਾ।ਸ਼ਹੀਦ ਊਧਮ ਸਿੰਘ ਹਾਊਸ ਵਲੋਂ ਸਮਾਗਮ ਦਾ ਵਧੀਆ ਪ੍ਰਬੰਧ ਕੀਤਾ ਗਿਆ।ਮੈਡਮ ਗਗਨਜੋਤ ਕੌਰ, ਸਰਦਾਰ ਗੁਰਦੀਪ ਸਿੰਘ ਲੈਕਚਰਾਰ ਨੇ ਵਿਦਿਆਰਥੀਆਂ ਨੂੰ ਸਖਤ ਮਿਹਨਤ ਕਰਕੇ ਅਧਿਆਪਕਾਂ ਦਾ ਨਾਮ ਰੋਸ਼ਨ ਕਰਨ ਲਈ ਪ੍ਰੇਰਿਤ ਕੀਤਾ।ਵੱਖ-ਵੱਖ ਆਈਟਮਾਂ ਪੇਸ਼ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕਰਦਿਆਂ ਪ੍ਰਿੰਸੀਪਲ ਨਵਰਾਜ ਕੌਰ ਨੇ ਕਿਹਾ ਕਿ ਸਾਨੂੰ ਆਪਣੇ ਅਧਿਆਪਕਾਂ ਦਾ ਸਤਿਕਾਰ ਕਰਦੇ ਰਹਿਣਾ ਚਾਹੀਦਾ ਹੈ।ਸਮਾਗਮ ਦੇ ਅੰਤ ‘ਚ ਬੋਲਦੇ ਹੋਏ ਹਾਊਸ ਮਾਸਟਰ ਪਰਮਿੰਦਰ ਕੁਮਾਰ ਲੌਂਗਵਾਲ ਨੇ ਕਿਹਾ ਕਿ ਅਧਿਆਪਕ ਨੂੰ ਆਪਣੇ ਵਿਦਿਆਰਥੀਆਂ ਲਈ ਇੱਕ ਰੋਲ ਮਾਡਲ ਵਜੋਂ ਪੇਸ਼ ਆਉਣਾ ਚਾਹੀਦਾ ਹੈ।ਵਿਦਿਆਰਥੀਆਂ ਨੂੰ ਇਨਾਮਾਂ ਦੇ ਨਾਲ-ਨਾਲ ਲੱਡੂ ਵੀ ਵੰਡੇ ਗਏ।
ਇਸ ਮੌਕੇ ਚਰਨਦੀਪ ਸੋਨੀਆ, ਰਾਜੇਸ਼ ਕੁਮਾਰ ਲੈਕਚਰਾਰ ਹਿਸਟਰੀ, ਸ਼ਵੇਤਾ ਅਗਰਵਾਲ, ਪ੍ਰੀਤੀ ਰਾਣੀ, ਦੀਪਸ਼ਿਖਾ, ਸੁਖਵਿੰਦਰ ਕੌਰ ਮਡਾਹੜ, ਅੰਜ਼ਨ ਅੰਜ਼ੂ, ਪਰਮਜੀਤ ਕੌਰ, ਬਲਵਿੰਦਰ ਕੌਰ, ਵਨੀਤੀ ਰਾਣੀ, ਹਰਵਿੰਦਰ ਸਿੰਘ, ਸੰਜੀਵ ਕੁਮਾਰ, ਰਵੀਦੀਪ ਸਿੰਘ, ਰਕੇਸ਼ ਕੁਮਾਰ ਲੈਕਚਰਾਰ ਸਰੀਰਕ ਸਿੱਖਿਆ, ਲਖਬੀਰ ਸਿੰਘ, ਮੱਖਣ ਸਿੰਘ ਕੈਂਪਸ ਮੈਨੇਜਰ ਤੇ ਹੋਰ ਅਧਿਆਪਕ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …