ਸੰਗਰੂਰ, 8 ਅਕਤੂਬਰ (ਜਗਸੀਰ ਲੌਂਗੋਵਾਲ) – ਭਾਰਤ ਸਰਕਾਰ ਦੀ ਪੰਜਾਬ ਦੇ ਪੇਂਡੂ ਇਲਾਕੇ ਵਿੱਚ ਸਥਿਤ ਪ੍ਰਮੁੱਖ ਤਕਨੀਕੀ ਸੰਸਥਾ ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨੋਲੋਜੀ (ਡੀਮਡ ਯੂਨੀਵਰਸਿਟੀ) ਸਲਾਈਟ ਦੇ 6 ਪ੍ਰੋਫੈਸਰਾਂ ਦਾ ਅਮਰੀਕਾ ਦੀ ਕੈਲੇਫੋਰਨੀਆ ਸਥਿਤ ਸਟੈਨਫੋਰਡ ਯੂਨੀਵਰਸਿਟੀ ਵਲੋਂ ਜਾਰੀ ਕੀਤੀ ਸੰਸਾਰ ਦੇ ਸਰਬੋਤਮ 2 ਫ਼ੀਸਦੀ ਵਿਗਿਆਨੀਆਂ ਦੀ ਸੂਚੀ ਵਿੱਚ ਸ਼ੁਮਾਰ ਹੋਣ ਨਾਲ ਸੰਸਥਾ ਦਾ ਨਾਂਅ ਰੌਸ਼ਨ ਹੋਇਆ ਹੈ।ਇਸ ਸੂਚੀ ਵਿੱਚ ਪ੍ਰੋ. ਸੁਰਿੰਦਰ ਸਿੰਘ ਸੋਢੀ, ਪ੍ਰੋ. ਸੀ.ਐਸ ਰਿਆੜ, ਪ੍ਰੋ. ਧੀਰਜ਼ ਸੂਦ, ਪ੍ਰੋ. ਪੀ.ਐਸ ਪਨੇਸਰ, ਪ੍ਰੋ. ਅਸ਼ਵਨੀ ਅਗਰਵਾਲ ਤੇ ਪ੍ਰੋ. ਰਾਜੇਸ਼ ਕੁਮਾਰ ਸ਼ਾਮਲ ਹਨ।ਇਸ ਸੰਸਾਰ ਪੱਧਰੀ ਰੈਂਕਿੰਗ ਵਿੱਚ ਆਈ.ਆਈ.ਟੀਜ਼, ਐਨ.ਆਈ.ਟੀਜ਼, ਆਈ.ਆਈ.ਐਮ ਵਰਗੀਆਂ ਚੋਟੀ ਦੀਆਂ ਵਿਦਿਅਕ ਤਕਨੀਕੀ ਸੰਸਥਾਵਾਂ ਵਿਚੋਂ ਖੋਜਾਰਥੀ, ਅਧਿਆਪਕ ਅਤੇ ਪ੍ਰੋਫੈਸਰ ਸ਼ਾਮਲ ਹੁੰਦੇ ਹਨ ।
ਇਸ ਮਾਣਮੱਤੀ ਪ੍ਰਾਪਤੀ ‘ਤੇ ਸਲਾਈਟ ਦੇ ਡਾਇਰੈਕਟਰ ਡਾ. ਮਣੀ ਕਾਂਤ ਪਾਸਵਾਨ ਨੇ ਸਾਰੇ ਪ੍ਰੋਫੈਸਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਨਾਲ ਸੰਸਥਾ ਦਾ ਮਾਣ ਹੋਰ ਵੀ ਵਧੇਗਾ।
Check Also
ਐਡਵੋਕੇਟ ਧਾਮੀ ਨੇ ਪਹਿਲਗਾਮ ’ਚ ਹੋਏ ਹਮਲੇ ਦੇ ਪੀੜ੍ਹਤਾਂ ਨਾਲ ਸੰਵੇਦਨਾ ਪ੍ਰਗਟਾਈ
ਅੰਮ੍ਰਿਤਸਰ, 26 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …