ਸੰਗਰੂਰ, 9 ਸਤੰਬਰ (ਜਗਸੀਰ ਲੌਂਗੋਵਾਲ) – ਸੁਨਾਮ ਅਤੇ ਸੰਗਰੂਰ ਵਿੱਚ ਤਾਇਨਾਤ ਨਵੇਂ ਡਰੱਗ ਕੰਟਰੋਲਰ ਅਫ਼ਸਰ ਡਾ. ਸੰਤੋਸ਼ ਜ਼ਿੰਦਲ ਅਤੇ ਨਰੇਸ਼ ਕੁਮਾਰ ਨੇ ਆਪੋ ਆਪਣਾ ਅਹੁੱਦਾ ਸੰਭਾਲ ਲਿਆ ਹੈ।ਕੈਮਿਸਟ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੂੰ ਸੰਬੋਧਨ ਕਰਦਿਆਂ ਦੋਵਾਂ ਅਧਿਕਾਰੀਆਂ ਨੇ ਕਿਹਾ ਕਿ ਦਵਾਈ ਵਿਕਰੇਤਾ ਦਵਾਈਆਂ ਦੀ ਵਿਕਰੀ ਅਤੇ ਖਰੀਦ ਦਾ ਪੂਰਾ ਰਿਕਾਰਡ ਰੱਖਣ।ਪਾਬੰਦੀਸ਼ੁਦਾ ਦਵਾਈਆਂ ਨਾ ਵੇਚੀਆਂ ਜਾਣ ਅਤੇ ਪਰੀਗਾਵਾਲੀਨ 150 ਅਤੇ 300 ਮਿਲੀਗ੍ਰਾਮ ਦੀਆਂ ਦਵਾਈਆਂ ਬਿਲਕੁੱਲ ਵੀ ਨਾ ਵੇਚੀਆਂ ਜਾਣ, ਜੇਕਰ ਕੋਈ ਉਲੰਘਣਾ ਕਰਦਾ ਪਾਇਆ ਗਿਆ ਤਾਂ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।ਕੈਮਿਸਟ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਨਰੇਸ਼ ਜ਼ਿੰਦਲ ਅਤੇ ਸਕੱਤਰ ਰਾਜੀਵ ਜੈਨ ਨੇ ਭਰੋਸਾ ਦਿੱਤਾ ਕਿ ਕੋਈ ਵੀ ਕੈਮਿਸਟ ਪਾਬੰਦੀਸ਼ੁਦਾ ਦਵਾਈਆਂ ਨਹੀਂ ਵੇਚਦਾ ਅਤੇ ਜੇਕਰ ਕੋਈ ਅੀਜਹਾ ਕਰਦਾ ਹੈ ਤਾਂ ਐਸੋਸੀਏਸ਼ਨ ਕਦੇ ਵੀ ਉਸ ਦਾ ਸਾਥ ਨਹੀਂ ਦੇਵੇਗੀ।ਐਸੋਸੀਏਸ਼ਨ ਵਲੋਂ ਦੋਵਾਂ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ ਗਿਆ।
ਇਸੇ ਦੌਰਾਨ ਧੂਰੀ ਤੋਂ ਰਾਕੇਸ਼ ਕੁਮਾਰ, ਵਿਨੋਦ ਕੁਮਾਰ, ਰਵਿੰਦਰ ਗਰਗ ਸ਼ੇਰਪੁਰ, ਸਤਪਾਲ ਦਿੜ੍ਹਬਾ, ਸਤੀਸ਼ ਕੁਮਾਰ ਸੰਗਰੂਰ, ਮੁਨੀਸ਼ ਸਿੰਗਲਾ ਛਾਜਲੀ, ਗੁਰਚਰਨ ਸਿੰਘ, ਅਸ਼ੋਕ ਬਾਂਸਲ, ਬਾਰੂ ਰਾਮ, ਅਜੈਬ ਸਿੰਘ, ਤਰਲੋਕ ਗੋਇਲ, ਹਿਮਾਂਸ਼ੂ ਜ਼ਿੰਦਲ ਆਦਿ ਹਾਜ਼ਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …