Friday, May 15, 2026

ਅਕਾਲ ਅਕੈਡਮੀ ਚੀਮਾ ਸਾਹਿਬ ਵਿਖੇ ਪ੍ਰਕਾਸ਼ ਪੁਰਬ ਮਨਾਇਆ

ਸੰਗਰੂਰ, 19 ਅਕਤੂਬਰ (ਜਗਸੀਰ ਲੌਂਗੋਵਾਲ) – ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਅਕਾਲ ਅਕੈਡਮੀ ਚੀਮਾ ਸਾਹਿਬ (ਅੰਗਰੇਜ਼ੀ ਮਾਧਿਅਮ) ਵਿਖੇ ਧੂਮ-ਧਾਮ ਨਾਲ ਮਨਾਇਆ ਗਿਆ।ਸਮਾਰੋਹ ਦੀ ਸ਼ੁਰੂਆਤ ਨਿਤਨੇਮ ਨਾਲ ਹੋਈ, ਜਿਸ ਵਿੱਚ ਬੱਚਿਆਂ ਨੇ ਸ਼ਰਧਾ ਨਾਲ ਭਾਗ ਲਿਆ।ਉਪਰੰਤ ਸ਼੍ਰੀ ਸਹਿਜ ਪਾਠ ਜੀ ਦਾ ਭੋਗ ਪਾਇਆ ਗਿਆ ਅਤੇ ਬਹਾਦਰ ਸਿੰਘ (ਪੰਜਾਬੀ ਅਧਿਆਪਕ) ਨੇ ਗੁਰੂ ਜੀ ਦੇ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਬਾਰੇ ਜਾਣਕਾਰੀ ਦਿੱਤੀ।ਬੱਚਿਆਂ ਨੇ ਗੁਰਬਾਣੀ ਦਾ ਗਾਇਨ ਕੀਤਾ ਅਤੇ ਅਰਦਾਸ ਕੀਤੀ ਗਈ।

Check Also

ਅਗਨੀਵੀਰ ਪ੍ਰੀਖਿਆ 1 ਜੂਨ ਤੋਂ, ਐਡਮਿਟ ਕਾਰਡ 15 ਮਈ ਤੋਂ ਉਪਲੱਬਧ

ਅੰਮ੍ਰਿਤਸਰ, 14 ਮਈ (ਸੁਖਬੀਰ ਸਿੰਘ) – ਭਾਰਤੀ ਸੇਨਾ ਵਿੱਚ ਭਰਤੀ ਹੋਣ ਦੇ ਚਾਹਵਾਨ ਲੜਕੇ ਅਤੇ …