ਸੰਗਰੂਰ, 3 ਨਵੰਬਰ (ਜਗਸੀਰ ਲੌਂਗੋਵਾਲ) – ਸਥਾਨਕ ਨੂਰਪੁਰਾ ਬਸਤੀ ਵਿਖੇ ਦਿਵਾਲੀ ਅਤੇ ਬੰਦੀ ਛੋੜ ਦਿਵਸ ਮੌਕੇ ਸਹਾਰਾ ਫਾਊਂਡੇਸ਼ਨ ਵਲੋਂ ਸਹਾਰਾ ਜਨ ਸੇਵਾ ਅਭਿਆਨ ਤਹਿਤ ਸਰਬਜੀਤ ਸਿੰਘ ਰੇਖੀ ਚੇਅਰਮੈਨ ਅਤੇ ਨਰਿੰਦਰ ਸਿੰਘ ਬੱਬੂ ਡਾਇਰੈਕਟਰ ਦੀ ਅਗਵਾਈ ਵਿੱਚ ਤਿੰਨ ਲੋੜਵੰਦ ਪਰਿਵਾਰਾਂ ਨੂੰ ਸਿਲਾਈ ਮਸ਼ੀਨਾਂ ਦੇ ਕੇ ਕਿੱਤਾ ਰਜ਼ਗਾਰ ਲਈ ਉਤਸ਼ਾਹਿਤ ਕੀਤਾ ਗਿਆ।ਚੇਅਰਮੈਨ ਰੇਖੀ ਨੇ ਦੱਸਿਆ ਕਿ ਸਹਾਰਾ ਫਾਊਂਡੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਗੋਲਡੀ ਰਾਹੀਂ ਉਨਾਂ ਦੇ ਚਾਚਾ ਅਜੀਤ ਸਿੰਘ ਅਮਰੀਕਾ ਨਿਵਾਸੀ ਦੇ ਸਹਿਯੋਗ ਨਾਲ ਦੀਵਾਲੀ ਦਾ ਇਹ ਤੋਹਫ਼ਾ ਦਿੱਤਾ ਗਿਆ ਹੈ।ਅਸ਼ੋਕ ਕੁਮਾਰ ਸਕੱਤਰ ਨੇ ਕਿਹਾ ਕਿ ਮਨਪ੍ਰੀਤ ਗੋਲਡੀ ਜੋ ਬਿਜਲੀ ਬੋਰਡ ਦੇ ਐਸ.ਡੀ.ਓ ਹਨ, ਵਲੋਂ ਪਹਿਲਾਂ ਵੀ ਕਈ ਲੋੜਵੰਦਾਂ ਦੀ ਰੁਜ਼ਗਾਰ ਵਿੱਚ ਮਦਦ ਕੀਤੀ ਗਈ ਹੈ।ਸੁਰਿੰਦਰ ਪਾਲ ਸਿੰਘ ਸਿਦਕੀ ਕੋਆਰਡੀਨੇਟਰ ਅਤੇ ਅਭਿਨੰਦਨ ਚੌਹਾਨ ਨੇ ਕਿਹਾ ਕਿ ਪਟਾਕਿਆਂ ਦੀ ਖਰੀਦ ਕਰਕੇ ਅਸੀਂ ਇੱਕ ਦਿਨ ਦੀ ਖ਼ੁਸ਼ੀ ਮਹਿਸੂਸ ਕਰਦੇ ਹਾਂ, ਜਦੋਂਕਿ ਗੋਲਡੀ ਪਰਿਵਾਰ ਵਲੋਂ ਦਿੱਤਾ ਦੀਵਾਲੀ ਦਾ ਇਹ ਤੋਹਫਾ ਲੋੜਵੰਦਾਂ ਨੂੰ ਹਮੇਸ਼ਾਂ ਲਈ ਖੁਸ਼ੀ ਪ੍ਰਦਾਨ ਕਰੇਗਾ।ਬਲਜਿੰਦਰ ਕੌਰ ਪਿੰਡ ਲੱਡਾ, ਹਰਦੀਪ ਕੌਰ ਅਤੇ ਨਿਸ਼ਾ ਰਾਣੀ ਸੰਗਰੂਰ ਨਿਵਾਸੀ ਨੂੰ ਸਿਲਾਈ ਮਸ਼ੀਨਾਂ ਦੇਣ ਸਮੇਂ ਮੈਂਬਰਾਂ ਨਾਲ ਸਵਿਤਾ ਰਾਣੀ ਤੇ ਚੰਦਾ ਵਰਮਾ ਵੀ ਮੌਜ਼ੂਦ ਸਨ।ਇਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕੀਤੀ ਗਈ ਅਤੇ ਸਹਾਰਾ ਵਲੋਂ ਮਨਪ੍ਰੀਤ ਸਿੰਘ ਗੋਲਡੀ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਅਮਰਿੰਦਰ ਸਿੰਘ ਸੰਗਰੂਰ, ਮਨਪ੍ਰੀਤ ਸਿੰਘ ਲੱਡਾ, ਨਿਰਭੈ ਸਿੰਘ, ਜਗਸੀਰ ਸਿੰਘ ਲੱਡਾ, ਕਿਰਨਜੀਤ ਕੌਰ ਤੇ ਚਰਨਜੀਤ ਕੌਰ ਆਦਿ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …