ਅੰਮ੍ਰਿਤਸਰ, 30 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਦੀ ਸਰਪ੍ਰਸਤੀ ਹੇਠ ਐਨ.ਐਸ.ਐਸ ਯੂਨਿਟ- 1 ਅਤੇ 2 ਵਲੋਂ ਖੂਨਦਾਨ ਕੈਂਪ ਲਗਾਇਆ ਗਿਆ।ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਅਤੇ ਸਿਵਲ ਹਸਪਤਾਲ ਅਜਨਾਲਾ ਵੱਲੋਂ ਬਲੱਡ ਇਕੱਤਰ ਕੀਤਾ ਗਿਆ।
ਪ੍ਰੋਫੈਸਰ (ਡਾ.) ਪ੍ਰੀਤ ਮਹਿੰਦਰ ਸਿੰਘ ਬੇਦੀ ਡੀਨ ਵਿਦਿਆਰਥੀ ਭਲਾਈ ਨੇ ਕੈਂਪ ਦਾ ਉਦਘਾਟਨ ਕਰਦਿਆਂ ਵਿਦਿਆਰਥੀਆਂ ਨੂੰ ਅਜਿਹੇ ਨੇਕ ਕਾਰਜ਼ ਲਈ ਪ੍ਰੇਰਿਤ ਕੀਤਾ।ਐਨ.ਐਸ.ਐਸ ਦੇ ਕੋਆਰਡੀਨੇਟਰ ਡਾ. ਅਨਿਲ ਕੁਮਾਰ ਨੇ ਅਜਿਹੇ ਕੈਂਪ ਨਿਯਮਤ ਤੌਰ `ਤੇ ਲਗਾਉਣ ਦੀ ਵਕਾਲਤ ਕੀਤੀ।ਪ੍ਰੋਗਰਾਮ ਅਫਸਰ ਡਾ. ਹਰਕਿਰਨਦੀਪ ਕੌਰ ਅਤੇ ਡਾ. ਪਲਵਿੰਦਰ ਭਾਟੀਆ ਨੇ ਵਿਦਿਆਰਥੀਆਂ ਨੂੰ ਖੂਨਦਾਨ ਕਰਨ ਲਈ ਜਾਗਰੂਕ ਕੀਤਾ।ਬਲੱਡ ਬੈਂਕ ਨੇ ਲਗਭਗ 70 ਯੂਨਿਟ ਖੂਨ ਇਕੱਤਰ ਕੀਤਾ।ਪੂਰਾ ਕੈਂਪ ਅਤੇ ਰਿਫਰੈਸ਼ਮੈਂਟ ਐਚ.ਡੀ.ਐਫ.ਸੀ ਬੈਂਕ ਵਲੋਂ ਸਪਾਂਸਰ ਕੀਤੀ ਗਈ।
Check Also
ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਦੋ ਰੋਜ਼ਾ ਗੁਰਮਤਿ ਸਮਾਗਮ ਕਰਵਾਇਆ
ਸੰਗਰੂਰ, 5 ਨਵੰਬਰ (ਜਗਸੀਰ ਲੌਂਗੋਵਾਲ) – ਗੁਰਮਤਿ ਪ੍ਰਚਾਰਕ ਗ੍ਰੰਥੀ ਰਾਗੀ ਸਭਾ ਸੰਗਰੂਰ ਵਲੋਂ ਪ੍ਰਬੰਧਕ ਕਮੇਟੀ …