Wednesday, September 18, 2024

ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਵਲੋਂ ‘ਪ੍ਰੋਸੈਸ ਟੂ ਪੋਜੀਸ਼ਨ’ ਪੁਸਤਕ ਰਲੀਜ਼

ਪਠਾਨਕੋਟ, 18 ਸੰਤਬਰ (ਪੰਜਾਬ ਪੋਸਟ ਬਿਊਰੋ) – ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਨੇ ਪਿੰਡ ਕਟਾਰੂਚੱਕ ਵਿਖੇ ਜਿਲ੍ਹਾ ਗੁਰਦਾਸਪੁਰ ਦੇ ਨਿਵਾਸੀ ਹਰਦੀਪ ਸਿੰਘ ਵਲੋਂ ਲਿਖੀ ਗਈ ਪੁਸਤਕ ‘ਪ੍ਰੋਸੈਸ ਟੂ ਪੋਜੀਸ਼ਨ’ ਦਾ ਵਿਮੋਚਨ ਕੀਤਾ।ਕਿਤਾਬ ਦੇ ਲੇਖਕ ਹਰਦੀਪ ਸਿੰਘ ਵਲੋਂ ਇਹ ਪੁਸਤਕ ਕੈਬਨਿਟ ਮੰਤਰੀ ਕਟਾਰੂਚੱਕ ਨੂੰ ਭੇਂਟ ਕੀਤੀ।ਕੈਬਨਿਟ ਮੰਤਰੀ ਨ ਕਿਤਾਬ ਦੇ ਲੇਖਕ ਹਰਦੀਪ ਸਿੰਘ ਨੂੰ ਪਹਿਲੀ ਕਿਤਾਬ ਆਉਣ ‘ਤੇ ਸੁਭਕਾਮਨਾਵਾਂ ਦਿੱਤੀਆਂ।
ਹਰਦੀਪ ਸਿੰਘ ਨੇ ਦੱਸਿਆ ਕਿ ਉਹ ਜਿਲ੍ਹਾ ਗੁਰਦਾਸਪੁਰ ਦੇ ਰਹਿਣ ਵਾਲਾ ਹੈ ਅਤੇ ਇਸ ਸਮੇਂ ਸਿੱਖਿਆ ਵਿਭਾਗ ਵਿੱਚ ਸਰਕਾਰੀ ਆਦਰਸ਼ ਸਕੂਲ ਭਿਖਾਰੀਵਾਲ ਵਿਖੇ ਬਤੋਰ ਅਧਿਆਪਕ ਅਪਣੀਆਂ ਸੇਵਾਵਾਂ ਨਿਭਾਅ ਰਿਹਾ ਹੈ।ਉਨ੍ਹਾਂ ਦੱਸਿਆ ਕਿ ਕਿਤਾਬ ਉਨ੍ਹਾਂ ਬੱਚਿਆਂ ਲਈ ਲਿਖੀ ਗਈ ਹੈ, ਜੋ ਸਰਕਾਰੀ ਨੋਕਰੀ ਪ੍ਰਾਪਤ ਕਰਨ ਲਈ ਤਿਆਰੀ ਕਰਦੇ ਹਨ।ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਇਸ ਵਿਸ਼ੇ ‘ਤੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਗਈਆਂ ਹੋਣਗੀਆਂ, ਪਰ ਇਹ ਅਗਰੇਜ਼ੀ ਭਾਸ਼ਾ ਵਿੱਚ ਪਹਿਲੀ ਅਜਿਹੀ ਕਿਤਾਬ ਹੈ, ਜਿਸ ਵਿੱਚ ਇਹ ਦੱਸਿਆ ਗਿਆ ਹੈ ਕਿ ਸਰਕਾਰੀ ਨੋਕਰੀ ਪ੍ਰਾਪਤ ਕਰਨ ਦੇ ਲਈ ਕਿਵੇਂ ਤਿਆਰੀ ਕਰਨੀ ਹੈ।ਇਹ ਕਿਤਾਬ ਐਮਾਜ਼ੋਨ ‘ਤੇ ਵੀ ਉਪਲੱਬਧ ਹੈ।ਕਿਤਾਬ ਵਿੱਚ ਬਹੁਤ ਸਾਰੇ ਅਜਿਹੇ ਲੋਕਾਂ ਦੇ ਤਜ਼ਰਬੇ ਵੀ ਸ਼ਾਮਲ ਕੀਤੇ ਹਨ ਜੋ ਆਈ.ਪੀ.ਐਸ, ਆਈ.ਏ.ਐਸ, ਪੀ.ਸੀ.ਐਸ ਆਦਿ ਪੋਸਟਾਂ ‘ਤੇ ਪਹੁੰਚੇ ਹਨ।ਉਨ੍ਹਾਂ ਕਿਹਾ ਕਿ ਨੋਜਵਾਨਾਂ ਦੇ ਲਈ ਇਹ ਕਿਤਾਬ ਵਰਦਾਨ ਸਿੱਧ ਹੋ ਸਕਦੀ ਹੈ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ `ਸਵੱਛਤਾ ਪਖਵਾੜਾ` ਉਤਸ਼ਾਹ ਨਾਲ ਮਨਾਇਆ ਗਿਆ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਭਾਰਤ ਸਰਕਾਰ ਅਤੇ ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਦੇ …