Tuesday, October 8, 2024

ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ‘ਇੱਕ ਸੋਚ’ ਸੰਸਥਾ ਨੇ ਕੱਢਿਆ ਪੈਦਲ ਮਾਰਚ

ਭੀਖੀ, 28 ਸਤੰਬਰ (ਕਮਲ ਜਿੰਦਲ) – ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ‘ਇਕ ਸੋਚ’ ਸੰਸਥਾ ਵਲੋਂ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਚੁਸਪਿੰਦਰਬੀਰ ਸਿੰਘ ਚਹਿਲ ਦੀ ਅਗਵਾਈ ਵਿੱਚ ਲਾਲਾ ਦੌਲਤ ਰਾਮ ਮਿਉਂਸੀਪਲ ਪਾਰਕ ਤੋਂ ਲੈ ਕੇ ਸ਼ਹੀਦ ਭਗਤ ਸਿੰਘ ਦੇ ਬੁੱਤ ਤੱਕ ਪੈਦਲ ਮਾਰਚ ਕੀਤਾ ਗਿਆ ਅਤੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।ਸੰਸਥਾ ਦੇ ਸਰਪ੍ਰਸਤ ਹਰਪ੍ਰੀਤ ਬਹਿਣੀਵਾਲ ਤੇ ਡਾ. ਜਨਕ ਰਾਜ ਮਾਨਸਾ ਨੇ ਵੀ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ।ਚੁਸਪਿੰਦਰਬੀਰ ਚਹਿਲ ਨੇ ਕਿਹਾ ਕਿ ਸ਼ਹੀਦ ਏ ਆਜ਼ਮ ਭਗਤ ਸਿੰਘ ਦੀ ਸੋਚ ‘ਤੇ ਚੱਲਣ ਦਾ ਅੱਜ ਉਹਨਾਂ ਦੇ ਜਨਮ ਦਿਹਾੜੇ ‘ਤੇ ਪਹੁੰਚੇ ਹੋਏ ਸਾਰੇ ਨੌਜਵਾਨਾਂ ਨੂੰ ਪ੍ਰਣ ਕਰਨਾ ਚਾਹੀਦਾ ਹੈ।ਉਹਨਾਂ ਕਿਹਾ ਕਿ ਚਾਹੇ ਪੰਜਾਬ ਵਿੱਚ ਨਸ਼ੇ ਦਾ ਬੋਲਬਾਲਾ ਹੈ, ਪ੍ਰੰਤੂ ਪੰਜਾਬ ਵਿੱਚੋਂ ਹੀ ਕਬੱਡੀ ਦੇ ਖਿਡਾਰੀ, ਓਲੰਪਿਕ ਖਿਡਾਰੀ ਅਤੇ ਵੱਡੀਆਂ ਮੱਲ੍ਹਾਂ ਮਾਰਨ ਵਾਲੇ ਨੌਜਵਾਨ ਪੈਦਾ ਹੋਏ ਹਨ।ਉਹਨਾਂ ਕਿਹਾ ਕਿ ‘ਇੱਕ ਸੋਚ’ ਸੰਸਥਾ ਵਲੋਂ ਵੱਖ-ਵੱਖ ਪਿੰਡਾਂ ਵਿੱਚ ਨੌਜਵਾਨਾਂ ਨੂੰ ਵੱਧ ਤੋਂ ਵੱਧ ਖੇਡਾਂ ਅਤੇ ਲੋੜਵੰਦਾਂ ਦੀ ਮਦਦ ਲਈ ਪ੍ਰੇਰਿਤ ਕੀਤਾ ਜਾਂਦਾ ਹੈ।
ਇਸ ਮੌਕੇ ਰਾਜ ਕਮਾਰ ਸਿੰਗਲਾ, ਭੋਲਾ ਸਿੰਘ ਸਮਾਉਂ (ਸਾਬਕਾ ਸਰਪੰਚ), ਡਾ ਅਰੁਣ ਕੁਮਾਰ, ਬਲਰਾਜ ਬਾਂਸਲ, ਰਜਨੀਸ਼ ਕੁਮਾਰ (ਕਾਲਾ), ਸਿਕੰਦਰ ਸਿੰਘ, ਜਤਿੰਦਰ ਸਿੰਘ, ਕਲਵੰਤ ਸਿੰਘ, ਗੁਰਜੀਤ ਸਿੰਘ, ਗੁਰਤੇਜ ਸਮਾਉਂ, ਡਿੰਪਲ ਫਰਮਾਹੀ ਸਮਾਜ ਸੇਵੀ ਅਤੇ ਵੱਡੀ ਗਿਣਤੀ ‘ਚ ਨੌਜਵਾਨ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ‘ਕੈਰੀਅਰ ਦੀ ਸਫ਼ਲਤਾ ਸਬੰਧੀ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ

ਅੰਮ੍ਰਿਤਸਰ, 7 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਸਕੂਲ ਆਫ ਕੰਪਿਊਟਰ ਸਾਇੰਸ ਐਂਡ …