ਅੰਮ੍ਰਿਤਸਰ, 8 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਟ੍ਰੇਨਿੰਗ ਅਤੇ ਪਲੇਸਮੈਂਟ ਸੈਲ ਵਲੋਂ ਆਖਰੀ ਸਾਲ ਦੇ ਵਿਦਿਆਰਥੀਆਂ ਲਈ 5 ਰੋਜ਼ਾ ਪ੍ਰੀ-ਪਲੇਸਮੈਂਟ ਸਿਖਲਾਈ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਕਾਲਜ ਪਿ੍ਰੰਸੀਪਲ ਡਾ. ਮਹਿਲ ਸਿੰਘ ਦੀ ਅਗਵਾਈ ‘ਚ ਕਰਵਾਈ ਗਈ ਪਲੇਸਮੈਂਟ ਮੌਕੇ ਸ੍ਰੀਮਤੀ ਵਿੰਮੀ ਸੇਠੀ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਡਾ. ਮਹਿਲ ਸਿੰਘ ਨੇ ਡਾ. ਹਰਭਜਨ ਸਿੰਘ ਰੰਧਾਵਾ ਡਾਇਰੈਕਟਰ ਟ੍ਰੇਨਿੰਗ ਅਤੇ ਪਲੇਸਮੈਂਟ ਸੈਲ ਡਾ. ਅਨੂਰੀਤ ਕੌਰ ਸਹਾਇਕ ਡਾਇਰੈਕਟਰ ਨਾਲ ਮਿਲ ਕੇ ਸ੍ਰੀਮਤੀ ਸੇਠੀ ਦਾ ਫੁੱਲਾਂ ਦੇ ਗੁਲਸਦਤੇ ਨਾਲ ਸਵਾਗਤ ਕੀਤਾ।ਡਾ. ਮਹਿਲ ਸਿੰਘ ਨੇ ਕਿਹਾ ਕਿ ਵਰਕਸ਼ਾਪ ਦਾ ਪਹਿਲਾ ਦਿਨ ਭਾਸ਼ਾ ਦੀ ਰਵਾਨਗੀ, ਸਖਸ਼ੀਅਤ ਵਿਕਾਸ, ਇੰਟਰਵਿਊ ਦੌਰਾਨ ਵਿਦਿਆਰਥੀਆਂ ਦੇ ਪਹਿਰਾਵੇ ’ਤੇ ਕੇਂਦਰਿਤ ਸੀ।ਜਦੋਂਕਿ ਦੂਜੇ ਦਿਨ ਮੌਕ ਇੰਟਰਵਿਊ ਕਰਵਾਈ ਗਈ।ਉਨ੍ਹਾਂ ਕਿਹਾ ਕਿ ਤੀਜੇ ਦਿਨ ਵਿਦਿਆਰਥੀਆਂ ਨੂੰ ਪੇਸ਼ੇਵਰ ਅਤੇ ਪ੍ਰਭਾਵਸ਼ਾਲੀ ਰੇਜ਼ਿਊਮ ਲਿਖਣ ਬਾਰੇ ਦੱਸਿਆ ਗਿਆ।ਅਗਲੇ ਦਿਨ ਆਈ.ਬੀ.ਟੀ ਅੰਮ੍ਰਿਤਸਰ ਤੋਂ ਜਤਿੰਦਰ ਕੁਮਾਰ ਅਤੇ ਜਤਿਨ ਮੋਹਨ ਸ਼ਰਮਾ ਨੇ ਯੋਗਤਾ ਹੁਨਰ ਬਾਰੇ ਜਾਣਕਾਰੀ ਪ੍ਰਦਾਨ ਕੀਤੀ, ਜੋ ਮੁਕਾਬਲੇ ਦੀਆਂ ਪ੍ਰੀਖਿਆਵਾਂ ਅਤੇ ਇੰਟਰਵਿਊ ਨੂੰ ਪਾਸ ਕਰਨ ਲਈ ਬਹੁਤ ਜਰੂਰੀ ਹਨ।ਵਰਕਸ਼ਾਪ ਦੀ ਮਾਪਤੀ ’ਤੇ ਅਕਾਦਮਿਕ ਮਾਮਲੇ ਡੀਨ ਡਾ. ਤਮਿੰਦਰ ਸਿੰਘ ਭਾਟੀਆ ਤੇ ਡਾ. ਰੰਧਾਵਾ ਨੇ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦਿੱਤੇ।
ਇਸ ਮੌਕੇ ਪਲੇਸਮੈਂਟ ਕੋਆਰਡੀਨੇਟਰ ਪ੍ਰੋ. ਸੋਨਾਲੀ ਤੁਲੀ, ਪ੍ਰੋ. ਹਰਿਆਲੀ ਢਿੱਲੋਂ, ਪ੍ਰੋ. ਰੋਹਿਤ ਕਾਕੜੀਆ ਨੇ ਵਰਕਸ਼ਾਪ ਦੇ ਆਯੋਜਨ ’ਚ ਸਹਿਯੋਗ ਦਿੱਤਾ।
Check Also
ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ
ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …