ਭੀਖੀ, 13 ਅਕਤੂਬਰ (ਕਮਲ ਜ਼ਿੰਦਲ) – ਨੌਜਵਾਨ ਬ੍ਰਾਹਮਣ ਸਭਾ ਵੱਲੋਂ ਸਰਕਾਰੀ ਸਕੂਲ ਦੇ ਖੇਡ ਸਟੇਡੀਅਮ ਵਿੱਚ ਦੁਸਹਿਰੇ ਦਾ ਮੇਲਾ ਬੜੀ ਹੀ ਧੁਮ-ਧਾਮ ਨਾਲ ਮਨਾਇਆ ਗਿਆ।ਹਰਪ੍ਰੀਤ ਸਿੰਘ ਸਾਬਕਾ ਪ੍ਰਧਾਨ, ਹਰਬੰਸ ਲਾਲ, ਮਿੱਠੂ ਬਾਬਾ, ਰਤਨ ਜ਼ਿੰਦਲ ਨੇ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਮੂਲ਼ੀਅਤ ਕੀਤੀ।ਉਹਨਾਂ ਕਿਹਾ ਕਿ ਬੁਰਾਈ ਚਾਹੇ ਕਿੰਨੀ ਵੀ ਵੱਡੀ ਕਿਉਂ ਨਾ ਹੋਵੇ, ਅੰਤ ਵਿੱਚ ਸੱਚਾਈ ਦੀ ਹੀ ਜਿੱਤ ਹੁੰਦੀ ਹੈ।ਉਨਾਂ ਕਿਹਾ ਕਿ ਹਰ ਤਿਉਹਾਰ ਸਭ ਨੂੰ ਰਲ ਮਿਲ ਕੇ ਅਤੇ ਭਾਈਚਾਰਕ ਸਾਂਝ ਬਣਾ ਕੇ ਮਨਾਉਣਾ ਚਾਹੀਦਾ ਹੈ।ਦੁਸਹਿਰੇ ਦੇ ਮੇਲੇ ਵਿੱਚ ਭਗਵਾਨ ਸ੍ਰੀ ਰਾਮ ਚੰਦਰ ਜੀ ਦਾ ਗੁਣਗਾਨ ਕਰਨ ਲਈ ਰਸਿਕ ਰਾਘਵ ਮਿਸ਼ਰਾ ਵਿਸ਼ੇਸ਼ ਤੌਰ ‘ਤੇ ਪਹੁੰਚੇ।ਜਿਨਾਂ ਨੇ ਮੇਲੇ ਵਿੱਚ ਪ੍ਰਭੂ ਪ੍ਰੇਮੀ ਭਗਤਾਂ ਨੂੰ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਸੁੰਦਰ ਸੁੰਦਰ ਭਜਨ ਸੁਣਾ ਕੇ ਭਗਤਾਂ ਨੂੰ ਖੂਬ ਨਚਾਇਆ।ਇਸ ਮੌਕੇ ਰਾਵਣ ਦਾ 65 ਫੁੱਟ ਉੱਚਾ ਪੁਤਲਾ ਲੋਕਾਂ ਦੀ ਖਿਚ ਦਾ ਕੇਂਦਰ ਬਣਿਆ ਅਤੇ ਕਲੱਬ ਦੇ ਮੈਂਬਰਾਂ ਵਲੋਂ ਆਤਿਸ਼ਬਾਜ਼ੀ ਵੀ ਕੀਤੀ ਗਈ।ਭੀਖੀ ਪੁਲਿਸ ਥਾਣੇ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ।ਅੰਤ ਵਿੱਚ ਰਾਵਣ ਦੇ ਪੁਤਲੇ ਨੂੰ ਅਗਨੀ ਭੇਟ ਕੀਤਾ ਗਿਆ ਅਤੇ ਮੁੱਖ ਮਹਿਮਾਨ ਹਰਪ੍ਰੀਤ ਸਿੰਘ ਵਲੋਂ ਭਗਵਾਨ ਸ੍ਰੀ ਰਾਮ ਚੰਦਰ ਜੀ ਦਾ ਰਾਜ ਤਿਲਕ ਕੀਤਾ ਗਿਆ।
ਇਸ ਮੌਕੇ ਮਨੀਸ਼ ਜ਼ਿੰਦਲ, ਵਿੱਕੀ ਜ਼ਿੰਦਲ, ਪਰਮਜੀਤ ਗੋਗਾ, ਵਿਪਨ ਕੁਮਾਰ, ਜਸਵੀਰ ਪੇਂਟਰ, ਮਨਜੀਤ ਪੇਂਟਰ, ਕੀਰਤੀ ਸ਼ਰਮਾ, ਨਵਨੀਤ ਰਿਸ਼ੀ, ਪ੍ਰਿਤਪਾਲ ਸ਼ਰਮਾ, ਮਨਦੀਪ ਸਿੰਗਲਾ, ਬਲਰਾਜ ਬੰਸਲ, ਰਕੇਸ਼ ਕੁਮਾਰ ਬੋਬੀ, ਪਰਸ਼ੋਤਮ ਮੱਤੀ, ਸਾਬਕਾ ਸਰਪੰਚ ਗੁਰਤੇਜ ਸਿੰਘ ਸਮਾਓ, ਭਰਤ ਜ਼ਿੰਦਲ ਲੱਡੂ, ਹਰੀਸ਼ ਸ਼ਰਮਾ, ਮਿੱਠੂ ਰਾਮ, ਰਛਪਾਲ ਟੈਨੀ, ਅਸ਼ੋਕ ਕੁਮਾਰ, ਬਿੱਟੂ ਰਿਸ਼ੀ, ਸੁਸ਼ੀਲ ਕੁਮਾਰ, ਦਿਨੇਰ ਕੁਮਾਰ ਆਦਿ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ
ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …