Thursday, November 21, 2024

ਡੇਟਨ ਓਹਾਇਓ ਦੇ ਗੁਰੂ ਘਰ ‘ਚ ਸ਼ੇਖ ਫ਼ਰੀਦ ਜੀ ਦਾ ਜਨਮ ਦਿਹਾੜਾ ਮਨਾਇਆ

ਅੰਮ੍ਰਿਤਸਰ/ ਡੇਟਨ ਓਹਾਇਓ ਯੂ.ਐਸ.ਏ, 30 ਸਤੰਬਰ (ਪੰਜਾਬ ਪੋਸਟ ਬਿਊਰੋ) – ਡੇਟਨ ਯੂਥ ਕਲੱਬ ਵੱਲੋਂ ਚੌਥਾ ਸਾਲਾਨਾ ਸ਼ੇਖ ਫ਼ਰੀਦ ਜੀ ਦਾ ਜਨਮ ਦਿਹਾੜਾ ਬੜੀ ਧੂਮ-ਧਾਮ ਨਾਲ ਮਨਾਇਆ ਗਿਆ।ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਬੱਚਿਆਂ ਨੇ ਸ਼ਬਦ ਕੀਰਤਨ ਗਾਇਣ ਕੀਤਾ।ਗੁਰਦੁਆਰੇ ਦੇ ਗ੍ਰੰਥੀ ਭਾਈ ਹੇਮ ਸਿੰਘ ਤੇ ਭਾਈ ਪ੍ਰੇਮ ਸਿੰਘ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਸ਼ੇਖ ਫ਼ਰੀਦ ਜੀ ਦੇ ਜੀਵਨ ‘ਤੇ ਚਾਨਣਾ ਪਾਇਆ। ਉਨਾਂ ਕਿਹਾ ਕਿ ਸ਼ੇਖ ਫ਼ਰੀਦ ਜੀ ਦਾ ਜਨਮ 1173 ਈ. ਵਿੱਚ ਸ਼ੇਖ ਜਮਾਲੁਦੀਨ ਸੁਲੇਮਾਨ ਘਰ ਮੁਲਤਾਨ ਨੇੜੇ ਕੋਠੇਵਾਲ ਵਿਖੇ ਹੋਇਆ।ਉਨ੍ਹਾਂ ਦੀ ਮਾਤਾ ਜੀ ਦਾ ਨਾਂ ‘ਕਰਸੂਮ ਬੀਬੀ ਸੀ’।ਸ਼ੇਖ ਫ਼ਰੀਦ ਜੀ 92 ਸਾਲ ਦੀ ਉਮਰ ਭੋਗ ਕੇ 1265 ਈ. ਵਿੱਚ ਅਕਾਲ ਚਲਾਣਾ ਕਰ ਗਏ।ਸ਼ੇਖ ਫਰੀਦ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ‘ਸਲੋਕ ਸ਼ੇਖ ਫ਼ਰੀਦ ਦੇ’ ਸਿਰਲੇਖ ਹੇਠ 130 ਸਲੋਕ ਦਰਜ਼ ਹਨ, ਜਿਨ੍ਹਾਂ ਵਿੱਚ 112 ‘ਸਲੋਕ’ ਸ਼ੇਖ ਫ਼ਰੀਦ ਜੀ ਦੇ ਹਨ ਅਤੇ 18 ਗੁਰੂ ਸਾਹਿਬਾਨ ਦੇ ਹਨ।ਇਸ ਤਿੰਨ ਦਿਨਾਂ ਦੇ ਸਮਾਗਮਾਂ ਦੌਰਾਨ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।ਵਰਣਨਯੋਗ ਹੈ ਕਿ ਕੀਰਤਨ ਵਿੱਚ ਬਹੁਤ ਸਾਰੇ ਬੱਚੇ ਤੇ ਸੰਗਤ ਹਿੱਸਾ ਲੈਂਦੀ ਹੈ।ਅਖ਼ੀਰ ‘ੱਚ ਬੀਬੀ ਜਤਿੰਦਰ ਕੌਰ ਨੇ ਸੰਗਤ, ਪਾਠੀ ਸਿੰਘਾਂ ਤੇ ਲੰਗਰ ਤਿਆਰ ਕਰਨ ਵਾਲੇ ਮੈਂਬਰਾਨ ਦਾ ਧੰਨਵਾਦ ਕੀਤਾ।

Check Also

ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …