Wednesday, May 14, 2025
Breaking News

ਖਾਲਸਾ ਕਾਲਜ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਦੀ ਨਾਮਵਰ ਕੰਪਨੀਆਂ ’ਚ ਹੋਈ ਚੋਣ

ਅੰਮ੍ਰਿਤਸਰ, 17 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵੀਨਿਊ ਦੇ ਵਿਦਿਆਰਥੀਆਂ ਦੀ ਨਾਮਵਰ ਕੰਪਨੀਆਂ ਵਲੋਂ ਚੋਣ ਕੀਤੀ ਗਈ।ਕਾਲਜ ਦੇ ਸੀ.ਐਸ.ਈ, ਐਮ.ਈ ਅਤੇ ਬੀ.ਸੀ.ਏ ਵਿਭਾਗ ਨਾਲ ਸਬੰਧਿਤ ਵਿਦਿਆਰਥੀਆਂ ਨੂੰ ਨੋਇਡਾ, ਵੇਸਪਾਇਰ ਐਡ-ਟੈਕ ਪ੍ਰਾਈਵੇਟ ਲਿਮ. ਹਰਿਆਣਾ ਵਰਗੀਆਂ ਅਤੇ ਸਹਿਯਾਦਰੀ ਇੰਡਸਟਰੀਜ਼ ਪੁਣੇ ਆਦਿ ਪ੍ਰੋਕਮਾਰਟ ਵਰਗੀਆਂ ਕੰਪਨੀਆਂ ਵੱਲੋਂ ਸਾਲਾਨਾ ਪੈਕੇਜ਼ ’ਤੇ ਚੋਣ ਕੀਤੀ ਗਈ ਹੈ।
ਕਾਲਜ ਡਾਇਰੈਕਟਰ ਡਾ. ਮੰਜ਼ੂ ਬਾਲਾ ਨੇ ਦੱਸਿਆ ਕਿ ਕਾਲਜ ਵਿਦਿਆਰਥੀਆਂ ਦੇ ਸੁਨਿਹਰੇ ਭਵਿੱਖ ਲਈ ਸਮੇਂ-ਸਮੇਂ ’ਤੇ ਅਜਿਹੀਆਂ ਪਲੇਸਮੈਂਟਾਂ ਦਾ ਆਯੋਜਨ ਕਰਕੇ ਰੋਜ਼ਗਾਰ ਦੇ ਸਾਧਨ ਮੁਹੱਈਆ ਕਰਵਾ ਰਿਹਾ ਹੈ।ਇਸੇ ਲੜੀ ਤਹਿਤ ਵਿਭਾਗਾਂ ਦੇ ਕੁੱਲ 40 ਵਿਦਿਆਰਥੀਆਂ ਨੇ ਆਪਣੇ ਮਿਥੇ ਟੀਚੇ ਦੀ ਪ੍ਰਾਪਤੀ ਲਈ ਭਵਿੱਖ ਨੂੰ ਉਜਵਲ ਕੀਤਾ ਹੈ।ਜਿਸ ਤਹਿਤ 17 ਵਿਦਿਆਰਥੀਆਂ ਨੂੰ 7 ਲੱਖ ਰੁਪਏ ਅਤੇ 7 ਵਿਦਿਆਰਥੀਆਂ ਨੂੰ 5 ਲੱਖ ਰੁਪਏ ਪ੍ਰਤੀ ਸਾਲ ਦੇ ਪੈਕੇਜ਼ ਲਈ ਨਾਮਜ਼ਦ ਕਰ ਲਿਆ ਗਿਆ ਹੈ।ਉਨ੍ਹਾਂ ਕਿਹਾ ਕਿ ਇਨ੍ਹਾਂ ਹੋਣਹਾਰ ਗ੍ਰੈਜੂਏਟਾਂ ਦਾ ਪ੍ਰੋਕਮਾਰਟ ਵਰਗੀਆਂ ਪ੍ਰਸਿੱਧ ਨੋਇਡਾ, ਵੇਸਪਾਇਰ ਐਡ-ਟੈਕ ਪ੍ਰਾਈਵੇਟ ਲਿਮ. ਹਰਿਆਣਾ ਵਰਗੀਆਂ ਅਤੇ ਸਹਿਯਾਦਰੀ ਇੰਡਸਟਰੀਜ਼ ਪੁਣੇ ਦੀਆਂ ਕੰਪਨੀਆਂ ਵਲੋਂ ਨੌਕਰੀਆਂ ਪ੍ਰਦਾਨ ਕੀਤੀਆਂ ਗਈਆਂ ਹਨ।

Check Also

ਮਾਂ ਦਿਵਸ ‘ਤੇ ਬੱਚਿਆਂ ਦੇ ਡਰਾਇੰਗ ਮੁਕਾਬਲੇ ਕਰਵਾਏ ਗਏ

ਸੰਗਰੂਰ, 11 ਮਈ (ਜਗਸੀਰ ਲੌਂਗੋਵਾਲ) – ਮਦਰ ਡੇ ਦਿਵਸ ਮੌਕੇ ਸਥਾਨਕ ਰਬਾਬ ਕਲਾਸਿਜ਼ ਸੰਗਰੂਰ ਵਿਖੇ …