ਸੰਗਰੂਰ, 6 ਅਕਤੂਬਰ (ਜਗਸੀਰ ਲੌਂਗੋਵਾਲ) – ਸਰਕਾਰੀ ਰਣਬੀਰ ਕਾਲਜ ਸੰਗਰੂਰ ਦੇ ਸੇਵਾ ਮੁਕਤ ਐਸੋਸੀਏਟ ਪ੍ਰੋਫੈਸਰ ਸੰਤੋਖ ਕੌਰ ਵਲੋਂ ਆਪਣੀ ਮਾਤਾ ਚਤਿੰਨ ਕੌਰ ਦੀ ਯਾਦ ਵਿੱਚ 13ਵਾਂ ਅੱਖਾਂ ਦਾ ਮੁਫ਼ਤ ਕੈਂਪ ਦਾ ਆਯੋਜਨ ਕੀਤਾ ਗਿਆ।ਪਿੰਡ ਫੱਗੂਵਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਮਾਤਾ ਚਤਿੰਨ ਕੌਰ ਮੈਮੋਰੀਅਲ ਵੈਲਫੇਅਰ ਸੁਸਾਇਟੀ ਵਲੋਂ ਕਰਮਜੀਤ ਸਿੰਘ ਸਰਪੰਚ ਗ੍ਰਾਮ ਪੰਚਾਇਤ ਫੱਗੂਵਾਲਾ ਦੇ ਪ੍ਰਬੰਧ ਅਧੀਨ ਲਗਾਇਆ ਗਿਆ।ਕੈਂਪ ਦਾ ਉਦਘਾਟਨ ਸਮਾਜ ਸੇਵੀ ਅਤੇ ਵਿਦਵਾਨ ਡਾ: ਪਿਆਰੇ ਲਾਲ ਗਰਗ ਸਾਬਕਾ ਰਜਿਸਟਰਾਰ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਅਤੇ ਸਟੇਟ ਆਗੂ ਪਿੰਡ ਬਚਾਓ, ਪੰਜਾਬ ਬਚਾਓ (ਗ੍ਰਾਮ ਸਭਾ ਚੇਤਨਾ ਕਾਫ਼ਲਾ) ਨੇ ਮੁੱਖ ਮਹਿਮਾਨ ਵਜੋਂ ਕੀਤਾ।ਉਨਾਂ ਦੇ ਨਾਲ ਡਾ: ਅਮਰਜੀਤ ਸਿੰਘ ਮਾਨ ਪ੍ਰਧਾਨ ਸਾਇੰਟੇਫਿਕ ਅਵੇਅਰਨੈਸ ਐਂਡ ਸੋਸ਼ਲ ਵੈਲਫੇਅਰ ਫੋਰਮ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਐਡੀਸ਼ਨਲ ਚੀਫ਼ ਸਕੱਤਰ ਸੁਰਿੰਦਰ ਪਾਲ ਸਿੰਘ ਸਿਦਕੀ ਤੇ ਗੁਰਮੇਲ ਸਿੰਘ ਵਿੱਤ ਸਕੱਤਰ ਵੀ ਹਾਜ਼ਰ ਸਨ।ਐਸੋਸੀਏਸ਼ਨ ਦੇ ਪ੍ਰਬੰਧਕ ਪ੍ਰਿੰਸੀਪਲ ਤਾਰਾ ਸਿੰਘ, ਦਲਜੀਤ ਸਿੰਘ ਕੱਕੜਵਾਲ, ਹਰਜਿੰਦਰ ਸਿੰਘ, ਨਛੱਤਰ ਸਿੰਘ, ਗਮਦੂਰ ਸਿੰਘ ਧਾਲੀਵਾਲ, ਸੁਖਦੇਵ ਕੌਰ, ਮਹਿੰਦਰ ਕੌਰ ਮੁਹਾਲੀ, ਸ਼ਰਨਜੀਤ ਕੌਰ ਦੀ ਦੇਖ-ਰੇਖ ਹੇਠ ਲਗਾਏ ਇਸ ਕੈਂਪ ‘ਚ ਸਿਵਲ ਹਸਪਤਾਲ ਸੰਗਰੂਰ ਦੇ ਅੱਖਾਂ ਦੇ ਮਾਹਿਰ ਡਾਕਟਰ ਨਿਧੀ ਗੁਪਤਾ ਐਮ.ਬੀ.ਬੀ.ਐਸ ਐਮ.ਐਸ ਨੇ ਮਰੀਜ਼ਾਂ ਦੀਆਂ ਅੱਖਾਂ ਦਾ ਚੈਕਅੱਪ ਕੀਤਾ ਤੇ ਆਈ ਮੋਬਾਈਲ ਹਸਪਤਾਲ ਸੰਗਰੂਰ ਦੇ ਸਟਾਫ ਨੇ ਮੈਡੀਕਲ ਡਿਊਟੀਆਂ ਨਿਭਾਈਆਂ ਅਤੇ ਲੋੜਵੰਦਾਂ ਨੂੰ ਦਵਾਈਆਂ ਵੀ ਦਿੱਤੀਆਂ।ਪਵਿੱਤਰ ਕੌਰ ਗਰੇਵਾਲ ਨੇ ਸਟੇਜ ਸੰਚਾਲਨ ਕੀਤਾ।ਡਾ: ਪਿਆਰੇ ਲਾਲ ਗਰਗ ਨੇ ਪ੍ਰੋ. ਸੰਤੋਖ ਕੌਰ ਵਲੋਂ ਮਾਤਾ ਜੀ ਦੀ ਯਾਦ ਨੂੰ ਸਾਰਥਿਕ ਰੂਪ ਵਿੱਚ ਮਨਾਉਣ ਦੀ ਸ਼ਲਾਘਾ ਕੀਤੀ।ਡਾਕਟਰ ਅਮਰਜੀਤ ਸਿੰਘ ਮਾਨ ਨੇ ਪੰਚਾਇਤ ਚੋਣਾਂ ਨਸ਼ਿਆਂ ਰਹਿਤ ਤੇ ਧੜੇਬੰਦੀ ਤੋਂ ਮੁਕਤ ਕਰਵਾਉਣ ਦਾ ਹੌਕਾ ਦਿੱਤਾ ਅਤੇ ਪ੍ਰੋ: ਸੰਤੋਖ ਕੌਰ ਦੀ ਰੀਸ ਕਰਕੇ ਬਰਸੀਆਂ ‘ਤੇ ਲੋਕ ਭਲਾਈ ਲਈ ਹੀ ਪੈਸਾ ਖ਼ਰਚਣ ਦੀ ਸਲਾਹ ਦਿੱਤੀ।
ਸੁਰਿੰਦਰ ਪਾਲ ਸਿੰਘ ਸਿਦਕੀ, ਸੁਰਿੰਦਰ ਸਿੰਘ ਭਿੰਡਰ ਅਫਸਰ ਕਲੋਨੀ ਮੰਗਵਾਲ, ਜਥੇਦਾਰ ਜੋਗਾ ਸਿੰਘ ਫੱਗੂਵਾਲਾ, ਕਰਮਜੀਤ ਸਿੰਘ ਸਰਪੰਚ, ਬਹਾਦਰ ਸਿੰਘ ਰਾਓ ਰਿਟਾ. ਡੀ.ਐਸ.ਪੀ, ਹਰਦੇਵ ਸਿੰਘ, ਇਕਬਾਲ ਸਿੰਘ ਪਾਲਾ, ਹਰਜਿੰਦਰ ਸਿੰਘ ਮੰਨਾ, ਜਸਵੰਤ ਸਿੰਘ ਕਾਕਾ, ਗੁਰਦੀਪ ਸਿੰਘ, ਜਸਪ੍ਰੀਤ ਸਿੰਘ, ਗੁਰਚਰਨ ਸਿੰਘ, ਗੁਰਸੰਤ ਸਿੰਘ ਫੱਗੂਵਾਲਾ, ਨਵਜੋਤ ਕੌਰ ਹੈਰੀ ਆਦਿ ਨੇ ਵੱਖ-ਵੱਖ ਸੇਵਾਵਾਂ ਨਿਭਾਈਆਂ।ਪ੍ਰੋ. ਸੰਤੋਖ ਕੌਰ ਨੇ ਮਹਿਮਾਨਾਂ, ਸਹਿਯੋਗੀਆਂ ਤੇ ਡਾਕਟਰਾਂ ਦਾ ਧੰਨਵਾਦ ਕੀਤਾ।ਉਨਾਂ ਦੱਸਿਆ ਕਿ ਇਸ ਕੈਂਪ ਦੌਰਾਨ 200 ਤੋਂ ਵੱਧ ਮਰੀਜ਼ਾਂ ਦਾ ਚੈਕਅੱਪ ਕੀਤਾ ਗਿਆ ਹੈ।ਡਾਕਟਰਾਂ ਵਲੋਂ ਸਿਫਾਰਸ਼ ਕੀਤੇ 50 ਮਰੀਜ਼ਾਂ ਦੀਆਂ ਅੱਖਾਂ ਦਾ ਓਪਰੇਸ਼ਨ ਸਿਵਲ ਹਸਪਤਾਲ ਸੰਗਰੂਰ ਵਿਖੇ ਮਾਤਾ ਚਤਿੰਨ ਕੌਰ ਮੈਮੋਰੀਅਲ ਵੈਲਫੇਅਰ ਐਸੋਸੀਏਸ਼ਨ ਵੱਲੋਂ ਬਿਲਕੁੱਲ ਮੁਫਤ ਕਰਵਾਇਆ ਜਾਵੇਗਾ। ਪ੍ਰਬੰਧਕਾਂ ਵਲੋਂ ਮੁੱਖ ਮਹਿਮਾਨ ਗਰਗ ਅਤੇ ਡਾਕਟਰਾਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਰਣਧੀਰ ਸਿੰਘ, ਗੁਰਪ੍ਰੀਤ ਸਿੰਘ ਬੀਹਲਾ, ਭਰਪੂਰ ਸਿੰਘ ਧਾਲੀਵਾਲ, ਹਰੀ ਸਿੰਘ ਫੱਗੂਵਾਲਾ, ਨੰਬਰਦਾਰ ਹਰਜਿੰਦਰ ਸਿੰਘ, ਮਨਜੀਤ ਸਿੰਘ ਭਵਾਨੀਗੜ੍ਹ, ਜਸਵੀਰ ਸਿੰਘ ਮਾਨ, ਸੁਦੇਸ਼ ਕੁਮਾਰ ਪੰਚਾਇਤ ਮੈਂਬਰ ਅਫਸਰ ਕਲੋਨੀ, ਸੁਰਿੰਦਰ ਸ਼ਰਮਾ ਸੰਗਰੂਰ, ਲੀਲਾ ਦੇਵੀ, ਪ੍ਰੋ. ਸ਼ਵਿੰਦਰ ਕੌਰ ਆਦਿ ਨੇ ਸੰਸਥਾਵਾਂ ਵਲੋਂ ਸ਼ਮੂਲੀਅਤ ਕੀਤੀ।
Check Also
ਮਹਿਲਾ ਸਰਪੰਚ ਅੱਗੇ ਹੋ ਕੇ ਕੰਮ ਕਰਨ ਸਰਕਾਰ ਉਹਨਾਂ ਦੇ ਨਾਲ ਹੈ – ਈ.ਟੀ.ਓ
ਜੰਡਿਆਲਾ ਗੁਰੂ, 2 ਦਸੰਬਰ (ਪੰਜਾਬ ਪੋਸਟ ਬਿਊਰੋ) – ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਰਾਜ …