ਅੰਮ੍ਰਿਤਸਰ, 2 ਨਵੰਬਰ (ਜਗਦੀਪ ਸਿੰਘ) – ਗੁਰੂ ਨਗਰੀ ਅੰਮ੍ਰਿਤਸਰ ਵਿਖੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਜੋਸ਼ੋ-ਰੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ।ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਖਾਂ ਦੀ ਗਿਣਤੀ ‘ਚ ਦੇਸ਼ ਵਿਦੇਸ਼ ਤੋਂ ਪੁੱਜੀਆਂ ਸੰਗਤਾਂ ਨੇ ਪਾਵਨ ਸਰੋਵਰ ਵਿੱਚ ਇਸ਼ਨਾਨ ਕੀਤਾ ਅਤੇ ਗੁਰੂ ਘਰ ਸੀਸ ਨਿਵਾ ਕੇ ਆਸ਼ੀਰਵਾਦ ਲਿਆ।ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਕਿਨਾਰੇ ਰਵਾਇਤੀ ਘਿਓ ਦੇ ਦੀਵੇ ਬਾਲੇ ਗਏ।ਸ੍ਰੀ ਅਕਾਲ ਤਖਤ ਸਾਿਹਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵਲੋਂ ਕੌਮ ਦੇ ਨਾਂ ਸੰਦੇਸ਼ ਜਾਰੀ ਕੀਤਾ ਗਿਆ।ਸ਼ਹਿਰ ਦੇ ਬਜ਼ਾਰਾਂ ਵਿੱਚ ਡੈਕੋਰੇਸ਼ਨ, ਦੀਵਿਆਂ, ਮਠਿਆਈਆਂ ਅਤੇ ਆਤਿਸ਼ਬਾਜੀ ਦੇ ਲਗਾਏ ਗਏ ਸਟਾਲਾਂ ਤੋਂ ਸ਼ਹਿਰੀਆਂ ਨੇ ਖਰੀਦਦਾਰੀ ਕੀਤੀ ਅਤੇ ਗਰਮ ਗਰਮ ਜਲੇਬੀਆਂ ਖਾਧੀਆਂ।
Check Also
ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਦੋ ਰੋਜ਼ਾ ਗੁਰਮਤਿ ਸਮਾਗਮ ਕਰਵਾਇਆ
ਸੰਗਰੂਰ, 5 ਨਵੰਬਰ (ਜਗਸੀਰ ਲੌਂਗੋਵਾਲ) – ਗੁਰਮਤਿ ਪ੍ਰਚਾਰਕ ਗ੍ਰੰਥੀ ਰਾਗੀ ਸਭਾ ਸੰਗਰੂਰ ਵਲੋਂ ਪ੍ਰਬੰਧਕ ਕਮੇਟੀ …