Tuesday, October 8, 2024

ਲਾਇਨ ਕਲੱਬ ਸੰਗਰੂਰ ਗਰੇਟਰ ਦੇ ਨਵ-ਨਿਯੁੱਕਤ ਪ੍ਰਧਾਨ ਜਸਪਾਲ ਸਿੰਘ ਰਤਨ ਦੀ ਤਾਜਪੋਸ਼ੀ ਹੋਈ

ਸੰਗਰੂਰ, 30 ਸਤੰਬਰ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਨੇ ਐਮ.ਜੇ.ਐਫ ਲਾਇਨ ਇੰਜ: ਸੁਖਮਿੰਦਰ ਸਿੰਘ ਦੀ ਅਗਵਾਈ ਹੇਠ ਲਾਇਨ ਜਸਪਾਲ ਸਿੰਘ ਰਤਨ ਅਤੇ ਉਨ੍ਹਾਂ ਦੀ ਟੀਮ ਦਾ ਤਾਜਪੋਸ਼ੀ ਸਮਾਗਮ ਕਰਵਾਇਆ ਗਿਆ।ਡਿਸਟ੍ਰਿਕਟ ਗਰਵਰਨਰ ਐਮ.ਜੇ.ਐਫ ਲਾਇਨ ਰਵਿੰਦਰ ਸੱਗੜ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।ਨਵੇਂ ਮੈਬਰਾਂ ਨੂੰ ਸਹੁੰ ਚਕਾਉਣ ਦੀ ਰਸਮ ਐਮ.ਜੇ.ਐਫ ਲਾਇਨ ਆਰ.ਕੇ ਮਹਿਤਾ ਪੀ.ਡੀ.ਜੀ ਵਲੋਂ ਬਾਖੂਬੀ ਨਿਭਾਈ ਗਈ ਅਤੇ ਲਾਇਨ ਜਸਪਾਲ ਸਿੰਘ ਰਤਨ ਅਤੇ ਉਨ੍ਹਾਂ ਦੀ ਟੀਮ ਨੂੰ ਐਮ.ਜੇ.ਐਫ.ਲਾਇਨ ਯੋਗੇਸ਼ ਸੋਨੀ ਪੀ.ਡੀ.ਜੀ ਵਲੋਂ ਸਹੁੰ ਚਕਾਈ ਗਈ।ਨਵੀਂ ਟੀਮ ਵਿੱਚ ਲਾਇਨ ਜਸਪਾਲ ਸਿੰਘ ਰਤਨ ਕਲੱਬ ਪ੍ਰਧਾਨ, ਲਾਇਨ ਪ੍ਰਿਤਪਾਲ ਸਿੰਘ ਕਲੱਬ ਸੈਕਟਰੀ, ਲਾਇਨ ਹੈਪੀ ਗੋਇਲ ਖਜਾਨਚੀ, ਲਾਇਨ ਵਿਸ਼ਾਲ ਛਾਬੜਾ ਸਹਿ ਖਜਾਨਚੀ ਲਾਇਨ ਸ਼ਿਵ ਕੁਮਾਰ ਜ਼ਿੰਦਲ ਪੀ.ਆਰ.ਓ, ਲਾਇਨ ਜਗਨ ਨਾਥ ਗੋਇਲ ਉਪ ਪ੍ਰਧਾਨ-1, ਲਾਇਨ ਅਮ੍ਰਿਤ ਗਰਗ ਉਪ ਪ੍ਰਧਾਨ-2, ਲਾਇਨ ਜਸਪਾਲ ਸਿੰਘ ਰਾਣਾ ਟੇਲ ਟਵਿਸਟਰ, ਲਾਇਨ ਡਾਕਟਰ ਪ੍ਰਤਾਪ ਸਿੰਘ ਧਾਲੀਵਾਲ ਟੇਮਰ, ਲਾਇਨ ਕਰਨਬੀਰ ਸਿੰਘ ਮਾਨ ਸਰਵਿਸ ਚੇਅਰਮੈਨ, ਲਾਇਨ ਦੀਪਕ ਜ਼ਿੰਦਲ ਨੂੰ ਮੈਂਬਰਸ਼ਿਪ ਚੇਅਰਮੈਨ ਨਿਯੁੱਕਤ ਕੀਤਾ ਗਿਆ।ਲਾਇਨ ਪਵਨ ਗੁਪਤਾ, ਲਾਇਨ ਚਮਨ ਸਦਾਨਾ ਅਤੇ ਲਾਇਨ ਡਾਕਟਰ ਪਰਮਜੀਤ ਸਿੰਘ ਨੇ ਐਮ.ਓ.ਸੀ ਦੀ ਭੂਮਿਕਾ ਨਿਭਾਈ।  ਸਮਾਗਮ ਦੌਰਾਨ ਫੰਕਸ਼ਨ ਚੇਅਰਪਰਸਨ ਲਾਇਨ ਮੁਕੇਸ਼ ਸ਼ਰਮਾਂ ਅਤੇ ਲਾਇਨ ਕੇਵਲ ਕ੍ਰਿਸ਼ਨ ਗਰਗ ਵਲੋਂ ਆਏ ਮਹਿਮਾਨਾਂ ਦਾ ਵੈਲਕਮ ਕੀਤਾ ਗਿਆ ਅਤੇ ਕਲਬ ਵਲੋਂ ਪਿਛਲੇ ਤਿੰਨ ਮਹੀਨਿਆਂ ਦੌਰਾਨ ਕੀਤੇ ਗਏ ਸਮਾਜ ਸੇਵੀ ਕੰਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।
ਸਮਾਗਮ ਦੇ ਮੁੱਖ ਮਹਿਮਾਨ ਡਿਸਟ੍ਰਿਕ ਗਵਰਨਰ ਐਮ.ਜੇ.ਐਫ ਲਾਇਨ ਰਵਿੰਦਰ ਸੱਗੜ ਨੇ ਦੱਸਿਆ ਕਿ ਇਹ ਕਲੱਬ ਸਮਾਜ ਸੇਵਾ ਦੇ ਕਈ ਪ੍ਰਾਜੈਕਟ ਲਾਈਨ ਮੈਂਬਰਾਂ ਦੇ ਸਹਿਯੋਗ ਨਾਲ ਪਿਛਲੇ ਕਈ ਮਹੀਨਿਆਂ ਤੋਂ ਨਿਰਵਿਘਨ ਚਲਾ ਰਿਹਾ ਹੈ। ਕਲੱਬ ਵਲੋਂ ਸਮੇਂ-ਸਮੇਂ ‘ਤੇ ਸ਼ੂਗਰ ਦਾ ਫ੍ਰੀ ਚੈਕਅਪ ਕੈਂਪ ਅਤੇ ਸਾਲ ‘ਚ ਇੱਕ ਵਾਰ ਮੈਗਾ ਆਈ ਚੈਕਅਪ ਅਤੇ ਆਪ੍ਰੇਸ਼ਨ ਕੈਂਪ ਲਗਾਇਆ ਜਾਂਦਾ ਹੈ। ਹਰ ਮਹੀਨੇ ਇੱਕ ਦਿਨ ਜਰੂਰਤਮੰਦਾਂ ਨੂੰ ਭੋਜਨ ਤੇ ਫਲ ਵੀ ਵੰਡੇ ਜਾਂਦੇ ਹਨ।
ਇਸ ਮੌਕੇ ਲਾਇਨ ਵਿਨੋਦ ਮਘਾਨ, ਲਾਇਨ ਜਗਦੀਸ਼ ਬਾਂਸਲ, ਲਾਇਨ ਸੰਤੋਸ਼ ਗਰਗ, ਲਾਇਨ ਅਸ਼ੋਕ ਕੁਮਾਰ ਗੋਇਲ, ਲਾਇਨ ਰਾਜ ਕੁਮਾਰ ਗੋਇਲ, ਲਾਇਨ ਨਰੰਜਨ ਦਾਸ ਸਿੰਗਲਾ, ਲਾਇਨ ਕਮਲ ਮਿੱੱਤਲ, ਲਾਇਨ ਅਰੁਣ ਕਮਾਰ ਗੋਇਲ, ਲਾਇਨ ਡਾਕਟਰ ਪ੍ਰੀਤਪ੍ਰਕਾਸ਼ ਸੇਖੋਂ, ਲਾਇਨ ਸੰਦੀਪ ਮਿੱਤਲ, ਲਾਇਨ ਅਸ਼ੀਸ਼ ਸਿੰਗਲਾ, ਲਾਇਨ ਪਵਨ ਕਾਂਸਲ, ਲਾਇਨ ਸੱਤਪਾਲ ਲਵਲੀ, ਲਾਇਨ ਦੀਕਸ਼ਿਤ ਅਰੋੜਾ ਹਿਪੋ ਕੈਂਪਸ ਤੋਂ ਇਲਾਵਾ ਲਾਇਨ ਇੰਜ: ਵੀ.ਕੇ ਦੀਵਾਨ ਜ਼ੋਨ ਚੇਅਰਮੈਨ ਤੇ ਐਮ.ਜੇ ਐਫ ਲਾਇਨ ਸੰਜੀਵ ਮੈਨਨ ਰੀਜ਼ਨ ਚੇਅਰਮੈਨ ਮੋਜ਼ੂਦ ਰਹੇ।

Check Also

ਖ਼ਾਲਸਾ ਕਾਲਜ ਵਿਖੇ ‘ਕੈਰੀਅਰ ਦੀ ਸਫ਼ਲਤਾ ਸਬੰਧੀ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ

ਅੰਮ੍ਰਿਤਸਰ, 7 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਸਕੂਲ ਆਫ ਕੰਪਿਊਟਰ ਸਾਇੰਸ ਐਂਡ …