ਭੀਖੀ, 17 ਸਤੰਬਰ (ਕਮਲ ਜ਼ਿੰਦਲ) – ਨੈਸ਼ਨਲ ਕਾਲਜ ਭੀਖੀ ਵਿਖੇ ਫਰੈਸ਼ਰ ਪਾਰਟੀ ਜਸ਼ਨ-ਏ-ਮੁਬਾਰਕਾਂ 2024 ਪ੍ਰੋਗਰਾਮ ਕਰਵਾਇਆ ਗਿਆ।ਇਸ ਞੀ ਸ਼ੁਰੂਆਤ ਕਾਲਜ ਦੇ ਪ੍ਰਧਾਨ ਹਰਬੰਸ ਦਾਸ ਬਾਵਾ ਦੀ ਦੇਖ-ਰੇਖ ਹੇਠ ਪ੍ਰਿੰਸੀਪਲ ਡਾ. ਐਮ.ਕੇ ਮਿਸ਼ਰਾ ਅਤੇ ਪ੍ਰੋ. ਗੁਰਤੇਜ ਸਿੰਘ ਤੇਜ਼ੀ ਵਲੋਂ ਸਰਸਵਤੀ ਪੂਜਾ ਕਰਕੇ ਕੀਤੀ ਗਈ।ਪ੍ਰਿੰਸੀਪਲ ਡਾ. ਮਿਸ਼ਰਾ ਨੇ ਕਿਹਾ ਕਿ ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ ਅਤੇ ਪਾਠਕ੍ਰਮ ਦੀਆਂ ਗਤੀਵਿਧੀਆਂ ਵਿੱਚ ਇਸ ਪ੍ਰੋਗਰਾਮ ਦਾ ਬਹੁਤ ਵੱਡਾ ਯੋਗਦਾਨ ਹੈ।ਸਭਿਆਚਾਰਿਕ ਪ੍ਰੋਗਰਾਮ ਦੀ ਤਿਆਰੀ ਕੋਆਡੀਨੇਟਰ ਪ੍ਰੋ. ਸੁਖਪਾਲ ਕੌਰ, ਪ੍ਰੋ. ਅਵਤਾਰ ਸਿੰਘ ਅਤੇ ਪ੍ਰੋ. ਅਮਨਜੀਤ ਸਿੰਘ ਗਰੇਵਾਲ ਦੇ ਦੁਆਰਾ ਕਾਰਵਾਈ ਗਈ।ਸਟੇਜ਼ ਦਾ ਸੰਚਾਲਨ ਪ੍ਰੋ. ਲਖਵਿੰਦਰ ਸਿੰਘ ਅਤੇ ਪ੍ਰੋ. ਕੁਲਦੀਪ ਸਿੰਘ ਨੇ ਕੀਤਾ।ਵਿਦਿਆਰਥੀਆਂ ਨੇ ਸੋਲੋ ਡਾਂਸ, ਹਰਿਆਣਵੀ ਡਾਂਸ, ਮਿਕਸ ਡਾਂਸ, ਸ਼ਾਇਰੋ-ਸ਼ਾਇਰੀ, ਮਾਡਲਿੰਗ, ਲੋਕ ਗੀਤ ਅਤੇ ਸਕਿਟ ਦੇ ਦੀ ਪੇਸ਼ਕਾਰੀ ਕੀਤੀ। ਪ੍ਰੋਗਰਾਮ ਦੇ ਅਖੀਰ ‘ਤੇ ਪੰਜਾਬ ਦਾ ਪੁਰਾਤਨ ਲੋਕ ਨਾਚ ਗਿੱਧਾ ਪੇਸ਼ ਕੀਤਾ।
ਇਸ ਮੌਕੇ ਕਾਲਜ ਦੀ ਪ੍ਰਬੰਧਕ ਕਮੇਟੀ ਵਲੋਂ ਬਿਕਰਮਜੀਤ ਸਿੰਘ ਬਾਵਾ, ਪ੍ਰੋ. ਗੁਰਤੇਜ ਸਿੰਘ ਤੇਜ਼ੀ, ਪ੍ਰੋਗਰਾਮ ਕੋਆਡੀਨੇਟਰ ਪ੍ਰੋ. ਨੈਨਾ ਗੋਇਲ, ਪ੍ਰੋ. ਸ਼ੰਟੀ ਕੁਮਾਰ, ਪ੍ਰੋ. ਜਸਪ੍ਰੀਤ ਕੌਰ, ਪ੍ਰੋ. ਹਰਬੰਸ ਸਿੰਘ, ਨਿਰਮਲ ਸਿੰਘ ਅਤੇ ਸਮੂਹ ਸਟਾਫ਼ ਮੈਂਬਰ ਸ਼ਾਮਲ ਸਨ।ਇਹ ਜਾਣਕਾਰੀ ਕਾਲਜ ਦੇ ਮੀਡੀਆ ਇੰਚਾਰਜ਼ ਪ੍ਰੋ. ਕਰਮਜੀਤ ਕੌਰ ਦੁਆਰਾ ਦਿੱਤੀ ਗਈ।
Check Also
ਭਾਅ ਜੀ ਗੁਰਸ਼ਰਨ ਸਿੰਘ ਦੀ ਪਤਨੀ ਸ੍ਰੀਮਤੀ ਕੈਲਾਸ਼ ਕੌਰ ਦੇ ਅਕਾਲ ਚਲਾਣੇ `ਤੇ ਦੁੱਖ਼ ਦਾ ਪ੍ਰਗਟਾਵਾ
ਅੰਮ੍ਰਿਤਸਰ, 7 ਅਕਤੂਬਰ (ਦੀਪ ਦਵਿੰਦਰ ਸਿੰਘ) – ਅੰਮ੍ਰਿਤਸਰ ਵਿਕਾਸ ਮੰਚ ਵਲੋਂ ਭਾਅ ਜੀ ਗੁਰਸ਼ਰਨ ਸਿੰਘ …