Friday, December 13, 2024

ਸਟੇਟ ਪੱਧਰੀ ਵਾਲੀਬਾਲ ‘ਚ ਬਡਬਰ ਸਕੂਲ ਦਾ ਤੀਸਰਾ ਸਥਾਨ

ਸੰਗਰੂਰ, 3 ਨਵੰਬਰ (ਜਗਸੀਰ ਲੌਂਗੋਵਾਲ) – 68ਵੀਆਂ ਪੰਜਾਬ ਸਕੂਲ ਖੇਡਾਂ ਫਰੀਦਕੋਟ ਵਿਖੇ ਹੋਈਆਂ।ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਸ਼੍ਰੀਮਤੀ ਮਲਕ ਰਾਣੀ, ਉਪ ਜਿਲ੍ਹਾ ਸਿੱਖਿਆ ਅਫਸਰ ਡਾ. ਬਲਜਿੰਦਰਪਾਲ ਸਿੰਘ ਜਿਲ੍ਹਾ ਸਪੋਰਟਸ ਮੈਂਟਰ ਸਿਮਰਦੀਪ ਦੀ ਅਗਵਾਈ ਹੇਠ ਜਿਲ੍ਹਾ ਬਰਨਾਲਾ ਨੇ ਖੇਡਾਂ ਵਿੱਚ ਭਾਗ ਲਿਆ ਗਿਆ।ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਬਡਬਰ ਦੀਆਂ ਖਿਡਾਰਨਾਂ ਦੇ ਅੰਡਰ-19 ਵਾਲੀਵਾਲ ਮੁਕਾਬਲਿਆਂ ਵਿੱਚ ਤੀਸਰਾ ਸਥਾਨ ਹਾਸਲ ਕਰਦੇ ਹੋਏ ਸਿਲਵਰ ਮੈਡਲ ਪ੍ਰਾਪਤ ਕੀਤਾ।ਸਕੂਲ ਮੁਖੀ ਜਸਵੀਰ ਕੌਰ ਨੇ ਦੱਸਿਆ ਕਿ ਮੈਡਮ ਪਰਮਜੀਤ ਕੌਰ ਡੀ.ਪੀ.ਈ ਅਤੇ ਕੋਚ ਅਜੇ ਨਾਗਰ ਦੀ ਸਖਤ ਮਿਹਨਤ ਸਦਕਾ ਇਹ ਸਭ ਸੰਭਵ ਹੋਇਆ ਤੇ ਮੈਡਲ ਜਿਲ੍ਹਾ ਬਰਨਾਲਾ ਦੀ ਝੋਲੀ ਪਿਆ।ਜੇਤੂ ਟੀਮ ਦੇ ਪਿੰਡ ਪਹੁੰਚਣ ‘ਤੇ ਸਰਪੰਚ ਜੱਗਾ ਸਿੰਘ ਗ੍ਰਾਮ ਪੰਚਾਇਤ ਬਡਬਰ, ਖੇਡ ਪ੍ਰਮੋਟਰ ਪ੍ਰਧਾਨ ਅਰਵਿੰਦਰ ਸਿੰਘ ਨੀਲੂ, ਸਕੂਲ ਮੈਨੇਜਮੈਂਟ ਕਮੇਟੀ, ਸਕੂਲ ਮੁਖੀ ਜਸਵੀਰ ਕੌਰ, ਲੈਕਚਰਾਰ ਸੁਨੀਲ ਕੁਮਾਰ ਸੱਗੀ ਸਮੂਹ ਸਟਾਫ ਤੇ ਵਿਦਿਆਰਥੀਆਂ ਨੇ ਜੇਤੂ ਟੀਮ ਦਾ ਸ਼ਾਨਦਾਰ ਸਵਾਗਤ ਕੀਤਾ।
ਮੈਡਮ ਪਰਮਜੀਤ ਕੌਰ ਨੇ ਸਮੂਹ ਗ੍ਰਾਮ ਪੰਚਾਇਤ, ਵਿਸ਼ੇਸ਼ ਤੌਰ ‘ਤੇ ਖੇਡ ਪ੍ਰਮੋਟਰ ਅਰਵਿੰਦਰ ਸਿੰਘ ਨੀਲੂ ਦਾ ਵਿਦਿਆਰਥੀਆਂ ਦੀ ਸਹਾਇਤਾ ਲਈ ਧੰਨਵਾਦ ਕੀਤਾ।ਮੰਚ ਸੰਚਾਲਨ ਰਿਸ਼ੀ ਕੁਮਾਰ ਨੇ ਕੀਤਾ।ਰੁਪਿੰਦਰਜੀਤ ਕੌਰ ਇਸ ਖੁਸ਼ੀ ਦੇ ਮੌਕੇ ਸਾਰਿਆਂ ਨੂੰ ਵਧਾਈ ਦਿੱਤੀ।

Check Also

ਯੂਨੀਵਰਸਿਟੀ ‘ਚ 54ਵੀਂ ਸਾਲਾਨਾ ਅੰਤਰ-ਕਾਲਜ ਅਥਲੈਟਿਕਸ 14 ਦਸੰਬਰ ਤੋਂ

ਅੰਮ੍ਰਿਤਸਰ, 12 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਵਿਖੇ ਯੂਨੀਵਰਸਿਟੀ ਦੀ …