ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਸੀ.ਬੀ.ਐਸ.ਈ ਕਲੱਸਟਰ ਟੇਬਲ ਟੇਨਿਸ ਪ੍ਰਤਿਯੋਗਿਤਾ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਨਾਮਾਂ ਦੀ ਝੜੀ ਲਗਾਈ।ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਨੇ ਦੱਸਿਆ ਕਿ ਸੀ.ਬੀ.ਐਸ.ਈ ਦੀ ਕਲੱਸਟਰ ਪੱਧਰੀ ਟੇਬਲ ਟੇਨਿਸ ਮਕਾਬਲਿਆਂ ਦਾ ਆਯੋਜਨ 21 ਤੋਂ 24 ਸਤੰਬਰ 2024 ਤੱਕ ਕਪੂਰਥਲਾ ‘ਚ ਕਰਵਾਇਆ ਗਿਆ।ਇਸ ਵਿੱਚ ਪੰਜਾਬ ਤੇ ਜੰਮੂ ਦੇ ਲਗਭਗ 200 ਖਿਡਾਰੀਆਂ ਨੇ ਭਾਗ ਲਿਆ।ਸਕੂਲ ਦੀ ਅੰਡਰ-14 ਉਮਰ ਵਰਗ ‘ਚ ਲੜਕਿਆਂ ਤੇ ਲੜਕੀਆਂ ਦੀਆਂ ਟੀਮਾਂ ਪਹਿਲੇ ਸਥਾਨ ‘ਤੇ ਰਹੀਆਂ। ਅੰਡਰ-19 ਉਮਰ ਵਰਗ ‘ਚ ਲੜਕੀਆਂ ਦੀ ਟੀਮ ਪਹਿਲੇ ਅਤੇ ਲੜਕਿਆਂ ਦੀ ਟੀਮ ਦੂਜੇ ਸਥਾਨ ‘ਤੇ ਰਹੀ।ਨਿੱਜੀ ਮੁਕਾਬਲਿਆਂ ਦੇ ਅੰਡਰ-19 ਉਮਰ ਵਰਗ ਵਿੱਚ ਲੜਕਿਆਂ ‘ਚ ਯਮਨ ਪਹਿਲੇ ਸਥਾਨ ‘ਤੇ ਰਿਹਾ।ਲੜਕੀਆਂ ‘ਚ ਨਿੰਯਾ ਵੀ ਪਹਿਲੇ ਸਥਾਨ ‘ਤੇ ਰਹੀ।ਅੰਡਰ-14 ਉਮਰ ਵਰਗ ਲੜਕੀਆਂ ‘ਚ ਕਨੂੰਸ਼ਵੀ ਪਹਿਲੇ ਸਥਾਨ ਅਤੇ ਲੜਕਿਆਂ ‘ਚ ਲਕਸ਼ਿਣ ਤਨੂੰਤੀਯ ਸਥਾਨ ‘ਤੇ ਰਿਹਾ।
ਵਿਦਿਆਰਥੀਆਂ ਨੇ ਕੁੱਲ 6 ਪਹਿਲੇ, 1 ਦੂਜਾ ਅਤੇ 1 ਤੀਜ਼ਾ ਸਥਾਨ ਪ੍ਰਾਪਤ ਕੀਤਾ।ਜੇਤੂਆਂ ਨੂੰ ਸਰਟੀਫੀਕੇਟ, ਟਰਾਫੀ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।ਸਾਰੇ ਜੇਤੂ ਵਿਦਿਆਰਥੀ ਸੀ.ਬੀ.ਐਸ.ਈ ਰਾਸ਼ਟਰੀ ਪੱਧਰ ‘ਤੇ ਹੋਣ ਵਾਲੀ ਪ੍ਰਤਿਯੋਗਿਤਾ ਵਿੱਚ ਭਾਗ ਲੈਣਗੇ।ਪ੍ਰਿੰ. ਡਾ. ਅੰਜ਼ਨਾ ਗੁਪਤਾ ਨੇ ਸਭ ਖਿਡਾਰੀਆਂ ਅਤੇ ਖੇਡ ਅਧਿਆਪਕਾਂ ਤੇ ਖਿਡਾਰੀਆਂ ਨੂੰ ਰਾਸ਼ਟਰ ਪੱਧਰੀ ਮੁਕਾਬਲਿਆਂ ‘ਚ ਸ਼ਾਨਦਾਰ ਪ੍ਰਦਰਸ਼ਨ ਦੀਆਂ ਮੁਬਾਰਕਾਂ ਦਿੱਤੀਆਂ।ਵੀ.ਕੇ ਚੋਪੜਾ ਡਾਇਰੈਕਟਰ ਡੀ.ਏ.ਵੀ ਪਬਲਿਕ ਸਕੂਲਜ਼ ਪ੍ਰਬੰਧਕੀ ਕਮੇਟੀ ਨਵੀਂ ਦਿੱਲੀ, ਡਾ. ਵੀ.ਪੀ ਲਖਨਪਾਲ ਚੇਅਰਮੈਨ ਸਕੂਲ਼ ਅਤੇ ਮੈਨੇਜਰ ਡਾ. ਰਾਜੇਸ਼ ਕੁਮਾਰ ਨੇ ਵੀ ਵਿਦਿਆਰਥੀਆਂ ਨੂੰ ਇਸ ਅਹਿਮ ਉਪਲੱਬਧੀ ਲਈ ਵਧਾਈ ਦਿੱਤੀ।
Check Also
ਭਾਅ ਜੀ ਗੁਰਸ਼ਰਨ ਸਿੰਘ ਦੀ ਪਤਨੀ ਸ੍ਰੀਮਤੀ ਕੈਲਾਸ਼ ਕੌਰ ਦੇ ਅਕਾਲ ਚਲਾਣੇ `ਤੇ ਦੁੱਖ਼ ਦਾ ਪ੍ਰਗਟਾਵਾ
ਅੰਮ੍ਰਿਤਸਰ, 7 ਅਕਤੂਬਰ (ਦੀਪ ਦਵਿੰਦਰ ਸਿੰਘ) – ਅੰਮ੍ਰਿਤਸਰ ਵਿਕਾਸ ਮੰਚ ਵਲੋਂ ਭਾਅ ਜੀ ਗੁਰਸ਼ਰਨ ਸਿੰਘ …