ਸੰਗਰੂਰ, 9 ਸਤੰਬਰ (ਜਗਸੀਰ ਲੌਂਗੋਵਾਲ) – ਰੰਗਸ਼ਾਲਾ ਥੀਏਟਰ ਗਰੁੱਪ ਅਤੇ ਸੰਗਰੂਰ ਕਲਾ ਕੇਂਦਰ ਸੰਗਰੂਰ ਵਲੋਂ ਰਾਬਿੰਦਰ ਨਾਥ ਟੈਗੋਰ ਦੀ ਕਹਾਣੀ ’ਤੇ
ਆਧਾਰਿਤ ਨਾਟਕ ‘ਟੋਟਾ’ ਦਾ ਮੰਚਨ ਰਾਮ ਵਾਟਿਕਾ ਬੱਗੀ ਖਾਨਾ ਦੇ ਮੰਚ ’ਤੇ ਕੀਤਾ ਗਿਆ।ਨਾਟਕ ਦਾ ਮੰਚਨ ਅਤੇ ਨਿਰਦੇਸ਼ਨ ਯਸ਼ ਵਲੋਂ ਕੀਤਾ ਗਿਆ।ਇਸ ਨਾਟਕ ਦੇ ਕਲਾਕਾਰਾਂ ਵਿੱਚ ਮੁਸਕਾਨ ਸ਼ਰਮਾ, ਰਿਸ਼ੀ ਸ਼ਰਮਾ, ਜਸਵਿੰਦਰ ਧੀਮਾਨ, ਜਸਵਿੰਦਰ ਗਿੱਲ, ਸੁਖਦੇਵ ਸ਼ਰਮਾ, ਅਲੀ ਅਕਬਰ, ਪਰਮਜੀਤ ਕੌਰ, ਹਿਤਾਂਸ਼ੀ, ਆਰਵ ਮਿੱਤਲ, ਰੋਵਿਨ, ਮਨਸੀਰਤ ਕੌਰ, ਮੰਨਤ, ਗੋਪਿਕਾ, ਲਾਵਣਿਆ, ਅਭੀ ਕਾਂਸਲ, ਰਿਆਂਸ਼, ਹਰਨੂਰ, ਡਾ. ਗੁਰਕੀਰਤ, ਅੰਸ਼ਿਕਾ ਬਾਂਸਲ, ਅਨਨਿਆ ਅਦਿ ਸ਼ਾਮਲ ਸਨ।ਗੀਤ ਅਤੇ ਸੰਗੀਤ ਰਾਜ ਨਿਮਾਣਾ, ਸਰੋਜ ਰਾਣੀ, ਮਨਜੀਤ ਗਰਗ ਅਤੇ ਸੂਬੇ ਸਿੰਘ ਨੇ ਦਿੱਤਾ।ਇਸ ਸਮਾਗਮ ਦੇ ਮੁੱਖ ਮਹਿਮਾਨ ਸੰਤੋਸ਼ ਗਰਗ ਜ਼ਿਲ੍ਹੇਦਾਰ ਸਿੰਚਾਈ ਵਿਭਾਗ ਅਤੇ ਪ੍ਰਧਾਨਗੀ ਸ੍ਰੀਮਤੀ ਪੂਨਮ ਅਗਰਵਾਲ ਸਨ।ਵਿਸ਼ੇਸ਼ ਮਹਿਮਾਨ ਵਜੋਂ ਬਲਵਿੰਦਰ ਜ਼ਿੰਦਲ ਮੋਹਾਲੀ, ਸੁਬੇ ਸਿੰਘ ਨੇ ਸ਼ਿਰਕਤ ਕੀਤੀ।
ਇਸ ਮੌਕੇ ਵਿਜੇ ਕੁਮਾਰ, ਗੁਰਪਿੰਦਰ ਸੰਧੂ, ਰਜਿੰਦਰ ਸ਼ਰਮਾ, ਹਰਜਿੰਦਰ ਸਿੰਘ, ਰਾਮਨਿਵਾਸ ਸ਼ਰਮਾ, ਲਲਿਤ ਕਾਂਸਲ ਅਤੇ ਸੁਖਵਿੰਦਰ ਸਿੰਘ ਸਮੇਤ ਸ਼ਹਿਰ ਦੀਆਂ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ।ਕਲਾ ਕੇਂਦਰ ਦੇ ਮੁਖੀ ਦਿਨੇਸ਼ ਐਡਵੋਕੇਟ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ
ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …
Punjab Post Daily Online Newspaper & Print Media