ਕੈਬਨਿਟ ਮੰਤਰੀ ਅਮਨ ਅਰੋੜਾ ਨੇ ਭਰੀ ਹਾਜ਼ਰੀ
ਸੰਗਰੂਰ, 17 ਸਤੰਬਰ (ਜਗਸੀਰ ਲੌਂਗੋਵਾਲ) – ਪੀਰ ਬਾਬਾ ਜੁੜਵਾਂ ਸ਼ਾਹ ਦਾ 32ਵਾਂ ਵਿਸ਼ਾਲ ਮੇਲਾ ਸਿਨੇਮਾ ਰੋਡ ਸਥਿਤ ਪੀਰ ਬਾਬਾ ਜੁੜਵਾਂ ਸ਼ਾਹ ਜੀ ਦੀ ਦਰਗਾਹ ‘ਤੇ ਸੈਕੀ ਖੰਨਾ ਅਤੇ ਸ਼ੰਕਰ ਖੰਨਾ ਦੀ ਅਗਵਾਈ ਵਿੱਚ ਸ਼ਰਧਾ ਤੇ ਸਹਿਤ ਮਨਾਇਆ ਗਿਆ।ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਨਗਰ ਕੌਂਸਲ ਦੀ ਸਾਬਕਾ ਪ੍ਰਧਾਨ ਮੈਡਮ ਗੀਤਾ ਸ਼ਰਮਾ ਸਮੇਤ ਵੱਡੀ ਗਿਣਤੀ ‘ਚ ਸੰਗਤਾਂ ਨੇ ਨਤਮਸਤਕ ਹੋ ਕੇ ਬਾਬਾ ਜੀ ਦਾ ਆਸ਼ੀਰਵਾਦ ਲਿਆ।ਸੂਫੀ ਗਾਇਕਾ ਰੀਤੂ ਨੂਰਾ, ਇਸ਼ਰਤ ਗੁਲਾਮ ਅਲੀ ਅਤੇ ਮਨਮੰਦਰ ਮਨਾਵਨ ਨੇ ਆਪਣੀ ਸੂਫੀ ਗਾਇਕੀ ਨਾਲ ਭਗਤਾਂ ਨੂੰ ਨਿਹਾਲ ਕੀਤਾ।ਰੀਤੂ ਨੂਰਾ ਨੇ “ਵੰਗਾਂ ਚੜਾ ਲਓ ਕੁੜੀਓ ਮੇਰੇ ਦਾਤਾ ਦੇ ਦਰਬਾਰ ਦੀਆਂ” ਵਰਗੇ ਸੂਫੀ ਗੀਤ ਗਾਏ।ਪੀਰ ਬਾਬਾ ਜੁੜਵਾ ਸ਼ਾਹ ਪ੍ਰਬੰਧਕ ਕਮੇਟੀ ਦੇ ਮੁਖੀ ਸੈਕੀ ਖੰਨਾ ਅਤੇ ਸੰਕਰ ਖੰਨਾ ਨੇ ਸਾਰੀ ਸੰਗਤ ਦਾ ਧੰਨਵਾਦ ਵੀ ਕੀਤਾ।
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਪੀਰ ਬਾਬਾ ਜੁੜਵਾਂ ਸ਼ਾਹ ਜੀ ਦੇ 32ਵੇਂ ਮੇਲੇ ਦੀ ਸਾਰੀ ਸੰਗਤ ਨੂੰ ਵਧਾਈ ਦਿੱਤੀ ਅਤੇ ਆਪਣੇ ਵਲੋਂ ਪ੍ਰਬੰਧਕ ਕਮੇਟੀ ਨੂੰ ਹਰ ਤਰਾਂ ਦੇ ਸਹਿਯੋਗ ਦਾ ਭਰੋਸਾ ਵੀ ਦਿਵਾਇਆ।ਸਟੇਜ਼ ਦੀ ਕਾਰਵਾਈ ਸਮਾਜ ਸੇਵੀ ਸੁਰਜੀਤ ਸਿੰਘ ਆਨੰਦ ਨੇ ਨਿਭਾਈ।
ਇਸ ਸਮੇਂ ਮਾਰਕਿਟ ਕਮੇਟੀ ਦੇ ਚੇਅਰਮੈਨ ਮੁਕੇਸ਼ ਜੁਨੇਜਾ, ਸੰਜੀਵ ਕੁਮਾਰ ਸੰਜੂ, ਪ੍ਰਭਸ਼ਰਨ ਸਿੰਘ ਬੱਬੂ, ਹਰਪਾਲ ਸਿੰਘ ਹਾਡਾਂ, ਮਨਪ੍ਰੀਤ ਬਾਂਸਲ, ਕਰਮਿੰਦਰ ਸਿੰਘ ਟੋਨੀ, ਮਾਹੀ ਮਹੰਤ, ਲਾਲਾ ਮਹੰਤ, ਸੀਰਾ ਮਹੰਤ ਬਠਿੰਡਾ ਸਮੇਤ ਪਤਵੰਤੇ ਤੇ ਸੰਗਤਾਂ ਹਾਜ਼ਰ ਸਨ।