ਸੰਗਰੂਰ, 6 ਅਕਤੂਬਰ (ਜਗਸੀਰ ਲੌਂਗੋਵਾਲ) – ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਟੈਕਨੋਲੋਜੀ ਚੰਡੀਗੜ੍ਹ ਦੀ ਸਰਪਰਸਤੀ ਹੇਠ ਜਿਲ੍ਹਾ ਸਿੱਖਿਆ ਅਫਸਰ ਸ੍ਰੀਮਤੀ ਤਰਵਿੰਦਰ ਕੌਰ ਦੀ ਅਗਵਾਈ ’ਚ ਗਰੀਨ ਸਕੂਲ ਪ੍ਰੋਗਰਾਮ ਤਹਿਤ ਜਿਲ੍ਹਾ ਸੰਗਰੂਰ ਦੇ ਈਕੋ ਕਲੱਬ ਇੰਚਾਰਜ਼ਾਂ ਦੀ ਇੱਕ ਰੋਜ਼ਾ ਜਾਗਰੂਕਤਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਜਿਲ੍ਹਾ ਕੋਆਰਡੀਨੇਟਰ ਡਾਕਟਰ ਪਰਮਿੰਦਰ ਸਿੰਘ ਦੇਹੜ ਅਤੇ ਪਰਮਿੰਦਰ ਕੁਮਾਰ ਲੌਂਗੋਵਾਲ ਦੀ ਦੇਖ-ਰੇਖ ‘ਚ ਹੋਈ ਇਸ ਵਰਕਸ਼ਾਪ ਵਿੱਚ ਜਿਲ੍ਹਾ ਸੰਗਰੂਰ ਦੇ ਲਗਭਗ 250 ਈਕੋ ਕਲੱਬ ਇੰਚਾਰਜ਼ਾਂ ਨੇ ਭਾਗ ਲਿਆ।ਵਿਸ਼ੇਸ਼ ਤੌਰ ‘ਤੇ ਪਹੁੰਚੇ ਰਾਊਂਡ ਗਲਾਸ ਫਾਊਂਡੇਸ਼ਨ ਤੋਂ ਡਾਕਟਰ ਰਜਨੀਸ਼ ਕੁਮਾਰ ਨੇ ਠੋਸ ਕੂੜਾ ਕਰਕਟ ਦੇ ਪ੍ਰਬੰਧਨ ਬਾਰੇ ਅਤੇ ਪਲਾਂਟੇਸ਼ਨ ਬਾਰੇ ਵਿਸਥਾਰ ‘ਚ ਦੱਸਿਆ।ਉਹਨਾਂ ਆਪਣੀ ਸੰਸਥਾ ਵਲੋਂ ਪਿੰਡਾਂ ਵਿੱਚ ਚਲਾਈ ਜਾ ਰਹੀ ਇਸ ਮੁਹਿੰਮ ਨਾਲ ਜੁੜਨ ਲਈ ਵੀ ਅਧਿਆਪਕਾਂ ਨੂੰ ਪ੍ਰੇਰਿਤ ਕੀਤਾ।
ਜੰਗਲਾਤ ਵਿਭਾਗ ਤੋਂ ਮੈਡਮ ਸਿਮਰਜੀਤ ਕੌਰ ਅਤੇ ਸੁਖਚੈਨ ਸਿੰਘ ਨੇ ਸਰਕਾਰੀ ਨਰਸਰੀਆਂ ਵਲੋਂ ਦਿੱਤੇ ਜਾਣ ਵਾਲੇ ਵਿਰਾਸਤੀ ਰੁੱਖਾਂ ਦੀ ਪਨੀਰੀ ਬਾਰੇ ਵੀ ਉਹਨਾਂ ਅਧਿਆਪਕਾਂ ਨੂੰ ਜਾਗਰੂਕ ਕੀਤਾ।ਪਰਮਿੰਦਰ ਕੁਮਾਰ ਲੌਂਗੋਵਾਲ ਨੇ ਈਕੋ ਕਲੱਬਾਂ ਦੇ ਗਠਨ ਅਤੇ ਵਿਦਿਆਰਥੀਆਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕਰਨ ਸਬੰਧੀ ਚਰਚਾ ਕੀਤੀ।ਮੈਡਮ ਅਮਨਜੋਤ ਅਤੇ ਨੀਰਜ਼ ਨੇ ਵੀ ਵਾਤਾਵਰਨ ਜਾਗਰੁਕਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।ਸਿੱਖਿਆ ਅਫਸਰ ਸ੍ਰੀਮਤੀ ਤਰਵਿੰਦਰ ਕੌਰ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਸ੍ਰੀਮਤੀ ਮਨਜੀਤ ਕੌਰ ਨੇ ਅਧਿਆਪਕਾਂ ਨੂੰ ਵਧਾਈ ਦਿੱਤੀ ਕਿ ਉਹਨਾਂ ਦੇ ਯਤਨਾਂ ਸਦਕਾ ਈਕੋ ਹੈਕਾਥਾਨ ਵਿੱਚ ਸੰਗਰੂਰ ਜਿਲ੍ਹੇ ਨੇ ਦੂਸਰੀ ਵਾਰ ਰਾਸ਼ਟਰੀ ਪੱਧਰ ‘ਤੇ ਆਪਣਾ ਨਾਮ ਮੂਹਰਲੀਆਂ ਸਫਾਂ ਵਿੱਚ ਦਰਜ਼ ਕਰਵਾਇਆ ਹੈ।ਉਹਨਾਂ ਸਮੂਹ ਅਧਿਆਪਕਾਂ ਨੂੰ ਪੂਰੀ ਤਨਦੇਹੀ ਨਾਲ ਗਰੀਨ ਸਕੂਲ ਪ੍ਰੋਗਰਾਮ ਅਤੇ ਵਾਤਾਵਰਨ ਸਿੱਖਿਆ ਪ੍ਰੋਗਰਾਮ ਨੂੰ ਲਾਗੂ ਕਰਨ ਲਈ ਪ੍ਰੇਰਿਆ।ਬਲਾਕਾਂ ਵਿੱਚ ਨਿਯੁੱਕਤ ਕੋਆਰਡੀਨੇਟਰਾਂ ਨੂੰ ਵੀ ਉਹਨਾਂ ਦੀਆਂ ਵਿਲੱਖਣ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ।ਡਾਕਟਰ ਪਰਮਿੰਦਰ ਸਿੰਘ ਦੇਹੜ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ।ਇਸ ਮੌਕੇ ਲਖਬੀਰ ਸਿੰਘ, ਕਰਨੈਲ ਸਿੰਘ, ਡਿੰਪਲ ਮਨਚੰਦਾ ਤੇ ਹੋਰ ਅਧਿਆਪਕ ਹਾਜ਼ਰ ਸਨ।
Check Also
ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ
ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …