Thursday, November 13, 2025

ਇੱਕ ਨਵੰਬਰ ਨੂੰ ਮਨਾਈ ਜਾਵੇਗੀ ਦਿਵਾਲੀ – ਹਿੰਦੂ ਸੰਸਥਾਵਾਂ

ਭੀਖੀ, 30 ਅਕਤੂਬਰ (ਕਮਲ ਜ਼ਿੰਦਲ) – ਸ਼੍ਰੀ ਹਨੁੰਮਾਨ ਮੰਦਰ ਭੀਖੀ ਵਿੱਚ ਸਾਰੇ ਹਿੰਦੂ ਸਮਾਜ ਧਾਰਮਿਕ ਸੰਸਥਾਵਾਂ ਅਤੇ ਵਿਦਵਾਨ ਪੰਡਤਾਂ ਵਲੋਂ ਇੱਕ ਮੀਟਿੰਗ ਕੀਤੀ ਗਈ, ਜਿਸ ਵਿੱਚ 1 ਨਵੰਬਰ 2024 ਨੂੰ ਦਿਵਾਲੀ ਮਨਾਉਣ ਦਾ ਮਤਾ ਪਾਸ ਕੀਤਾ ਗਿਆ।ਵਿਦਵਾਨ ਪੰਡਤਾਂ ਦੁਆਰਾ ਦੱਸਿਆ ਗਿਆ ਕੀ ਸ਼਼੍ਰੀ ਲਛਮੀ ਮਾਤਾ ਦਾ ਪੂਜਨ ਸਮਾਂ ਰਾਤ 6.17 ਤੋਂ 8.15 ਅਤੇ 10.05 ਤੋ 12.10 ਤੱਕ ਦਾ ਹੈ।ਇਸ ਮੌਕੇ ਤੇ ਹਰਬੰਸ ਲਾਲ ਬਾਂਸਲ, ਸੁਸ਼ੀਲ ਕੁਮਾਰ, ਮਨੀਸ਼ ਜ਼ਿੰਦਲ, ਸੁਰੇਸ਼ ਸਿੰਗਲਾ, ਅਜੇ ਰਿਸ਼ੀ, ਨਵਦੀਪ ਰਿਸ਼ੀ, ਜਸਵੀਰ ਸੀਰਾ, ਪਰਮਜੀਤ ਪੰਮੀ, ਦਰਸ਼ਨ ਸਿੰਘ ਮਿੱਤਲ, ਰਜਿੰਦਰ ਮਿੱਠੂ, ਅਸ਼ੋਕ ਕੁਮਾਰ, ਪੰਡਿਤ ਸਤੀਸ਼ ਸ਼ਾਸਤਰੀ, ਪੰਡਿਤ ਰਾਗਵ ਸ਼ਾਸਤਰੀ, ਪੰਡਿਤ ਪਵਿੱਤਰ ਸ਼ਰਮਾ, ਪੰਡਿਤ ਰਾਮ ਸ਼ਾਸਤਰ, ਟੋਨੀ ਜ਼ਿੰਦਲ, ਸੋਨੂ ਜ਼ਿੰਦਲ ਅਤੇ ਸਮੂਹ ਹਿੰਦੂ ਸਮਾਜ ਦੇ ਮੈਂਬਰ ਮੌਜ਼ੂਦ ਸਨ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …