Monday, October 7, 2024

ਖੇਡਾਂ ਵਤਨ ਪੰਜਾਬ ਦੀਆਂ 2024 ਅਧੀਨ ਜਿਲ੍ਹਾ ਪੱਧਰੀ ਟੂਰਨਾਮੈਂਟ ਜਾਰੀ

ਅੰਮ੍ਰਿਤਸਰ, 28 ਸਤੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ, ਖੇਡ ਵਿਭਾਗ ਪੰਜਾਬ ਵਲੋਂ ਖੇਡਾਂ ਵਤਨ ਪੰਜਾਬ ਦੀਆਂ 2024 ਅਧੀਨ ਜਿਲ੍ਹਾ ਪੱਧਰੀ ਖੇਡਾਂ ਵਿੱਚ ਕੁਸ਼ਤੀ ਦੇ ਟਰਨਾਮੈਂਟ ਗੋਲਬਾਗ ਕੁਸ਼ਤੀ ਸਟੇਡੀਅਮ ਅਤੇ ਹਾਕੀ ਦੇ ਮੁਕਾਬਲੇ ਸਕੂਲ ਆਫ ਅੇਮੀਨੇਸ ਛੇਹਰਟਾ ਵਿਖੇ ਚੱਲ ਰਹੇ ਹਨ।
ਸੁਖਚੈਨ ਸਿੰਘ ਕਾਹਲੋਂ ਜਿਲ੍ਹਾ ਖੇਡ ਅਫਸਰ ਅੰਮ੍ਰਿਤਸਰ ਨੇ ਦੱਸਿਆ ਕਿ ਗੋਲ ਬਾਗ ਵਿਖੇ ਕੁ਼ਸ਼ਤੀ ਦੀਆਂ ਜਿਲ੍ਹਾ ਪੱਧਰੀ ਖੇਡਾਂ ਦੇ ਅੰ-21 ਲੜਕਿਆਂ ਦੇ 57 ਕਿਲੋ ਭਾਰ ਵਰਗ ਦੇ ਮੁਕਾਬਲੇ ਵਿੱਚ ਸਮਾਇਲ ਨੇ ਪਹਿਲਾ, ਰਿਹਾਨ ਨੇ ਦੂਜਾ ਅਤੇ ਪ੍ਰਭਜੋਤ ਸਿੰਘ ਅਤੇ ਜਸ਼ਨ ਨੇ ਤੀਜ਼ਾ ਸਥਾਨ ਪ੍ਰਾਪਤ ਕੀਤਾ।79 ਕਿਲੋ ਭਾਰ ਵਰਗ ਦੇ ਮੁਕਾਬਲੇ ਵਿੱਚ ਸੁਰਜੀਤ ਸਿੰਘ ਨੇ ਪਹਿਲਾ, ਕਰਨਜੀਤ ਸਿੰਘ ਨੇ ਦੂਜਾ ਅਤੇ ਅਮਿਤ ਚੀਦਾ ਨੇ ਤੀਜ਼ਾ ਸਥਾਨ ਪ੍ਰਾਪਤ ਕੀਤਾ।86 ਕਿਲੋ ਭਾਰ ਵਰਗ ਦੇ ਮੁਕਾਬਲੇ ਵਿੱਚ ਅਵੀਨੂਰ ਨੇ ਪਹਿਲਾ, ਕਾਰਤਿਕ ਨੇ ਦੂਜਾ ਅਤੇ ਭਵਨੀਤ ਕੁਮਾਰ ਨੇ ਤੀਜ਼ਾ ਸਥਾਨ ਪ੍ਰਾਪਤ ਕੀਤਾ।97 ਕਿਲੋ ਭਾਰ ਵਰਗ ਵਿੱਚ ਸ਼ਾਨਬੀਰ ਸਿੰਘ ਨੇ ਪਹਿਲਾ, ਸ਼ਮਸ਼ੇਰ ਪ੍ਰਤਾਪ ਸਿੰਘ ਨੇ ਦੂਜਾ ਅਤੇ ਰੋਹਿਤ ਸਿੰਘ ਅਤੇ ਵਾਰਿਸ ਨੇ ਤੀਜ਼ਾ ਸਥਾਨ ਪ੍ਰਾਪਤ ਕੀਤਾ।
ਸ:ਸ:ਸ ਸਕੂਲ ਛੇਹਰਟਾ ਅੰਮ੍ਰਿਤਸਰ ਵਿਖੇ ਹਾਕੀ ਦੀਆਂ ਜਿਲ੍ਹਾ ਪੱਧਰੀ ਖੇਡਾਂ ਦੇ ਅੰ-17 ਲੜਕੀਆਂ ਦੇ ਮੁਕਾਬਲੇ ਵਿੱਚ ਪਹਿਲੇ ਮੈਚ ‘ਚ ਮਾਤਾ ਗੰਗਾ ਬਾਬਾ ਬਕਾਲਾ ਕਲੱਬ ਦੀ ਟੀਮ ਨੇ ਸ਼ਾਇਨਿੰਗ ਸਟਾਰ ਨੂੰ 3-0 ਦੇ ਫਰਕ ਨਾਲ ਹਰਾਇਆ।ਦੂਜੇ ਮੈਚ ਵਿੱਚ ਖਾਲਸਾ ਕਾਲਜ ਕੰਨਿਆ ਨੇ ਖਾਲਸਾ ਅਕੈਡਮੀ ਮਹਿਤਾ ਨੂੰ 3-0 ਨਾਲ ਹਰਾਇਆ।

Check Also

ਭਾਅ ਜੀ ਗੁਰਸ਼ਰਨ ਸਿੰਘ ਦੀ ਪਤਨੀ ਸ੍ਰੀਮਤੀ ਕੈਲਾਸ਼ ਕੌਰ ਦੇ ਅਕਾਲ ਚਲਾਣੇ `ਤੇ ਦੁੱਖ਼ ਦਾ ਪ੍ਰਗਟਾਵਾ

ਅੰਮ੍ਰਿਤਸਰ, 7 ਅਕਤੂਬਰ (ਦੀਪ ਦਵਿੰਦਰ ਸਿੰਘ) – ਅੰਮ੍ਰਿਤਸਰ ਵਿਕਾਸ ਮੰਚ ਵਲੋਂ ਭਾਅ ਜੀ ਗੁਰਸ਼ਰਨ ਸਿੰਘ …